7 ਦਿਨਾਂ 'ਚ ਛੜਾ ਫ਼ਿਲਮ ਨੇ ਕੀਤੀ ਤਾਬੜਤੋੜ ਕਮਾਈ, ਤੋੜੇ ਕਈ ਰਿਕਾਰਡ

written by Aaseen Khan | June 28, 2019

ਪੰਜਾਬੀ ਫ਼ਿਲਮ ਛੜਾ ਜਿਹੜੀ ਕਿ 21 ਜੂਨ ਨੂੰ ਵੱਡੇ ਪਰਦੇ 'ਤੇ ਰਿਲੀਜ਼ ਹੋਈ ਅਤੇ ਰਿਲੀਜ਼ ਹੁੰਦਿਆਂ ਹੀ ਫ਼ਿਲਮ ਨੇ ਬਾਕਸ ਆਫ਼ਿਸ 'ਤੇ ਤਹਿਲਕਾ ਮਚਾ ਦਿੱਤਾ। ਪਹਿਲੇ ਤਿੰਨ ਦਿਨ 'ਚ ਫ਼ਿਲਮ ਨੇ ਰਿਕਾਰਡ ਤੋੜ ਕਮਾਈ ਕੀਤੀ ਅਤੇ ਹੁਣ 7 ਦਿਨਾਂ ਦੇ ਅੰਕੜੇ ਵੀ ਸਾਹਮਣੇ ਆ ਚੁੱਕੇ ਹਨ। ਫ਼ਿਲਮ ਨੇ ਪਹਿਲੇ ਹਫ਼ਤੇ 'ਚ ਪੰਜਾਬੀ ਸਿਨੇਮਾ ਦੇ ਇਤਿਹਾਸ 'ਚ ਭਾਰਤ ਅਤੇ ਓਵਰਸੀਜ਼ 'ਚ 30 ਕਰੋੜ ਦੀ ਕਮਾਈ ਕਰ ਸਾਰੇ ਰਿਕਾਰਡ ਤੋੜ ਦਿੱਤੇ ਹਨ। ਇਹ ਪਹਿਲੇ ਹਫਤੇ 'ਚ ਪੰਜਾਬੀ ਫ਼ਿਲਮ ਵੱਲੋਂ ਕੀਤੀ ਸਭ ਤੋਂ ਵੱਧ ਕਲੈਕਸ਼ਨ ਕਿਹਾ ਜਾ ਰਿਹਾ ਹੈ।


ਦੱਸ ਦਈਏ ਛੜਾ ਫ਼ਿਲਮ ਨੇ ਭਾਰਤ 'ਚ 7 ਦਿਨ 'ਚ 20.7 ਕਰੋੜ ਅਤੇ ਬਾਕੀ ਦੇਸ਼ਾਂ 'ਚ 9.3 ਕਰੋੜ ਦੀ ਤਾਬੜਤੋੜ ਕਮਾਈ ਕੀਤੀ ਹੈ। ਹੁਣ ਤੱਕ ਪੰਜਾਬੀ ਸਿਨੇਮਾ 'ਚ ਸਭ ਤੋਂ ਵੱਧ ਕਮਾਈ ਦਾ ਰਿਕਾਰਡ ਗਿੱਪੀ ਗਰੇਵਾਲ ਦੀ ਫ਼ਿਲਮ ਕੈਰੀ ਆਨ ਜੱਟਾ 2 ਦੇ ਨਾਮ ਹੈ ਜਿਸ ਨੇ ਭਾਰਤ ਅਤੇ ਓਵਰਸੀਜ਼ 56.27 ਕਰੋੜ ਦਾ ਵੱਡਾ ਕਲੈਕਸ਼ਨ ਕੀਤਾ ਸੀ। ਹੁਣ ਜਿਸ ਤਰੀਕੇ ਨਾਲ ਛੜਾ ਫ਼ਿਲਮ ਸਫ਼ਲਤਾ ਦੀਆਂ ਪੌੜੀਆਂ ਚੜ੍ਹ ਰਹੀ ਹੈ ਇਹ ਰਿਕਾਰਡ ਵੀ ਜ਼ਿਆਦਾ ਦੂਰ ਨਹੀਂ ਹੈ।

ਹੋਰ ਵੇਖੋ : ਕੀ ਪਹਿਲੇ ਹਫਤੇ 'ਚ ਸਾਲ ਦੀ ਸਭ ਤੋਂ ਵੱਡੀ ਫਿਲਮ ਬਣੇਗੀ ਕੇਸਰੀ, ਜਾਣੋ ਦੋ ਦਿਨਾਂ ਦੀ ਜ਼ਬਰਦਸਤ ਕਮਾਈ


ਦਿਲਜੀਤ ਦੋਸਾਂਝ ਦੀ ਸਰਦਾਰ ਜੀ ਫ਼ਿਲਮ ਵੀ ਇਸ ਤੋਂ ਪਹਿਲਾਂ ਕਮਾਈ ਦੇ ਮਾਮਲੇ ਚੰਗਾ ਪ੍ਰਦਰਸ਼ਨ ਕਰ ਚੁੱਕੀ ਹੈ ਜਿਸ ਨੇ 37.62 ਕਰੋੜ ਦੀ ਸ਼ਾਨਦਾਰ ਕੁਲੈਕਸ਼ਨ ਕੀਤੀ ਸੀ। ਦੇਖਣਾ ਹੋਵੇਗਾ ਹੁਣ ਛੜਾ ਫ਼ਿਲਮ ਪੰਜਾਬੀ ਸਿਨੇਮਾ 'ਚ ਹੋਰ ਕਿਹੜੇ ਕਿਹੜੇ ਕੀਰਤੀਮਾਨ ਬਣਾਉਂਦੀ ਹੈ। ਦਿਲਜੀਤ ਦੋਸਾਂਝ ਬਾਲੀਵੁੱਡ ਫ਼ਿਲਮ ਅਰਜੁਨ ਪਟਿਆਲਾ 'ਚ ਵੀ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ। ਅਰਜੁਨ ਪਟਿਆਲਾ 'ਚ ਕ੍ਰਿਤੀ ਸੈਨਨ ਅਤੇ ਵਰੁਣ ਸ਼ਰਮਾ ਵੀ ਅਹਿਮ ਰੋਲ ਨਿਭਾ ਰਹੇ ਹਨ ਜਿਹੜੀ ਕਿ 26 ਜੁਲਾਈ ਨੂੰ ਰਿਲੀਜ਼ ਹੋਣ ਵਾਲੀ ਹੈ।

You may also like