ਨੀਰੂ ਬਾਜਵਾ ਤੋਂ ਬਾਅਦ ਰੁਬੀਨਾ ਬਾਜਵਾ ਲਗਾਉਣ ਜਾ ਰਹੀ ਹੈ ਫ਼ਿਲਮਾਂ ਦੀ ਝੜੀ,ਇਹਨਾਂ ਫ਼ਿਲਮਾਂ 'ਚ ਆਉਣਗੇ ਨਜ਼ਰ

written by Aaseen Khan | July 09, 2019

ਨੀਰੂ ਬਾਜਵਾ ਪੰਜਾਬੀ ਫ਼ਿਲਮ ਇੰਡਸਟਰੀ ਦਾ ਵੱਡਾ ਨਾਮ ਹੈ। ਪੰਜਾਬੀ ਸਿਨੇਮਾਂ ਦੀਆਂ ਚੋਣਵੀਆਂ ਅਦਾਕਾਰਾਂਵਾਂ ਦੀ ਕਤਾਰ 'ਚ ਮੂਹਰਲੇ ਸਥਾਨ 'ਤੇ ਰਹਿਣ ਵਾਲੀ ਅਦਾਕਾਰ ਨੀਰੂ ਬਾਜਵਾ ਦੀ ਭੈਣ ਰੁਬੀਨਾ ਬਾਜਵਾ ਲਈ ਵੀ ਇਹ ਸਾਲ ਅਹਿਮ ਹੋਣ ਵਾਲਾ ਹੈ। ਇਸ ਸਾਲ ਰੁਬੀਨਾ ਬਾਜਵਾ ਵੀ ਇੱਕ ਤੋਂ ਬਾਅਦ ਇੱਕ ਫ਼ਿਲਮਾਂ ਦੀ ਝੜੀ ਲਗਾਉਣ ਜਾ ਰਹੇ ਹਨ। 12 ਜੁਲਾਈ ਨੂੰ ਆਪਣੇ ਡ੍ਰੀਮ ਪ੍ਰੋਜੈਕਟ 'ਮੁੰਡਾ ਹੀ ਚਾਹੀਦਾ' ਨਾਲ ਸਿਨੇਮਾ 'ਤੇ ਆਉਣ ਵਾਲੀ ਰੁਬੀਨਾ ਬਾਜਵਾ ਫ਼ਿਲਮ ਦੇ ਪ੍ਰਚਾਰ 'ਚ ਪੂਰੀ ਤਰ੍ਹਾਂ ਰੁੱਝੇ ਹੋਏ ਹਨ।

 
View this post on Instagram
 

#MundaHiChahida releasing July 12 @thite_santosh ???❤️

A post shared by Rubina Bajwa (@rubina.bajwa) on

ਪਿਛਲੇ ਮਹੀਨੇ ਹੀ ਹਰੀਸ਼ ਵਰਮਾ ਅਤੇ ਅਮਰਿੰਦਰ ਗਿੱਲ ਨਾਲ ਫ਼ਿਲਮ ਲਾਈਏ ਜੇ ਯਾਰੀਆਂ ਤੋਂ ਬਾਅਦ ਉਹ ਫਿਰ ਵਾਪਸੀ ਕਰ ਰਹੇ ਹਨ। ਮੁੰਡਾ ਹੀ ਚਾਹੀਦਾ ਤੋਂ ਬਾਅਦ ਰੁਬੀਨਾ ਬਾਜਵਾ ਪੰਜਾਬੀ ਫ਼ਿਲਮ ਨਾਨਕਾ ਮੇਲ 'ਚ ਵੀ ਰੌਸ਼ਨ ਪ੍ਰਿੰਸ ਦੇ ਨਾਲ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ। ਰੁਬੀਨਾ ਬਾਜਵਾ ਗਾਇਕ ਅਤੇ ਕਲਾਕਾਰ ਨਿੰਜਾ ਨਾਲ ਫ਼ਿਲਮ ਗੁੱਡ ਲੱਕ ਜੱਟਾ 'ਚ ਵੀ ਅਹਿਮ ਭੂਮਿਕਾ 'ਚ ਨਜ਼ਰ ਆਉਣਗੇ। ਹੋਰ ਵੇਖੋ : ਗਿੱਪੀ ਗਰੇਵਾਲ ਤੇ ਗੁਰਪ੍ਰੀਤ ਘੁੱਗੀ ਨੇ ‘ਮੰਜੇ ਬਿਸਤਰੇ 2’ ਨਾਲ ਜੁੜੀਆਂ ਖ਼ਾਸ ਗੱਲਾਂ ਕੀਤੀਆਂ ਸਾਂਝੀਆਂ, ਦੇਖੋ ਵੀਡੀਓ
 
View this post on Instagram
 

? Hair ??‍♀️ @rama_coiffeur Make up ? @coco_ballucci Styled ? @tanvipathania Wearing ? @frenesifashion

A post shared by Rubina Bajwa (@rubina.bajwa) on

ਏਨਾ ਹੀ ਨਹੀਂ ਰੁਬੀਨਾ ਬਾਜਵਾ ਗਾਇਕ ਅਤੇ ਅਦਾਕਾਰ ਜੌਰਡਨ ਸੰਧੂ ਨਾਲ ਵੀ ਇਸ ਸਾਲ ਸਕਰੀਨ ਸਾਂਝੀ ਕਰਦੇ ਨਜ਼ਰ ਆਉਣਗੇ। ਜੌਰਡਨ ਸੰਧੂ ਨਾਲ ਉਹ ਫ਼ਿਲਮ ਗਿੱਦੜ ਸਿੰਗੀ 'ਚ ਲੀਡ ਰੋਲ ਨਿਭਾ ਰਹੇ ਹਨ। ਦੇਖਣਾ ਹੋਵੇਗਾ ਨੀਰੂ ਬਾਜਵਾ ਦੇ ਨਾਲ ਹੁਣ ਉਹਨਾਂ ਦੀ ਭੈਣ ਦਾ ਇਹ ਸਫ਼ਰ ਹੋਰ ਕਿਹੜੀਆਂ ਮੰਜ਼ਿਲਾਂ ਸਰ ਕਰਦਾ ਹੈ। ਫਿਲਹਾਲ ਹੁਣ 12 ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਫ਼ਿਲਮ ਮੁੰਡਾ ਹੀ ਚਾਹੀਦਾ ਦਾ ਦਰਸ਼ਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

0 Comments
0

You may also like