Advertisment

ਨੌਜਵਾਨ ਪੰਜਾਬੀ ਕਵਿੱਤਰੀ ਗੁਰਪ੍ਰੀਤ ਗੀਤ ਦਾ ਕੈਂਸਰ ਦੀ ਬਿਮਾਰੀ ਕਾਰਨ ਦਿਹਾਂਤ, ਪਹਿਲੀ ਕਿਤਾਬ ਰਿਲੀਜ਼ ਹੋਣ ਤੋਂ ਕੁਝ ਘੰਟੇ ਪਹਿਲਾਂ ਤੋੜਿਆ ਦਮ

author-image
By Shaminder
New Update
ਨੌਜਵਾਨ ਪੰਜਾਬੀ ਕਵਿੱਤਰੀ ਗੁਰਪ੍ਰੀਤ ਗੀਤ ਦਾ ਕੈਂਸਰ ਦੀ ਬਿਮਾਰੀ ਕਾਰਨ ਦਿਹਾਂਤ, ਪਹਿਲੀ ਕਿਤਾਬ ਰਿਲੀਜ਼ ਹੋਣ ਤੋਂ ਕੁਝ ਘੰਟੇ ਪਹਿਲਾਂ ਤੋੜਿਆ ਦਮ
Advertisment
ਪੰਜਾਬੀ ਦੀ ਨੌਜਵਾਨ ਕਵਿਤਰੀ ਗੁਰਪ੍ਰੀਤ ਗੀਤ ਦਾ ਕੈਂਸਰ ਦੀ ਬਿਮਾਰੀ ਕਾਰਨ ਦਿਹਾਂਤ ਹੋ ਗਿਆ । ਉਹ ਕਵਿਤਾਵਾਂ ਲਿਖਦੀ ਸੀ ਅਤੇ ਉਸ ਦੀ ‘ਸੁਪਨਿਆਂ ਦੇ ਦਸਤਖਤ’ ਨਾਂਅ ਦੀ ਪਹਿਲੀ ਕਿਤਾਬ ਰਿਲੀਜ਼ ਹੋਣ ਜਾ ਰਹੀ ਸੀ, ਪਰ ਉਸ ਤੋਂ ਪਹਿਲਾਂ ਹੀ ਉਹ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਈ ।ਉਨ੍ਹਾਂ ਦੀ ਮੌਤ ‘ਤੇ ਹਰਸਿਮਰਤ ਕੌਰ ਬਾਦਲ ਨੇ ਵੀ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ । "ਨੌਜਵਾਨ ਕਵਿਤਰੀ ਗੁਰਪ੍ਰੀਤ ਗੀਤ ਦੇ ਬੇਵਕਤੀ ਅਕਾਲ ਚਲਾਣੇ ਦਾ ਮੈਂ ਪਰਿਵਾਰ ਤੇ ਸਾਹਿਤ ਪ੍ਰੇਮੀਆਂ ਨਾਲ ਦੁੱਖ ਸਾਂਝਾ ਕਰਦੀ ਹਾਂ। ਡੂੰਘੇ ਅਰਥਾਂ ਵਾਲੀਆਂ ਕਵਿਤਾਵਾਂ ਰਾਹੀਂ ਛੋਟੀ ਉਮਰੇ ਹੀ ਮਾਂ-ਬੋਲੀ ਦੀ ਸੇਵਾ 'ਚ ਜੁਟੀ, ਨਾਮੁਰਾਦ ਬੀਮਾਰੀ ਕੈਂਸਰ ਤੋਂ ਪੀੜਤ ਗੁਰਪ੍ਰੀਤ ਦਾ ਉਸ ਦੀ ਪਹਿਲੀ ਕਿਤਾਬ 'ਸੁਪਨਿਆਂ ਦੇ ਦਸਤਖ਼ਤ' ਦੇ ਰਿਲੀਜ਼ ਹੋਣ ਤੋਂ ਪਹਿਲਾਂ ਸਦੀਵੀ ਵਿਛੋੜਾ ਦੇ ਜਾਣਾ ਅਤਿ ਦੁਖਦਾਈ ਹੈ। ਅਕਾਲ ਪੁਰਖ ਉਸ ਨੇਕ ਰੂਹ ਨੂੰ ਆਪਣੇ ਚਰਨਾਂ 'ਚ ਸਦੀਵੀ ਨਿਵਾਸ ਬਖਸ਼ਿਸ਼ ਕਰਨ"। ਜਾਣਕਾਰੀ ਮੁਤਾਬਕ ਉਨ੍ਹਾਂ ਦਾ ਆਦਮਪੁਰ ਵਿਖੇ ਕੈਂਸਰ ਦੀ ਬਿਮਾਰੀ ਦਾ ਇਲਾਜ ਚੱਲ ਰਿਹਾ ਸੀ । ਗੁਰਪ੍ਰੀਤ ਗੀਤ ਦੀ ਪਹਿਲੀ ਕਿਤਾਬ ਸੁਪਨਿਆਂ ਦੇ ਦਸਤਖਤ ਵਾਰਿਸ ਪਬਲੀਸ਼ਿੰਗ ਹਾਊਸ ਤੋਂ ਛਪ ਕੇ ਆਈ ਸੀ ਤੇ ਥੋੜ੍ਹੀ ਦੇਰ ਬਾਅਦ ਉਸਦੀ ਰਿਲੀਜ਼ ਸੀ। ਰਿਲੀਜ਼ ਹੋਣ ਤੋਂ ਪਹਿਲਾਂ ਹੀ ਕਵਿੱਤਰੀ ਹਮੇਸ਼ਾ ਲਈ ਸਾਡੇ ਤੋਂ ਦੂਰ ਹੋ ਗਈ। ਗੁਰਪ੍ਰੀਤ ਗੀਤ ਦੇ ਦਿਹਾਂਤ ‘ਤੇ ਲੋਕ ਵਿਰਾਸਤ ਅਕੈਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ, ਮਨਜਿੰਦਰ ਧਨੋਆ, ਰਾਜਦੀਪ ਸਿੰਘ ਤੂਰ, ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।
Advertisment

Stay updated with the latest news headlines.

Follow us:
Advertisment
Advertisment
Latest Stories
Advertisment