
ਪੰਜਾਬੀ ਗਾਇਕ ਅਫਸਾਨਾ ਖ਼ਾਨ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ । ਉਹ ਦਰਸ਼ਕਾਂ ਦੇ ਨਾਲ ਕੁਝ ਨਾ ਕੁਝ ਨਵਾਂ ਸ਼ੇਅਰ ਕਰਦੀ ਰਹਿੰਦੀ ਹੈ । ਇਸ ਵਾਰ ਉਨ੍ਹਾਂ ਨੇ ਪ੍ਰਸ਼ੰਸਕਾਂ ਦੇ ਨਾਲ ਖ਼ਾਸ ਵੀਡੀਓਜ਼ ਤੇ ਤਸਵੀਰਾਂ ਸ਼ੇਅਰ ਕੀਤੀਆਂ ਨੇ ।
ਜੀ ਹਾਂ ਉਨ੍ਹਾਂ ਨੇ ਆਪਣੀ ਮਾਂ ਦਾ ਜਨਮਦਿਨ ਬਹੁਤ ਹੀ ਪਿਆਰ ਦੇ ਨਾਲ ਸੈਲੀਬ੍ਰੇਟ ਕੀਤਾ ਹੈ । ਇਸ ਖ਼ਾਸ ਮੌਕੇ ਉੱਤੇ ਅਫਸਾਨਾ ਆਪਣੀ ਮਾਂ ਦੇ ਲਈ ਕੇਕ ਲੈ ਕੇ ਆਈ ਤੇ ਨਾਲ ਹੀ ਇੱਕ ਖ਼ਾਸ ਤੋਹਫਾ ਵੀ ਦਿੱਤਾ । ਉਨ੍ਹਾਂ ਨੇ ਆਪਣੀ ਮਾਂ ਨੂੰ ਸੋਨੇ ਦੀ ਰਿੰਗ ਦਿੱਤੀ ਜਿਸ ਨੂੰ ਦੇਖਕੇ ਅਫਸਾਨਾ ਦੀ ਮੰਮੀ ਸਰਪ੍ਰਾਈਜ਼ ਤੇ ਕੁਝ ਭਾਵੁਕ ਨਜ਼ਰ ਆਈ ।
ਦੱਸ ਦਈਏ ਅਫਸਾਨਾ ਖ਼ਾਨ ਅੱਜ ਜਿਸ ਮੁਕਾਮ ਉੱਤੇ ਨੇ ਉਸ ਪਿੱਛੇ ਬਹੁਤ ਮਿਹਨਤ ਕੀਤੀ ਹੈ । ਅੱਜ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਬਿਹਤਰੀਨ ਸਿੰਗਰਾਂ ‘ਚੋਂ ਇੱਕ ਨੇ। ਉਹ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਰਹੀ ਹੈ।
View this post on Instagram
View this post on Instagram