Advertisment

ਪੰਜਾਬੀ ਇੰਡਸਟਰੀ ਦੇ ਨਾਮੀ ਵੀਡੀਓ ਡਾਇਰੈਕਟਰ ਦਿਲਸ਼ੇਰ ਟਰੂ ਮੇਕਰਸ ਬੱਝੇ ਵਿਆਹ ਦੇ ਬੰਧਨ ‘ਚ, ਪੰਜਾਬੀ ਗਾਇਕਾਂ ਨੇ ਦਿੱਤੀਆਂ ਵਧਾਈਆਂ

author-image
By Lajwinder kaur
New Update
ਪੰਜਾਬੀ ਇੰਡਸਟਰੀ ਦੇ ਨਾਮੀ ਵੀਡੀਓ ਡਾਇਰੈਕਟਰ ਦਿਲਸ਼ੇਰ ਟਰੂ ਮੇਕਰਸ ਬੱਝੇ ਵਿਆਹ ਦੇ ਬੰਧਨ ‘ਚ, ਪੰਜਾਬੀ ਗਾਇਕਾਂ ਨੇ ਦਿੱਤੀਆਂ ਵਧਾਈਆਂ
Advertisment
ਪੰਜਾਬੀ ਮਿਊਜ਼ਿਕ ਜਗਤ ‘ਚ ਵਿਆਹ ਦਾ ਸੀਜ਼ਨ ਚੱਲ ਰਿਹਾ ਹੈ। ਜੀ ਹਾਂ ਹਾਲ ਹੀ ‘ਚ ਗੁਰਦਾਸ ਮਾਨ ਦੇ ਪੁੱਤਰ ਗੁਰਿਕ ਮਾਨ ਸਿਮਰਨ ਕੌਰ ਮੁੰਡੀ ਦੇ ਨਾਲ ਵਿਆਹ ਦੇ ਬੰਧਨ ‘ਚ ਬੱਝ ਚੁੱਕੇ ਹਨ। ਇਨ੍ਹਾਂ ਤੋਂ ਬਾਅਦ ਇੱਕ ਹੋਰ ਵਿਆਹ ਦੀ ਖਬਰ ਸਾਹਮਣੇ ਆਈ ਹੈ, ਇਸ ਵਾਰ ਘੋੜੀ ਚੜ੍ਹੇ ਨੇ ਕੈਮਰੇ ਦੇ ਪਿੱਛੇ ਰਹਿਣ ਵਾਲੇ ਸ਼ਖ਼ਸ਼ ਯਾਨੀਕਿ ਡਾਇਰੈਕਟਰ। ਜੀ ਹਾਂ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਮੀ ਵੀਡੀਓ ਡਾਇਰੈਕਟਰ ਦਿਨੇਸ਼ ਟਰੂ ਮੇਕਰਸ ਨੇ ਵੀ ਵਿਆਹ ਦੇ ਲੱਡੂ ਦਾ ਸਵਾਦ ਚੱਖ ਲਿਆ ਹੈ। ਨਾਮੀ ਮਿਊਜ਼ਿਕ ਡਾਇਰੈਕਟਰ ਦਿਲਸ਼ੇਰ ਸਿੰਘ ਭਿੰਡਰ (Dilsher Singh Bhinder) ਵੀ ਵਿਆਹ ਦੇ ਬੰਧਨ ‘ਚ ਬੱਝ ਗਏ ਹਨ। ਉਨ੍ਹਾਂ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਸ਼ੇਅਰ ਹੋ ਰਹੀਆਂ ਹਨ।
View this post on Instagram
 

Congratulations @dilsher.trumakers brother ??waheguru mehar kare Mere Bhra te?❤️

A post shared by Jayy Randhawa (SHOOTER) (@jayyrandhawa) on

Advertisment
ਪੰਜਾਬੀ ਗਾਇਕ ਤੇ ਅਦਾਕਾਰ ਜੈ ਰੰਧਾਵਾ ਨੇ ਨਵੀਂ ਵਿਆਹੀ ਜੋੜੀ ਦੀ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਵਧਾਈਆਂ ਦਿਲਸ਼ੇਰ ਟਰੂ ਮੇਕਰਸ ਵੀਰੇ। ਵਾਹਿਗੁਰੂ ਜੀ ਮਿਹਰ ਕਰੇ ਮੇਰੇ ਭਰਾ ‘ਤੇ’ publive-image publive-image
Advertisment
ਹੋਰ ਵੇਖੋ:ਕੇਵੀ ਢਿੱਲੋਂ ਦੀ ਰਿਸੈਪਸ਼ਨ ਪਾਰਟੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਵ੍ਹਾਈਟ ਰੰਗ ਦੇ ਡ੍ਰੈੱਸ ਥੀਮ ‘ਚ ਰੰਗੇ ਨਜ਼ਰ ਆਏ ਇਹ ਸਿਤਾਰੇ ਇਸ ਤੋਂ ਇਲਾਵਾ ਸੱਜਣ ਅਦੀਬ, ਕੇਵੀ ਢਿੱਲੋਂ, ਸਰਤਾਜ ਵਿਰਕ, ਅਖਿਲ, ਕਰਨ ਰੰਧਾਵਾ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟਸ ਉੱਤੇ ਸਟੋਰੀ ਪਾ ਕੇ ਪੰਜਾਬੀ ਡਾਇਰੈਕਟਰ ਨੂੰ ਵਧਾਈਆਂ ਦਿੱਤੀਆਂ ਹਨ।
 
View this post on Instagram
 

Mubarka Veere @dilsher.trumakers .. Waheguru hmesha khush rkhe saade praa te pabi nu.. HAPPY MARRIED LIFE BRUH❤️

A post shared by Sartaj Virk (ਵਿਰਕ) (@isartajvirk) on

ਟਰੂ ਮੇਕਰਸ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਬਿਹਤਰੀਨ ਵੀਡੀਓਜ਼ ਦਿੱਤੀਆਂ ਹਨ। ਜੇ ਗੱਲ ਕਰੀਏ ਤਾਂ ਹਾਲ ਹੀ ‘ਚ ਕਰਨ ਔਜਲਾ ਦਾ ‘ਝਾਂਜਰ’ ਗੀਤ, ਸੱਜਣ ਅਦੀਬ ਦਾ ‘ਇਸ਼ਕ ਤੋਂ ਵੱਧ ਕੇ’, ਪ੍ਰਭ ਗਿੱਲ ਦਾ ਲਵ ਯੂ ਓਏ, ਸਿੰਗਾ ਦਾ ਫੋਟੋ ਗੀਤ, ਸਣੇ ਕਈ ਹੋਰ ਨਾਮੀ ਗਾਇਕਾਂ  ਦੇ ਗੀਤਾਂ ਦੇ ਵੀਡੀਓਜ਼ ‘ਚ ਆਪਣੀ ਨਿਰਦੇਸ਼ਨ ਦਾ ਜਾਦੂ ਬਿਖੇਰ ਚੁੱਕੇ ਹਨ। ਜੇ ਗੱਲ ਕਰੀਏ ਤਾਂ ਜੈ ਰੰਧਾਵਾ ਦੀ ਆਉਣ ਵਾਲੀ ਫ਼ਿਲਮ ਸ਼ੂਟਰ ਨੂੰ ਟਰੂ ਮੇਕਰਸ ਵੱਲੋਂ ਹੀ ਡਾਇਰੈਕਟ ਕੀਤਾ ਗਿਆ ਹੈ।
Advertisment

Stay updated with the latest news headlines.

Follow us:
Advertisment
Advertisment
Latest Stories
Advertisment