ਅਫਸਾਨਾ ਖ਼ਾਨ ਨੇ ਕੁਝ ਇਸ ਤਰ੍ਹਾਂ ਮਨਾਇਆ ਮਾਂ ਦਾ ਜਨਮਦਿਨ, ਤੋਹਫ਼ਾ ਦੇਖਕੇ ਮਾਂ ਹੋਈ ਭਾਵੁਕ

written by Lajwinder kaur | December 13, 2020

ਪੰਜਾਬੀ ਗਾਇਕ ਅਫਸਾਨਾ ਖ਼ਾਨ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ । ਉਹ ਦਰਸ਼ਕਾਂ ਦੇ ਨਾਲ ਕੁਝ ਨਾ ਕੁਝ ਨਵਾਂ ਸ਼ੇਅਰ ਕਰਦੀ ਰਹਿੰਦੀ ਹੈ । ਇਸ ਵਾਰ ਉਨ੍ਹਾਂ ਨੇ ਪ੍ਰਸ਼ੰਸਕਾਂ ਦੇ ਨਾਲ ਖ਼ਾਸ ਵੀਡੀਓਜ਼ ਤੇ ਤਸਵੀਰਾਂ ਸ਼ੇਅਰ ਕੀਤੀਆਂ ਨੇ । inside pic of afsana khan pic  ਜੀ ਹਾਂ ਉਨ੍ਹਾਂ ਨੇ ਆਪਣੀ ਮਾਂ ਦਾ ਜਨਮਦਿਨ ਬਹੁਤ ਹੀ ਪਿਆਰ ਦੇ ਨਾਲ ਸੈਲੀਬ੍ਰੇਟ ਕੀਤਾ ਹੈ । ਇਸ ਖ਼ਾਸ ਮੌਕੇ ਉੱਤੇ ਅਫਸਾਨਾ ਆਪਣੀ ਮਾਂ ਦੇ ਲਈ ਕੇਕ ਲੈ ਕੇ ਆਈ ਤੇ ਨਾਲ ਹੀ ਇੱਕ ਖ਼ਾਸ ਤੋਹਫਾ ਵੀ ਦਿੱਤਾ । ਉਨ੍ਹਾਂ ਨੇ ਆਪਣੀ ਮਾਂ ਨੂੰ ਸੋਨੇ ਦੀ ਰਿੰਗ ਦਿੱਤੀ ਜਿਸ ਨੂੰ ਦੇਖਕੇ ਅਫਸਾਨਾ ਦੀ ਮੰਮੀ ਸਰਪ੍ਰਾਈਜ਼ ਤੇ ਕੁਝ ਭਾਵੁਕ ਨਜ਼ਰ ਆਈ । inside pic of afsana with mother ਦੱਸ ਦਈਏ ਅਫਸਾਨਾ ਖ਼ਾਨ ਅੱਜ ਜਿਸ ਮੁਕਾਮ ਉੱਤੇ ਨੇ ਉਸ ਪਿੱਛੇ ਬਹੁਤ ਮਿਹਨਤ ਕੀਤੀ ਹੈ । ਅੱਜ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਬਿਹਤਰੀਨ ਸਿੰਗਰਾਂ ‘ਚੋਂ ਇੱਕ ਨੇ। ਉਹ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਰਹੀ ਹੈ। inside pic of afsana khan  

 
View this post on Instagram
 

A post shared by Afsana Khan ?? (@itsafsanakhan)

 
 
View this post on Instagram
 

A post shared by Afsana Khan ?? (@itsafsanakhan)

0 Comments
0

You may also like