ਨੀਰੂ ਬਾਜਵਾ ਤੇ ਦਿਲਜੀਤ ਦੋਸਾਂਝ ਦੀ ਜੋੜੀ ਫੇਰ ਆ ਰਹੀ ਹੈ ਧੂਮਾਂ ਪਾਉਣ ਲਈ

Written by  Lajwinder kaur   |  December 20th 2018 11:14 AM  |  Updated: December 20th 2018 12:45 PM

ਨੀਰੂ ਬਾਜਵਾ ਤੇ ਦਿਲਜੀਤ ਦੋਸਾਂਝ ਦੀ ਜੋੜੀ ਫੇਰ ਆ ਰਹੀ ਹੈ ਧੂਮਾਂ ਪਾਉਣ ਲਈ

ਪੰਜਾਬ ਦੀ ਸੋਹਣੀ ਸੁਨੱਖੀ ਮੁਟਿਆਰ ਨੀਰੂ ਬਾਜਵਾ ਜਿਹਨਾਂ ਨੇ ਗੱਭਰੂ ਦਾ ਦਿਲ ਲੁੱਟਿਆ ਪਿਆ ਹੈ। ਪੰਜਾਬ ਦੀ ਇਸ ਅਦਾਕਾਰਾ ਨੇ ਅਪਣੇ ਅਭਿਨੈ ਨਾਲ ਸਭ ਨੂੰ ਅਪਣਾ ਮੁਰੀਦ ਬਣਾਇਆ ਹੋਇਆ ਹੈ। ਨੀਰੂ ਬਾਜਵਾ ਨੇ ਐਂਟਰਟੇਨਮੈਂਟ ਇੰਡਸਟਰੀ 'ਚ ਆਪਣੇ ਕਰੀਅਰ ਦੀ ਸ਼ੁਰੂਆਤ 1998 'ਚ ਕੀਤੀ। ਉਹਨਾਂ ਨੇ ਕਈ ਟੀ. ਵੀ. ਸੀਰੀਅਲ ‘ਚ ਵੀ ਕੰਮ ਕੀਤਾ ਹੋਇਆ ਹੈ ਤੇ ਇਸ ਤੋਂ ਬਾਅਦ ਉਹਨਾਂ ਨੇ ਪੰਜਾਬੀ ਫ਼ਿਲਮ ਇੰਡਸਟਰੀ ਵੱਲ ਰੁਖ਼ ਕਰ ਲਿਆ।

https://www.instagram.com/p/BrmEvvJH9sk/

ਨੀਰੂ ਬਾਜਵਾ ਜੋ ਕੇ ਸੋਸ਼ਲ ਮੀਡੀਆ ‘ਤੇ ਵੀ ਕਾਫੀ ਐਕਟਿਵ ਰਹਿੰਦੇ ਹਨ। ਉਹਨਾਂ ਨੇ ਅਪਣੇ ਇੰਸਟਾਗ੍ਰਾਮ ਤੋਂ ਅਪਣੀ ਆਉਣ ਵਾਲੀ ਮੂਵੀ ‘ਛੜਾ’ ਦਾ ਪੋਸਟਰ ਸ਼ੇਅਰ ਕਰਦੇ ਹੋਏ ਇਸ ਫਿਲਮ ਬਾਰੇ ਲਿਖਿਆ ਹੈ ਤੇ ਕਿਹਾ ਕਿ ਰੰਗਾ ਰੰਗ ਪ੍ਰੋਗਰਾਮ ਲਈ ਤਿਆਰ ਹੋ ਜਾਵੋ। ਪੰਜਾਬੀ ਮੂਵੀ ‘ਛੜਾ’ ਜਿਸ ‘ਚ ਨਾਇਕ ਹੋਰ ਕੋਈ ਨਹੀਂ ਦੋਸਾਂਝਾ ਵਾਲਾ ਸਭ ਦਾ ਹਰਮਨ ਪਿਆਰਾ ਦਿਲਜੀਤ ਦੋਸਾਂਝ ਹੈ ਤੇ ਨਾਇਕਾ ਦੀ ਭੂਮਿਕਾ ਪਾਲੀਵੁੱਡ ਫਿਲਮ ਇੰਡਸਟਰੀ ਦੀ ਰਾਣੀ ਨੀਰੂ ਬਾਜਵਾ ਹੈ। ਛੜਾ ਫਿਲਮ ਨੂੰ ਡਾਇਰੈਕਟ ਜਗਦੀਪ ਸਿੱਧੂ  ਨੇ ਕੀਤਾ ਹੈ ਤੇ ਇਸ ਮੂਵੀ ਨੂੰ ਲਿਖਿਆ ਵੀ ਜਗਦੀਪ ਸਿੱਧੂ ਨੇ ਹੈ ਤੇ ਪ੍ਰੋਡਿਊਜ਼ A&A advisors and Brat Films ਨੇ ਕੀਤਾ ਹੈ। ਪੋਸਟਰ ‘ਚ ਲਿਖਿਆ ਹੈ ਕਿ ਇਹ ਮੂਵੀ ਵਰਲਡ ਵਾਈਡ ਅਗਲੇ ਸਾਲ 21 ਜੂਨ ਨੂੰ ਰਿਲੀਜ਼ ਹੋਵੇਗੀ।

punjabi movie shadaa starring Diljit Dosanjh and Neeru Bajwa ਨੀਰੂ ਬਾਜਵਾ ਤੇ ਦਿਲਜੀਤ ਦੋਸਾਂਝ ਦੀ ਜੋੜੀ ਫੇਰ ਆ ਰਹੀ ਹੈ ਧੂਮਾਂ ਪਾਉਣ ਲਈ

ਹੋਰ ਦੇਖੋ: ਮਲਾਇਕਾ ਨੇ ਅਰਜੁਨ ਕਪੂਰ ਦੇ ਨਾਲ ਰਿਸ਼ਤੇ ‘ਤੇ ਦਿੱਤਾ ਹੈਰਾਨ ਕਰਨ ਵਾਲਾ ਜਵਾਬ

ਦੱਸ ਦਈਏ ਕਿ ਹਾਲ ਹੀ 'ਚ ਨੀਰੂ ਬਾਜਵਾ ਦੀ ਅੰਮ੍ਰਿਤ ਮਾਨ ਨਾਲ ਫ਼ਿਲਮ 'ਆਟੇ ਦੀ ਚਿੜੀ' ਆਈ ਸੀ, ਜਿਸ ਨੂੰ ਦਰਸ਼ਕਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ ਸੀ। ਇਸ ਤੋਂ ਪਹਿਲਾਂ ਵੀ ਨੀਰੂ ਬਾਜਵਾ ਤੇ ਦਿਲਜੀਤ ਦੋਸਾਂਝ ਦੀ ਜੋੜੀ ਸਰੋਤਿਆਂ ਦਾ ਮਨੋਰੰਜਨ ਕਰ ਚੁੱਕੀ ਹੈ ਤੇ ਇਸ ਜੋੜੀ ਨੂੰ ਲੋਕਾਂ ਵੱਲੋਂ ਹਮੇਸ਼ਾ ਕਾਫੀ ਪਿਆਰ ਮਿਲਿਆ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network