‘ਕਾਲਾ ਨਿਜ਼ਾਮਪੁਰੀ’ ਦੀ ਕਲਮ ਤੇ ‘ਕੇ ਐੱਸ ਮੱਖਣ’ ਦੀ ਆਵਾਜ਼ ‘ਚ ਰਿਲੀਜ਼ ਹੋਇਆ ਦਰਦ ਭਰਿਆ ਗੀਤ ‘ਸਿਤਾਰੇ 2’, ਦਰਸ਼ਕਾਂ ਨੂੰ ਆ ਰਿਹਾ ਖੂਬ ਪਸੰਦ, ਦੇਖੋ ਵੀਡੀਓ

Written by  Lajwinder kaur   |  November 22nd 2019 12:26 PM  |  Updated: November 22nd 2019 12:51 PM

‘ਕਾਲਾ ਨਿਜ਼ਾਮਪੁਰੀ’ ਦੀ ਕਲਮ ਤੇ ‘ਕੇ ਐੱਸ ਮੱਖਣ’ ਦੀ ਆਵਾਜ਼ ‘ਚ ਰਿਲੀਜ਼ ਹੋਇਆ ਦਰਦ ਭਰਿਆ ਗੀਤ ‘ਸਿਤਾਰੇ 2’, ਦਰਸ਼ਕਾਂ ਨੂੰ ਆ ਰਿਹਾ ਖੂਬ ਪਸੰਦ, ਦੇਖੋ ਵੀਡੀਓ

ਪੰਜਾਬੀ ਗਾਇਕ ਕੇ ਐੱਸ ਮੱਖਣ ਇਕ ਵਾਰ ਫਿਰ ਤੋਂ ਆਪਣੇ ਨਵੇਂ ਗੀਤ ‘ਸਿਤਾਰੇ 2’ ਦੇ ਨਾਲ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋ ਚੁੱਕੇ ਹਨ। ਇਸ ਸੈਡ ਸੌਂਗ ਨੂੰ ਕੇ ਐੱਸ ਮੱਖਣ ਨੇ ਆਪਣੀ ਦਰਦ ਭਰੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ। ਇਹ ਗੀਤ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕ ਦੇ ਉੱਤੇ ਐਕਸਕਲਿਉਸਿਵ ਚਲਾਇਆ ਜਾ ਰਿਹਾ ਹੈ।

ਹੋਰ ਵੇਖੋ:ਪਰਮੀਸ਼ ਵਰਮਾ ਕਿਉਂ ਦੇ ਰਹੇ ਨੇ ਵਿਆਹ ਨਾ ਕਰਵਾਉਣ ਦੀ ਸਲਾਹ, ਦੇਖੋ ਵੀਡੀਓ

ਜੇ ਗੱਲ ਕਰੀਏ ਗੀਤ ਦੇ ਬੋਲਾਂ ਦੀ ਤਾਂ ਉਹ ਨਾਮੀ ਗੀਤਕਾਰ ਕਾਲਾ ਨਿਜ਼ਾਮਪੁਰੀ ਨੇ ਲਿਖੇ ਹਨ। ਇਸ ਗਾਣੇ ਨੂੰ ਮਿਊਜ਼ਿਕ ਦਿੱਤਾ ਹੈ ਅਮਦਾਦ ਅਲੀ ਹੋਰਾਂ ਨੇ। ਅੱਠ ਸਾਲ ਪਹਿਲਾਂ ਵੀ ਕਾਲਾ ਨਿਜ਼ਾਮਪੁਰੀ ਤੇ ਕੇ ਐੱਸ ਮੱਖਣ ਦੀ ਜੋੜੀ ਸਿਤਾਰੇ ਟਾਈਟਲ ਹੇਠ ਸੈਡ ਗੀਤ ਲੈ ਕੇ ਆਏ ਸਨ। ਇਸ ਗੀਤ ਨੂੰ ਦਰਸ਼ਕਾਂ ਵੱਲੋਂ ਰੱਜ ਕੇ ਪਿਆਰ ਮਿਲਿਆ ਸੀ।  ਸਿਤਾਰੇ 2 ਨੂੰ ਜੱਸ ਰਿਕਾਰਡਸ ਦੇ ਯੂ ਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਇਸ ਗੀਤ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network