ਇੱਕ ਹੋਰ ਪੰਜਾਬੀ ਫ਼ਿਲਮ ‘ਵਲੈਤੀ ਯੰਤਰ’ ਦਾ ਐਲਾਨ, ਨਜ਼ਰ ਆਉਣਗੇ ਗੁਰਨਾਮ ਭੁੱਲਰ

Written by  Lajwinder kaur   |  August 07th 2019 10:31 AM  |  Updated: August 07th 2019 11:37 AM

ਇੱਕ ਹੋਰ ਪੰਜਾਬੀ ਫ਼ਿਲਮ ‘ਵਲੈਤੀ ਯੰਤਰ’ ਦਾ ਐਲਾਨ, ਨਜ਼ਰ ਆਉਣਗੇ ਗੁਰਨਾਮ ਭੁੱਲਰ

ਪੰਜਾਬੀ ਫ਼ਿਲਮਾਂ ਦੀ ਵੱਧਦੀ ਲੋਕਪ੍ਰਿਅਤਾ ਦੇ ਚੱਲਦੇ ਇਕ ਹੋਰ ਪੰਜਾਬੀ ਫ਼ਿਲਮ ਦਾ ਐਲਾਨ ਹੋ ਚੁੱਕਿਆ ਹੈ। ਜੀ ਹਾਂ ਵਲੈਤੀ ਯੰਤਰ ਨਾਂਅ ਦੀ ਫ਼ਿਲਮ ਦਾ ਪੋਸਟਰ ਸਾਹਮਣੇ ਆ ਚੁੱਕਿਆ ਹੈ। ਫ਼ਿਲਮ ਦਾ ਪੋਸਟਰ ਸੋਸ਼ਲ ਮੀਡੀਆ ਉੱਤੇ ਛਾਇਆ ਹੋਇਆ ਹੈ। ਇਸ ਫ਼ਿਲਮ ‘ਚ ਮੁੱਖ ਕਿਰਦਾਰ ‘ਚ ਪੰਜਾਬੀ ਗਾਇਕ ਤੇ ਅਦਾਕਾਰ ਗੁਰਨਾਮ ਭੁੱਲਰ ਤੇ ਅਮਨ ਸੰਧੂ ਨਜ਼ਰ ਆਉਣਗੇ।

ਹੋਰ ਵੇਖੋ:ਦੋਸਤੀ ਤੇ ਪਿਆਰ ਦੇ ਰਿਸ਼ਤਿਆਂ ਨੂੰ ਬਿਆਨ ਕਰਦਾ ‘ਜੁਗਨੀ ਯਾਰਾਂ ਦੀ’ ਟਰੇਲਰ ਹੋਇਆ ਰਿਲੀਜ਼, ਦੇਖੋ ਵੀਡੀਓ

ਉਨ੍ਹਾਂ ਤੋਂ ਇਲਾਵਾ ਸਰਦਾਰ ਸੋਹੀ, ਮਲਕੀਤ ਰੌਣੀ, ਵੱਡਾ ਗਰੇਵਾਲ, ਧੀਰਜ ਕੁਮਾਰ, ਗੁਰਮੀਤ ਸੱਜਨ, ਹਰਦੀਪ ਗਿੱਲ, ਗੁਰਪ੍ਰੀਤ ਕੌਰ ਭੰਗੂ, ਰੁਪਿੰਦਰ ਰੂਪੀ ਵਰਗੇ ਕਈ ਹੋਰ ਨਾਮੀ ਕਲਾਕਾਰ ਨਜ਼ਰ ਆਉਣਗੇ। ਇਸ ਫ਼ਿਲਮ ਨੂੰ ਰਣਜੀਤ ਬੱਲ ਵੱਲੋਂ ਡਾਇਰੈਕਟ ਕੀਤਾ ਜਾਵੇਗਾ। ਵੱਖਰੇ ਨਾਂਅ ਵਾਲੀ ਫ਼ਿਲਮ ਦੀ ਕਹਾਣੀ ਕਰਨ ਸੰਧੂ ਤੇ ਧੀਰਜ ਕੁਮਾਰ ਨੇ ਮਿਲਕੇ ਲਿਖੀ ਹੈ। ਇਸ ਫ਼ਿਲਮ ਨੂੰ ਪ੍ਰੋਡਿਊਸ ਕਰ ਰਹੇ ਨੇ ਹਰਜਿੰਦਰ ਸਿੰਘ ਗਰਚਾ ਤੇ ਨਰੇਸ਼ ਸਿੰਗਲਾ ਅਤੇ ਇਸ ਫ਼ਿਲਮ ਨੂੰ ਕੋ-ਪ੍ਰੋਡਿਊਸ ਕਰ ਰਹੇ ਨੇ ਗੁਰਪ੍ਰੀਤ ਸਿੰਘ ਗੋਗਾ ਤੇ ਰਿੱਕੀ ਤੇਜ਼ੀ। ਜੇ ਗੱਲ ਕਰੀਏ ਫ਼ਿਲਮ ਦੇ ਨਾਂਅ ਵਲੈਤੀ ਯੰਤਰ ਦੀ ਤਾਂ ਉਸ ਤੋਂ ਲਗਦਾ ਹੈ ਫ਼ਿਲਮ ਦਾ ਵਿਸ਼ਾ ਬੜਾ ਹੀ ਦਿਲਚਸਪ ਹੋਵੇਗਾ। ਇਹ ਫ਼ਿਲਮ ਇਸੇ ਸਾਲ 18 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network