Advertisment

ਕੱਲ੍ਹ ਰਿਲੀਜ਼ ਹੋਵੇਗਾ ਪੰਜਾਬੀ ਫ਼ਿਲਮ 'ਸਿੰਘਮ' ਦਾ ਦੂਜਾ ਗੀਤ 'ਟੋਲਾ ਨੱਚਦਾ'

author-image
By Aaseen Khan
New Update
ਕੱਲ੍ਹ ਰਿਲੀਜ਼ ਹੋਵੇਗਾ ਪੰਜਾਬੀ ਫ਼ਿਲਮ 'ਸਿੰਘਮ' ਦਾ ਦੂਜਾ ਗੀਤ 'ਟੋਲਾ ਨੱਚਦਾ'
Advertisment
ਪਰਮੀਸ਼ ਵਰਮਾ ਜਿਹੜੇ 9 ਅਗਸਤ ਨੂੰ ਸਿੰਘਮ ਦੇ ਦਮਦਾਰ ਅੰਦਾਜ਼ 'ਚ ਸਰੋਤਿਆਂ ਨੂੰ ਸਿਨੇਮਾ ਘਰਾਂ 'ਚ ਮਿਲਣ ਆ ਰਹੇ ਹਨ। ਪੰਜਾਬੀ ਫ਼ਿਲਮ ਸਿੰਘਮ ਜਿਹੜੀ ਬਾਲੀਵੁੱਡ ਦੀ ਸਿੰਘਮ ਦਾ ਰੀਮੇਕ ਹੋਣ ਵਾਲੀ ਹੈ। ਫ਼ਿਲਮ ਦਾ ਦੂਜਾ ਗੀਤ 'ਟੋਲਾ ਨੱਚਦਾ' ਕੱਲ੍ਹ ਯਾਨੀ 27 ਜੁਲਾਈ ਨੂੰ ਰਿਲੀਜ਼ ਹੋਣ ਵਾਲਾ ਹੈ। ਇਸ ਬਾਰੇ ਜਾਣਕਾਰੀ ਪਰਮੀਸ਼ ਵਰਮਾ ਨੇ ਸ਼ੋਸ਼ਲ ਮੀਡੀਆ 'ਤੇ ਪੋਸਟਰ ਸਾਂਝਾ ਕਰਕੇ ਦਿੱਤੀ ਹੈ। ਦੱਸ ਦਈਏ ਇਸ ਗੀਤ ਨੂੰ ਦੇਸੀ ਕਰਿਉ ਵਾਲੇ ਮਿਊਜ਼ਿਕ ਡਾਇਰੈਕਟਰ ਅਤੇ ਗਾਇਕ ਗੋਲਡੀ ਨੇ ਅਵਾਜ਼ ਦਿੱਤੀ ਹੈ। ਲਾਡੀ ਚਾਹਲ ਦੇ ਬੋਲ ਹਨ ਅਤੇ ਦੇਸੀ ਕਰਿਉ ਵੱਲੋਂ ਮਿਊਜ਼ਿਕ ਤਿਆਰ ਕੀਤਾ ਗਿਆ ਹੈ।
ਇਸ ਤੋਂ ਪਹਿਲਾਂ ਫ਼ਿਲਮ ਦਾ ਗੀਤ ਡਿਮਾਂਡ ਰਿਲੀਜ਼ ਹੋ ਚੁੱਕਿਆ ਹੈ ਜਿਸ ਨੂੰ ਵੀ ਗੋਲਡੀ ਨੇ ਹੀ ਅਵਾਜ਼ ਦਿੱਤੀ ਹੈ। ਇਸ ਗੀਤ 'ਚ ਸੋਨਮ ਬਾਜਵਾ ਅਤੇ ਪਰਮੀਸ਼ ਵਰਮਾ ਦੀ ਸ਼ਾਨਦਾਰ ਕਮਿਸਟਰੀ ਦੇਖਣ ਨੂੰ ਮਿਲੀ ਹੈ। ਹੋਰ ਵੇਖੋ  : ਇੰਝ 10-10 ਘੰਟੇ ਮਿਹਨਤ ਕੀਤੀ ਹੈ ਪਰਮੀਸ਼ ਵਰਮਾ ਨੇ 'ਸਿੰਘਮ' ਦੇ ਐਕਸ਼ਨਾਂ ਲਈ, ਦੇਖੋ ਵੀਡੀਓ ਟੋਲਾ ਨੱਚਦਾ ਨਾਮ ਦਾ ਇਹ ਗੀਤ ਕੱਲ੍ਹ ਦੁਪਹਿਰ 12 ਵਜੇ ਰਿਲੀਜ਼ ਹੋਣ ਜਾ ਰਿਹਾ ਹੈ। ਪੇਨਰੋਮਾ ਸਟੂਡੀਓਸ ਦੇ ਪ੍ਰੋਡਕਸ਼ਨ ‘ਚ ਬਣੀ ਫ਼ਿਲਮ ਸਿੰਘਮ ਨੂੰ ਭੂਸ਼ਣ ਕੁਮਾਰ, ਕ੍ਰਿਸ਼ਨ ਕੁਮਾਰ,ਕੁਮਾਰ ਮਾਂਗਟ ਪਾਠਕ, ਅਤੇ ਅਭਿਸ਼ੇਕ ਪਾਠਕ ਵੱਲੋਂ ਪ੍ਰੋਡਿਊਸ ਕੀਤਾ ਗਿਆ ਹੈ।ਨਵਨੀਅਤ ਸਿੰਘ ਦੇ ਨਿਰਦੇਸ਼ਨ ‘ਚ ਬਣੀ ਪੰਜਾਬੀ ਫ਼ਿਲਮ ਸਿੰਘਮ ‘ਚ ਸੋਨਮ ਬਾਜਵਾ ਫੀਮੇਲ ਲੀਡ ‘ਚ ਹਨ ਅਤੇ ਕਰਤਾਰ ਚੀਮਾ ਨਾ ਪੱਖੀ ਕਿਰਦਾਰ ਨਿਭਾ ਰਹੇ ਹਨ। ਫ਼ਿਲਮ ਦਾ ਸਕਰੀਨਪਲੇਅ ਤੇ ਡਾਇਲਾਗ ਧੀਰਜ ਰਤਨ ਦੇ ਹਨ।
Advertisment

Stay updated with the latest news headlines.

Follow us:
Advertisment
Advertisment
Latest Stories
Advertisment