ਸਿੱਖੀ ਸਿਧਾਂਤਾਂ ਨੂੰ ਬਿਆਨ ਕਰਨ ਵਾਲੀ ਫ਼ਿਲਮ 'ਨਾਨਕ ਨਾਮ ਜਹਾਜ਼ ਹੈ' ਦਾ ਮੁੜ ਹੋਵੇਗਾ ਨਿਰਮਾਣ

Written by  Rupinder Kaler   |  July 11th 2019 03:57 PM  |  Updated: July 11th 2019 03:57 PM

ਸਿੱਖੀ ਸਿਧਾਂਤਾਂ ਨੂੰ ਬਿਆਨ ਕਰਨ ਵਾਲੀ ਫ਼ਿਲਮ 'ਨਾਨਕ ਨਾਮ ਜਹਾਜ਼ ਹੈ' ਦਾ ਮੁੜ ਹੋਵੇਗਾ ਨਿਰਮਾਣ

ਪਾਲੀਵੁੱਡ ਨੇ ਸਾਨੂੰ ਕੁਝ ਅਜਿਹੀਆਂ ਫ਼ਿਲਮਾਂ ਦਿੱਤੀਆ ਹਨ, ਜਿਹੜੀਆਂ ਕਿ ਯਾਦਗਾਰ ਹੋ ਨਿੱਬੜੀਆਂ ਹਨ । ਇਹਨਾਂ ਫ਼ਿਲਮਾਂ ਵਿੱਚ ਇੱਕ ਫ਼ਿਲਮ ਸੀ 'ਨਾਨਕ ਨਾਮ ਜਹਾਜ਼ ਹੈ' 1969 ਨੂੰ ਰਿਲੀਜ਼ ਹੋਈ ਇਹ ਫ਼ਿਲਮ ਉਸ ਸਮੇਂ ਦੀ ਬਲਾਕਬਾਸਟਰ ਫ਼ਿਲਮ ਸੀ । ਇਹ ਫ਼ਿਲਮ ਇੱਕ ਵਾਰ ਫਿਰ ਦਸਤਕ ਦੇਣ ਜਾ ਰਹੀ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਇਸੇ ਟਾਈਟਲ ਹੇਠ ਇੱਕ ਹੋਰ ਫ਼ਿਲਮ ਬਣਨ ਜਾ ਰਹੀ ਹੈ ।

ਫ਼ਿਲਮ ਦੀ ਟੀਮ ਦੇ ਮੈਂਬਰ ਰਤਨ ਔਲਖ ਦੀ ਮੰਨੀਏ ਤਾਂ ਇਸ ਫ਼ਿਲਮ ਨੂੰ ਮਾਨ ਸਿੰਘ ਦੀਪ ਵੱਲੋਂ ਪ੍ਰੋਡਿਊਸ ਕੀਤਾ ਜਾ ਰਿਹਾ ਹੈ । ਕਲਿਆਨੀ ਸਿੰਘ ਵੱਲੋਂ ਫ਼ਿਲਮ ਨੂੰ ਲਿਖਿਆ ਤੇ ਡਾਇਰੈਕਟ ਕੀਤਾ ਜਾ ਰਿਹਾ ਹੈ । ਇਸ ਫ਼ਿਲਮ ਵਿੱਚ ਕੰਮ ਕਰਨ ਵਾਲੇ ਅਦਾਕਾਰਾਂ ਦਾ ਅਫੀਸ਼ੀਅਲ ਐਲਾਨ ਹਾਲੇ ਨਹੀਂ ਕੀਤਾ ਗਿਆ ।

ਪਰ ਛੇਤੀ ਹੀ ਇਸ ਦਾ ਵੀ ਐਲਾਨ ਹੋਣ ਵਾਲਾ ਹੈ ।'ਨਾਨਕ ਨਾਮ ਜਹਾਜ਼ ਹੈ' ਟਾਈਟਲ ਹੇਠ ਦੁਬਾਰਾ ਬਣਨਾ ਪੰਜਾਬੀ ਸਿਨੇਮਾ ਲਈ ਮਾਣ ਦੀ ਗੱਲ ਹੈ ।'ਨਾਨਕ ਨਾਮ ਜਹਾਜ਼ ਹੈ' ਫ਼ਿਲਮ ਦੀ ਗੱਲ ਕੀਤੀ ਜਾਵੇ ਤਾਂ ਇਹ ਫ਼ਿਲਮ ਸਮਾਜਿਕ ਕਦਰਾਂ ਕੀਮਤਾਂ ਤੇ ਸਿੱਖੀ ਸਿਧਾਤਾਂ ਨੂੰ ਬਿਆਨ ਕਰਦੀ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network