
Khao Piyo Aish Karo OTT release: ਪੰਜਾਬੀ ਇੰਡਸਟਰੀ ਹੌਲੀ-ਹੌਲੀ ਆਪਣੀ ਤਰੱਕੀ ਦੇ ਰਾਹ ਵੱਲ ਵਧ ਰਹੀ ਹੈ। ਆਏ ਦਿਨ ਕਈ ਪੰਜਾਬੀ ਫਿਲਮਾਂ ਰਿਲੀਜ਼ ਹੁੰਦੀਆਂ ਹਨ। ਹਾਲ ਹੀ ਵਿੱਚ ਤਰਸੇਮ ਜੱਸੜ ਤੇ ਤੇ ਰਣਜੀਤ ਬਾਵਾ ਦੀ ਫਿਲਮ 'ਖਾਓ ਪੀਓ ਐਸ਼ ਕਰੋ' ਰਿਲੀਜ਼ ਹੋਈ ਸੀ, ਪਰ ਹੁਣ ਕਈ ਦਰਸ਼ਕ ਇਸ ਫਿਲਮ ਨੂੰ ਆਨਲਾਈਨ ਓਟੀਟੀ ਪਲੇਟਫਾਰਮ 'ਤੇ ਲੱਭ ਰਹੇ ਹਨ। ਆਓ ਤੁਹਾਨੂੰ ਦੱਸਦੇ ਹਾਂ ਕਿ ਇਹ ਫਿਲਮ ਕਿਸ ਓਟੀਟੀ ਪਲੇਟਫਾਰਮ ਉੱਤੇ ਅਤੇ ਕਦੋਂ ਰਿਲੀਜ਼ ਹੋਵੇਗੀ।

ਰਣਜੀਤ ਬਾਵਾ ਅਤੇ ਤਰਸੇਮ ਜੱਸੜ ਦੀ ਇਹ ਫਿਲਮ 'ਖਾਓ ਪੀਓ ਐਸ਼ ਕਰੋ' ਇੱਕ ਪਾਰਵਾਰਿਕ ਕਾਮੇਡੀ ਉੱਤੇ ਅਧਾਰਿਤ ਫਿਲਮ ਹੈ। ਇਹ ਫਿਲਮ ਹਾਲ ਹੀ ਵਿੱਚ 1 ਜੁਲਾਈ ਨੂੰ ਸਿਨੇਮਾਘਰਾਂ ਦੇ ਵਿੱਚ ਰਿਲੀਜ਼ ਹੋਈ ਹੈ। ਸਿਨੇਮਾਘਰਾਂ ਤੋਂ ਬਾਅਦ ਮੁੜ ਇਹ ਫਿਲਮ ਦਰਸ਼ਕਾਂ ਨੂੰ ਹਸਾਉਣ ਲਈ ਤਿਆਰ ਹੈ। ਜਲਦ ਹੀ ਫਿਲਮ ਓਟੀਟੀ ਪਲੇਟਫਾਰਮ 'ਤੇ ਰਿਲੀਜ਼ ਹੋਵੇਗੀ।
ਫਿਲਮ ਦੀ ਕਾਸਟ
ਜੇਕਰ ਫਿਲਮ ਦੀ ਕਾਸਟ ਦੀ ਗੱਲ ਕਰੀਏ ਤਾਂ ਇਸ ਫਿਲਮ ਵਿੱਚ ਪੰਜਾਬੀ ਇੰਡਸਟਰੀ ਦੇ ਸ਼ਾਨਦਾਰ ਕਲਾਕਾਰਾਂ- ਤਰਸੇਮ ਜੱਸੜ, ਰਣਜੀਤ ਬਾਵਾ, ਜੈਸਮੀਨ ਬਾਜਵਾ, ਪ੍ਰਭ ਗਰੇਵਾਲ, ਗੁਰਬਾਜ਼ ਸਿੰਘ, ਅਦਿਤੀ ਆਰਿਆ ਅਤੇ ਹਰਦੀਪ ਗਿੱਲ ਮੁੱਖ ਭੂਮਿਕਾਵਾਂ ਵਿੱਚ ਹਨ। ਸ਼ਿਤਿਜ ਚੌਧਰੀ ਦੀ ਡਾਇਰੈਕਸ਼ਨ ਹੇਠ ਬਣਨ ਵਾਲੀ ਇਸ ਫ਼ਿਲਮ ਨੂੰ ਹਰਸਿਮਰਨ ਕਾਲਰਾ ਨੇ ਪ੍ਰੋਡਿਊਸ ਕੀਤਾ ਹੈ। ਫ਼ਿਲਮ ‘ਖਾਓ ਪੀਓ ਐਸ਼ ਕਰੋ’ ਜਲਦ ਹੀ ਓਟੀਟੀ ਪਲੇਟਫਾਰਮ ਉੱਤੇ ਵੀ ਦਰਸ਼ਕਾਂ ਲਈ ਉਪਲਬਧ ਹੋਵੇਗੀ।

ਫਿਲਮ ਦੀ ਕਹਾਣੀ
ਰਣਜੀਤ ਬਾਵਾ ਦੀ ਦਿੱਤੀ ਸਲਾਹ ਦੇ ਨਾਲ ਤਰਸੇਮ ਜੱਸੜ ਜੋ ਕਿ ਕੋਠੀ ਪਾਉਣ ਲਈ ਡੇਅਰੀ ਫਾਰਮ ਦੇ ਨਾਮ ਉੱਤੇ ਲੋਨ ਲਈ ਅਪਲਾਈ ਕਰਦਾ ਹੈ। ਪਰ ਲੋਨ ਪਾਸ ਕਰਵਾਉਣ ਲਈ ਤਰਸੇਮ ਜੱਸੜ ਰਣਜੀਤ ਬਾਵਾ ਦੇ ਨਾਲ ਮਿਲਕੇ ਕਈ ਪਾਪੜ ਵੇਲਦੇ ਹੋਏ ਦਿਖਾਈ ਦੇ ਰਹੇ ਹਨ। ਇਸ ਫਿਲਮ ਦੀ ਕਹਾਣੀ ਲੋਨ ਲੈਣ ਤੋਂ ਬਾਅਦ ਉਸ ਨੂੰ ਚੁਕਾਉਣ ਲਈ ਕੀਤੀਆਂ ਕੋਸ਼ਿਸ਼ਾਂ ਨੂੰ ਦਰਸਾਉਂਦੀ ਹੈ।
ਇੱਕ ਹੋਰ ਕਲਾਕਾਰ ਆਪਣੀ ਕਾਮੇਡੀ ਦੇ ਨਾਲ ਤੜਕਾ ਲਗਾਉਂਦੇ ਹੋਏ ਨਜ਼ਰ ਆ ਰਹੇ ਹਨ। ਜੀ ਹਾਂ ਪੰਚਾਇਤ-2 ਦੇ ਵਿਨੋਦ ਕਿਰਦਾਰ ਦੇ ਨਾਲ ਵਾਹ-ਵਾਹੀ ਲੁੱਟਣ ਵਾਲੇ ਕਲਾਕਾਰ ਅਸ਼ੋਕ ਪਾਠਕ ਵੀ ਨਜ਼ਰ ਆ ਰਹੇ ਹਨ। ਜੀ ਹਾਂ ਅਸ਼ੋਕ ਪਾਠਕ ਰਣਜੀਤ ਬਾਵਾ ਦੇ ਨਾਲ ਤਾਰ ਮੀਰਾ ‘ਚ ਵੀ ਨਜ਼ਰ ਆਏ ਸਨ। ਯੂਟਿਊਬ ਉੱਤੇ ਫ਼ਿਲਮ ‘ਖਾਓ ਪੀਓ ਐਸ਼ ਕਰੋ’ ਦੇ ਟ੍ਰੇਲਰ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

ਕਿਸ ਓਟੀਟੀ ਪਲੇਟਫਾਰਮ 'ਤੇ ਰਿਲੀਜ਼ ਹੋਵੇਗੀ ਫਿਲਮ
ਚੌਪਾਲ (Chaupal) ਇੱਕ ਅਜਿਹਾ ਪਲੇਟਫਾਰਮ ਹੈ ਜਿਸ ਨੇ ਪਿਛਲੇ ਸਮੇਂ ਵਿੱਚ ਕਈ ਪੰਜਾਬੀ ਫਿਲਮਾਂ ਰਿਲੀਜ਼ ਕੀਤੀਆਂ ਹਨ। ਅਤੇ ਹਾਲ ਹੀ ਵਿੱਚ ਤਰਸੇਮ ਜੱਸੜ ਅਤੇ ਰਣਜੀਤ ਬਾਵਾ ਨੇ ਇਸ OTT ਪਲੇਟਫਾਰਮ 'ਤੇ ਆਪਣੀ ਫਿਲਮ ਰਿਲੀਜ਼ ਕਰਨ ਦੀ ਪੁਸ਼ਟੀ ਕੀਤੀ ਹੈ।
View this post on Instagram