ਖੂਬ ਹਸਾਉਣ ਵਾਲੀ ਹੈ ਜਗਜੀਤ ਸੰਧੂ ਦੀ ਫ਼ਿਲਮ 'ਉੱਨੀ ਇੱਕੀ',ਟਰੇਲਰ ਜਿੱਤ ਰਿਹਾ ਹੈ ਹਰ ਕਿਸੇ ਦਾ ਦਿਲ, ਦੇਖੋ ਵੀਡੀਓ

Written by  Aaseen Khan   |  September 23rd 2019 11:24 AM  |  Updated: September 23rd 2019 11:24 AM

ਖੂਬ ਹਸਾਉਣ ਵਾਲੀ ਹੈ ਜਗਜੀਤ ਸੰਧੂ ਦੀ ਫ਼ਿਲਮ 'ਉੱਨੀ ਇੱਕੀ',ਟਰੇਲਰ ਜਿੱਤ ਰਿਹਾ ਹੈ ਹਰ ਕਿਸੇ ਦਾ ਦਿਲ, ਦੇਖੋ ਵੀਡੀਓ

ਜਗਜੀਤ ਸੰਧੂ ਪੰਜਾਬੀ ਸਿਨੇਮਾ ਦਾ ਚਮਕਦਾ ਸਿਤਾਰਾ ਜਿਸ ਦੀ ਮੁੱਖ ਭੂਮਿਕਾ ਵਾਲੀ ਫ਼ਿਲਮ 'ਉੱਨੀ ਇੱਕੀ' ਦਾ ਟਰੇਲਰ ਸਾਹਮਣੇ ਆ ਚੁੱਕਿਆ ਹੈ। ਜਗਜੀਤ ਸੰਧੂ ਦੇ ਨਾਲ ਫ਼ਿਲਮ 'ਚ ਕਰਮਜੀਤ ਅਨਮੋਲ ਸਾਵਣ ਰੂਪੋਵਾਲੀ ਅਤੇ ਨਿਰਮਲ ਰਿਸ਼ੀ ਅਹਿਮ ਭੂਮਿਕਾ ਨਿਭਾ ਰਹੇ ਹਨ। ਫ਼ਿਲਮ ਦੀ ਕਹਾਣੀ ਪੂਰੀ ਤਰ੍ਹਾਂ ਨਾਲ ਫੈਮਿਲੀ ਕਾਮੇਡੀ ਡਰਾਮਾ ਹੈ ਜਿਹੜੀ ਕਿ ਜਗਜੀਤ ਸੰਧੂ, ਸਾਵਣ ਰੂਪੋਵਾਲ ਅਤੇ ਕਰਮਜੀਤ ਅਨਮੋਲ ਦੇ ਆਲੇ ਦੁਆਲੇ ਘੁੰਮਦੀ ਹੈ।

ਸਾਵਣ ਰੂਪੋਵਾਲੀ ਅਤੇ ਜਗਜੀਤ ਸੰਧੂ ਇੱਕ ਦੂਜੇ ਨੂੰ ਪਸੰਦ ਕਰਦੇ ਹਨ ਪਰ ਜ਼ਿਆਦਾਤਰ ਪੰਜਾਬੀ ਪਰਿਵਾਰਾਂ ਦੀ ਤਰ੍ਹਾਂ ਸਾਵਣ ਦਾ ਪਰਿਵਾਰ ਵੀ ਉਸ ਲਈ ਕਿਸੇ ਐੱਨ.ਆਰ.ਆਈ. ਦਾ ਰਿਸ਼ਤਾ ਭਾਲਦਾ ਹੈ। ਇਹ ਭਾਲ ਪੂਰੀ ਹੁੰਦੀ ਕਰਮਜੀਤ ਅਨਮੋਲ 'ਤੇ ਜਾ ਕੇ ਜਿਹੜੇ ਇਸ ਫ਼ਿਲਮ 'ਚ ਐੱਨ.ਆਰ.ਆਈ. ਦਾ ਕਿਰਦਾਰ ਨਿਭਾ ਰਹੇ ਹਨ। ਕਰਮਜੀਤ ਅਨਮੋਲ ਦਾ ਰਿਸ਼ਤਾ ਸਾਵਣ ਰੂਪੋਵਾਲੀ ਨਾਲ ਤੈਅ ਹੋ ਜਾਂਦਾ ਹੈ ਪਰ ਹੁਣ ਸਾਵਣ ਨਾਲ ਵਿਆਹ ਕਰਵਾਉਣ ਲਈ ਜਗਜੀਤ ਤਰ੍ਹਾਂ ਤਰ੍ਹਾਂ ਦੇ ਹੱਥ ਪੱਲੇ ਮਾਰਦਾ ਹੈ ਜਿਸ ਦੌਰਾਨ ਕਾਮੇਡੀ ਅਤੇ ਫੈਮਿਲੀ ਡਰਾਮਾ ਭਰਪੂਰ ਦੇਖਣ ਨੂੰ ਮਿਲ ਰਿਹਾ ਹੈ। ਖ਼ਾਸ ਗੱਲ ਇਹ ਹੈ ਕਿ ਜਗਜੀਤ ਸੰਧੂ ਆਪਣੇ ਚੁਲਬੁਲੇ ਅੰਦਾਜ਼ 'ਚ ਹੀ ਫ਼ਿਲਮ 'ਚ ਨਜ਼ਰ ਆ ਰਹੇ ਹਨ ਅਤੇ ਕਾਫੀ ਮਜ਼ਾਕੀਆ ਕਿਰਦਾਰ 'ਚ ਵੀ ਹਨ ਜਿਵੇਂ ਕਿ ਦਰਸ਼ਕ ਉਹਨਾਂ ਨੂੰ ਪਸੰਦ ਕਰਦੇ ਹਨ।

ਹੋਰ ਵੇਖੋ : 'ਅੜਬ ਮੁਟਿਆਰਾਂ' ਦਾ ਹਾਸਿਆਂ ਨਾਲ ਭਰਪੂਰ ਟਰੇਲਰ ਹੋਇਆ ਰਿਲੀਜ਼,ਦੇਖੋ ਵੀਡੀਓ

ਫ਼ਿਲਮ ਦੀ ਕਹਾਣੀ ਲਿਵਤਾਰ ਸਿੰਘ ਦੀ ਹੈ ਅਤੇ ਲਿਵਤਾਰ ਤੇ ਕੇਪੀ ਗਿੱਲ ਨੇ ਮਿਲ ਕੇ ਡਾਇਰੈਕਟ ਕੀਤਾ ਹੈ।ਫ਼ਿਲਮ 'ਚ ਜਗਜੀਤ ਸੰਧੂ ਤੇ ਸਾਵਣ ਰੂਪੋਵਾਲ ਤੋਂ ਇਲਾਵਾ ਲੱਕੀ ਧਾਲੀਵਾਲ, ਗੁਰਚੇਤ ਚਿੱਤਰਕਾਰ ਵਰਗੇ ਕਈ ਨਾਮੀ ਸਿਤਾਰੇ ਅਹਿਮ ਭੂਮਿਕਾ 'ਚ ਨਜ਼ਰ ਆ ਰਹੇ ਹਨ। ਅਮਨ ਦੀਪ ਸਿੰਘ ਸੰਧੂ, ਕੇਪੀ ਗਿੱਲ, ਨਵਨੀਤ ਸਿੰਘ, ਆਭਾ ਕਥੂਰੀਆ ਕੋਹਲੀ ਤੇ ਵਿਪੁਲ ਕੈਂਬੋ ਫ਼ਿਲਮ ਨੂੰ ਪ੍ਰੋਡਿਊਸ ਕਰ ਰਹੇ ਹਨ।ਫ਼ਿਲਮ ਉੱਨੀ ਇੱਕੀ 11 ਅਕਤੂਬਰ ਨੂੰ ਵੱਡੇ ਪਰਦੇ 'ਤੇ ਦੇਖਣ ਨੂੰ ਮਿਲਣ ਵਾਲੀ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network