ਪੰਜਾਬੀ ਸਿੰਘਮ 'ਚ ਪਰਮੀਸ਼ ਵਰਮਾ ਦੀ ਪੈ ਰਹੀ ਹੈ ਧੱਕ, ਐਕਸ਼ਨ ਨਾਲ ਭਰਪੂਰ ਟਰੇਲਰ ਹੋਇਆ ਰਿਲੀਜ਼

Written by  Aaseen Khan   |  July 09th 2019 12:16 PM  |  Updated: July 09th 2019 12:16 PM

ਪੰਜਾਬੀ ਸਿੰਘਮ 'ਚ ਪਰਮੀਸ਼ ਵਰਮਾ ਦੀ ਪੈ ਰਹੀ ਹੈ ਧੱਕ, ਐਕਸ਼ਨ ਨਾਲ ਭਰਪੂਰ ਟਰੇਲਰ ਹੋਇਆ ਰਿਲੀਜ਼

ਪੰਜਾਬੀ ਸਿਨੇਮਾ ਅੱਜ ਹਰ ਪੱਖ ਤੋਂ ਮਜ਼ਬੂਤ ਹੁੰਦਾ ਜਾ ਰਿਹਾ ਹੈ। ਜਿੱਥੇ ਪੰਜਾਬੀ ਗਾਣੇ ਆਏ ਦਿਨ ਬਾਲੀਵੁੱਡ ਦੀਆਂ ਫ਼ਿਲਮਾਂ 'ਚ ਰਿਲੀਜ਼ ਹੋ ਰਹੇ ਹਨ ਉੱਥੇ ਹੀ ਹੁਣ ਹਿੰਦੀ ਫ਼ਿਲਮਾਂ ਦੇ ਰੀਮੇਕ ਵੀ ਪੰਜਾਬੀ ਸਿਨੇਮਾ 'ਤੇ ਆ ਰਹੇ ਹਨ ਜਿਸ 'ਚ ਨਾਮ ਆਉਂਦਾ ਹੈ ਚਿਰਾਂ ਤੋਂ ਉਡੀਕੀ ਜਾ ਰਹੀ ਫ਼ਿਲਮ ਸਿੰਘਮ ਦਾ। ਜੀ ਹਾਂ ਬਾਲੀਵੁੱਡ ਦੀ ਸਿੰਘਮ ਫ਼ਿਲਮ ਦਾ ਪੰਜਾਬੀ ਰੀਮੇਕ ਵਰਜ਼ਨ ਦਾ ਟਰੇਲਰ ਰਿਲੀਜ਼ ਹੋ ਚੁੱਕਿਆ ਹੈ ਜਿਸ 'ਚ ਪਰਮੀਸ਼ ਵਰਮਾ ਜਿਹੜੇ ਸਿੰਘਮ ਦੇ ਕਿਰਦਾਰ 'ਚ ਕਹਿਰ ਢਾਉਂਦੇ ਨਜ਼ਰ ਆ ਰਹੇ ਹਨ।

ਦਿਲਸ਼ੇਰ ਸਿੰਘ ਨਾਮ ਦੇ ਪੁਲਿਸ ਅਫ਼ਸਰ ਦਾ ਰੋਲ ਨਿਭਾ ਰਹੇ ਪਰਮੀਸ਼ ਵਰਮਾ 'ਤੇ ਇਹ ਰੋਲ ਪੂਰਾ ਫ਼ੱਬ ਰਿਹਾ ਹੈ। ਐਕਸ਼ਨ ਨਾਲ ਭਰਪੂਰ ਪੰਜਾਬੀ ਸਿੰਘਮ ਬਾਲੀਵੁੱਡ ਦੀ ਸਿੰਘਮ ਨਾਲੋਂ ਕਿਸੇ ਵੀ ਪੱਖ ਤੋਂ ਘੱਟ ਨਜ਼ਰ ਨਹੀਂ ਆ ਰਹੀ ਹੈ। ਫੀਮੇਲ ਲੀਡ 'ਚ ਸੋਨਮ ਬਾਜਵਾ ਵੀ ਆਪਣੀ ਪਹਿਚਾਣ ਦਰਜ ਕਰਵਾਉਣ ਤੋਂ ਪਿੱਛੇ ਨਹੀਂ ਰਹੇ। ਬਾਲੀਵੁੱਡ ਸਿੰਘਮ 'ਚ ਨਾਂ ਪੱਖੀ ਕਿਰਦਾਰ 'ਚ ਪ੍ਰਕਾਸ਼ ਰਾਜ ਸਨ ਅਤੇ ਉਹਨਾਂ ਦੇ ਕਿਰਦਾਰ ਨੂੰ ਵੀ ਕਵਰ ਕਰਦੇ ਨਜ਼ਰ ਆ ਰਹੇ ਹਨ ਪੰਜਾਬੀ ਸਿੰਘਮ 'ਚ ਵਿਲਨ ਦਾ ਕਿਰਦਾਰ ਨਿਭਾ ਰਹੇ ਕਰਤਾਰ ਚੀਮਾ। ਉਹਨਾਂ ਦੀ ਜ਼ਬਰਦਸਤ ਡਾਇਲਾਗ ਡਿਲਿਵਰੀ ਉਤਸੁਕਤਾ 'ਚ ਹੋਰ ਵੀ ਵਾਧਾ ਕਰ ਰਹੀ ਹੈ।

ਹੋਰ ਵੇਖੋ : ਜਾਣੋ ਗਾਇਕੀ ਤੋਂ ਅਦਾਕਾਰੀ 'ਚ ਝੰਡੇ ਗੱਡਣ ਵਾਲੇ ਇਹਨਾਂ ਪੰਜਾਬੀ ਸਿਤਾਰਿਆਂ ਦੀਆਂ ਡੈਬਿਊ ਫ਼ਿਲਮਾਂ ਬਾਰੇ

ਕੁੱਲ ਮਿਲਾ ਕੇ ਸਿੰਘਮ ਦੇ ਟਰੇਲਰ 'ਚ ਐਕਸ਼ਨ, ਰੋਮਾਂਸ ਡਰਾਮਾ ਹਰ ਇੱਕ ਰੰਗ ਦੇਖਣ ਨੂੰ ਮਿਲ ਰਿਹਾ ਹੈ। ਨਵਨੀਅਤ ਸਿੰਘ ਦੇ ਨਿਰਦੇਸ਼ਨ 'ਚ ਬਣੀ ਪੰਜਾਬੀ ਸਿੰਘਮ 9 ਅਗਸਤ ਨੂੰ ਵੱਡੇ ਪਰਦੇ 'ਤੇ ਦੇਖਣ ਨੂੰ ਮਿਲਣ ਵਾਲੀ ਹੈ। ਫ਼ਿਲਮ ਦਾ ਸਕਰੀਨਪਲੇਅ ਤੇ ਡਾਇਲਾਗ ਧੀਰਜ ਰਤਨ ਦੇ ਹਨ। ਪੇਨਰੋਮਾ ਸਟੂਡੀਓਸ ਦੇ ਪ੍ਰੋਡਕਸ਼ਨ 'ਚ ਬਣੀ ਫ਼ਿਲਮ ਸਿੰਘਮ ਨੂੰ ਭੂਸ਼ਣ ਕੁਮਾਰ, ਕ੍ਰਿਸ਼ਨ ਕੁਮਾਰ,ਕੁਮਾਰ ਮਾਂਗਟ ਪਾਠਕ, ਅਤੇ ਅਭਿਸ਼ੇਕ ਪਾਠਕ ਵੱਲੋਂ ਪ੍ਰੋਡਿਊਸ ਕੀਤਾ ਗਿਆ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network