Advertisment

ਸਾਹਿਤ ਜਗਤ ‘ਚ ਪਸਰਿਆ ਸੋਗ, ਪੰਜਾਬੀ ਦੀ ਉੱਘੀ ਕਹਾਣੀਕਾਰ ਤੇ ਲੇਖਿਕਾ ਦਲੀਪ ਕੌਰ ਟਿਵਾਣਾ ਦਾ ਹੋਇਆ ਦਿਹਾਂਤ

author-image
By Lajwinder kaur
New Update
ਸਾਹਿਤ ਜਗਤ ‘ਚ ਪਸਰਿਆ ਸੋਗ, ਪੰਜਾਬੀ ਦੀ ਉੱਘੀ ਕਹਾਣੀਕਾਰ ਤੇ ਲੇਖਿਕਾ ਦਲੀਪ ਕੌਰ ਟਿਵਾਣਾ ਦਾ ਹੋਇਆ ਦਿਹਾਂਤ
Advertisment
ਪੰਜਾਬੀ ਦੀ ਉੱਘੀ ਕਹਾਣੀ ਲੇਖਿਕਾ, ਨਾਵਲਕਾਰ ਅਤੇ ਸਰਸਵਤੀ ਐਵਾਰਡ ਸਮੇਤ ਪਦਮ ਸ੍ਰੀ ਐਵਾਰਡ ਜੇਤੂ ਦਲੀਪ ਕੌਰ ਟਿਵਾਣਾ ਜੋ ਕਿ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ। ਸਾਹਿਤ ‘ਚ ਵੱਡਾ ਯੋਗਦਾਨ ਪਾਉਣ ਵਾਲੀ ਦਲੀਪ ਕੌਰ ਟਿਵਾਣਾ ਨੇ ਅੱਜ ਮੁਹਾਲੀ ਦੇ ਮੈਕਸ ਹਸਪਤਾਲ ‘ਚ ਆਖਰੀ ਸਾਹ ਲਿਆ ਹੈ। publive-image ਹੋਰ ਵੇਖੋ:ਅਦਾਕਾਰਾ ਸ਼ਬਾਨਾ ਆਜ਼ਮੀ ਰੋਡ ਐਕਸੀਡੈਂਟ ‘ਚ ਜਖ਼ਮੀ, ਪੀ.ਐੱਮ ਮੋਦੀ ਨੇ ਟਵੀਟ ਕਰਕੇ ਜਤਾਇਆ ਦੁੱਖ ਦੱਸ ਦਈਏ 84 ਸਾਲ ਦਲੀਪ ਕੌਰ ਟਿਵਾਣਾ ਦੀ ਪਿਛਲੇ ਕਈ ਦਿਨਾਂ ਤੋਂ ਸਹਿਤ ਖਰਾਬ ਚੱਲ ਰਹੀ ਸੀ। ਜਿਸਦੇ ਚੱਲਦੇ ਉਨ੍ਹਾਂ ਨੂੰ ਪਟਿਆਲਾ ਤੋਂ ਮੁਹਾਲੀ ਦੇ ਹਸਪਤਾਲ ‘ਚ ਲਿਆਦਾ ਗਿਆ ਸੀ। ਜ਼ਿਆਦਾ ਸਰਦੀ ਲੱਗਣ ਕਾਰਨ ਉਨ੍ਹਾਂ ਦੇ ਫੇਫੜਿਆਂ ਵਿਚ ਤਕਲੀਫ ਹੋ ਗਈ ਸੀ, ਜਿਸ ਕਰਕੇ ਉਨ੍ਹਾਂ ਨੂੰ ਸਾਹ ਲੈਣ ‘ਚ ਮੁਸ਼ਕਿਲ ਆ ਰਹੀ ਸੀ। ਇਸ ਕਰਕੇ ਉਨ੍ਹਾਂ ਨੂੰ ਮੈਕਸ ਹਸਪਤਾਲ ‘ਚ ਆਈ. ਸੀ. ਯੂ. ਵਿਖੇ ਰੱਖਿਆ ਗਿਆ ਸੀ। ਇਸ ਦੌਰਾਨ ਪੰਜਾਬ ਸਰਕਾਰ ਵੱਲੋਂ ਡਾ. ਟਿਵਾਣਾ ਦੇ ਇਲਾਜ ਦਾ ਖਰਚਾ ਚੁੱਕਣ ਦਾ ਐਲਾਨ ਕੀਤਾ ਗਿਆ ਸੀ। publive-image ਜ਼ਿਕਰਯੋਗ ਹੈ ਕਿ 2015 ‘ਚ ਪੰਜਾਬੀ ਲੇਖਿਕਾ ਦਲੀਪ ਕੌਰ ਟਿਵਾਣਾ ਨੇ 1984 ਦੇ ਸਿੱਖ ਦੰਗੇ ਅਤੇ ਮੁਸਲਮਾਨਾਂ ਦੇ ਖਿਲਾਫ਼ ਹਿੰਸਾ ਦੇ ਵਿਰੋਧ ਵਿੱਚ ਪਦਮਸ਼੍ਰੀ ਸਨਮਾਨ ਸਰਕਾਰ ਨੂੰ ਵਾਪਸ ਮੋੜ ਦਿੱਤਾ ਸੀ। ਕੇਂਦਰ ਸਰਕਾਰ ਨੂੰ ਲਿਖੇ ਪੱਤਰ ਵਿੱਚ ਟਿਵਾਣਾ ਨੇ ਕਿਹਾ ਸੀ ਕਿ ਗੌਤਮ ਬੁੱਧ ਅਤੇ ਗੁਰੂ ਨਾਨਕ ਦੀ ਧਰਤੀ ‘ਤੇ ਸਿੱਖਾਂ ਅਤੇ ਮੁਸਲਮਾਨਾਂ ਦੇ ਵਿਰੁੱਧ ਜ਼ੁਲਮ ਸਾਡੇ ਸਮਾਜ ਲਈ ਅਪਮਾਨਜਨਕ ਹਨ। ਡਾ. ਦਲੀਪ ਕੌਰ ਟਿਵਾਣਾ ਦਾ ਦਿਹਾਂਤ ਪੰਜਾਬੀ ਸਾਹਿਤ ਲਈ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ। ਉਨ੍ਹਾਂ ਨੇ ਪੰਜਾਬੀ ਸਾਹਿਤ ਨੂੰ ‘ਏਹੁ ਹਮਾਰਾ ਜੀਵਣਾ’, ‘ਅਗਨੀ ਪ੍ਰੀਖਿਆ’, ‘ਵਾਟ ਹਮਾਰੀ’, ‘ਤੀਲੀ ਦਾ ਨਿਸ਼ਾਨ’, ‘ਦੂਸਰੀ ਸੀਤਾ’ ਵਰਗੇ ਕਈ ਨਾਵਲ ਦਿੱਤੇ ਹਨ। ਨਾਵਲਾਂ ਤੋਂ ਇਲਾਵਾ ਉਨ੍ਹਾਂ ਨੇ ਸ੍ਵੈ ਜੀਵਨੀ ‘ਨੰਗੇ ਪੈਰਾਂ ਦਾ ਸਫ਼ਰ’ ਸਿਰਲੇਖ ਹੇਠ ਲਿਖੀ ਸੀ। ਡਾ. ਟਿਵਾਣਾ ਨੇ ਛੇ ਕਹਾਣੀ ਸੰਗ੍ਰਿਹ ਸਾਧਨਾ, ‘ਯਾਤਰਾ’, ‘ਕਿਸ ਦੀ ਧੀ’, ‘ਇਕ ਕੁੜੀ’, ‘ਤੇਰਾ ਮੇਰਾ ਕਮਰਾ’ ਅਤੇ ‘ਮਾਲਣ’ ਵੀ ਛਪਵਾਏ ਹਨ।  
Advertisment

Stay updated with the latest news headlines.

Follow us:
Advertisment
Advertisment
Latest Stories
Advertisment