ਪੰਜਾਬੀ ਗਾਇਕਾ ਅਫ਼ਸਾਨਾ ਖ਼ਾਨ ਨੂੰ ਆਇਆ ਪੈਨਿਕ ਅਟੈਕ, ਨਹੀਂ ਹੋਵੇਗੀ ਬਿੱਗ ਬੌਸ ਵਿੱਚ ਐਂਟਰੀ…!

written by Rupinder Kaler | September 28, 2021

ਬਿੱਗ ਬੌਸ 15 (bigg-boss-15) ਦੀ ਪ੍ਰਤੀਭਾਗੀ ਤੇ ਮਸ਼ਹੂਰ ਪੰਜਾਬੀ ਗਾਇਕਾ ਅਫਸਾਨਾ ਖ਼ਾਨ (afsana khan) ਨੂੰ ਪੈਨਿਕ ਅਟੈਕ ਆਇਆ ਹੈ । ਜਿਸ ਦੀ ਵਜ੍ਹਾ ਕਰਕੇ ਸ਼ਾਇਦ ਉਹ ਇਸ ਸ਼ੋਅ ਦਾ ਹਿੱਸਾ ਨਾ ਬਣ ਸਕੇ । ਸਪਾਟ ਬੁਆਏ ਦੀ ਇੱਕ ਰਿਪੋਰਟ ਮੁਤਾਬਿਕ ਅਫਸਾਨਾ ਖ਼ਾਨ (afsana khan) ਨੂੰ ਉਹਨਾਂ ਦੇ ਹੋਟਲ ਦੇ ਕਮਰੇ ਵਿੱਚ ਪੈਨਿਕ ਅਟੈਕ ਆਇਆ ਹੈ ।

singer afsana khan and jaani Image Source -Instagram

ਹੋਰ ਪੜ੍ਹੋ :

ਮਸ਼ਹੂਰ ਗਾਇਕ ਰਣਜੀਤ ਰਾਣਾ ਨੇ ਪੁੱਤਰ ਦੇ ਜਨਮ ਦਿਨ ‘ਤੇ ਸਾਂਝਾ ਕੀਤਾ ਖ਼ਾਸ ਵੀਡੀਓ

afsana khan tied the rakhi to her brother sidhu moose wala-min Image Source -Instagram

ਇਸ ਤੋਂ ਬਾਅਦ ਸ਼ੋਅ ਦੇ ਮੇਕਰ ਨੇ ਉਸ ਨੂੰ ਮੌਕੇ ਤੇ ਹੀ ਮੈਡੀਕਲ ਸਹੂਲਤ ਦਿੱਤੀ ਜਿਸ ਤੋਂ ਬਾਅਦ ਅਫਸਾਨਾ (afsana khan) ਨੇ ਸ਼ੋਅ ਵਿੱਚ ਐਂਟਰੀ ਨਾ ਕਰਨ ਦਾ ਫੈਸਲਾ ਲਿਆ । ਖ਼ਬਰਾਂ ਦੀ ਮੰਨੀਏ ਤਾਂ ਅਫ਼ਸਾਨਾ (afsana khan) ਹੁਣ ਪੰਜਾਬ ਵਾਪਿਸ ਆ ਗਈ ਹੈ ਤੇ ਉਹ ਸ਼ੋਅ ਦਾ ਹਿੱਸਾ ਨਹੀਂ ਬਣੇਗੀ ।

inside image of afsana khan and her mother-min Image Source -Instagram

ਤੁਹਾਨੂੰ ਦੱਸ ਦਿੰਦੇ ਹਾਂ ਕਿ ਅਫਸਾਨਾ ਸ਼ੋਅ ਵਿੱਚ ਹਿੱਸਾ ਲੈਣ ਲਈ ਪੂਰੀ ਤਰ੍ਹਾਂ ਤਿਆਰ ਸੀ । ਜਿਸ ਨੂੰ ਲੈ ਕੇ ਪ੍ਰੋਮੋ ਵੀ ਤਿਆਰ ਹੋ ਗਿਆ ਸੀ । ਜਿਸ ਨੂੰ ਕਿ ਇੱਕ ਨਿੱਜੀ ਚੈਨਲ ਨੇ ਸ਼ੇਅਰ ਵੀ ਕੀਤਾ ਸੀ । ਇਸ ਸ਼ੋਅ ਨੂੰ ਲੈ ਕੇ ਅਫਸਾਨਾ ਦੇ ਪ੍ਰਸ਼ੰਸਕ ਵੀ ਕਾਫੀ ਉਤਸ਼ਾਹਿਤ ਸਨ ਪਰ ਹੁਣ ਇਹ ਖਬਰ ਉਸ ਦੇ ਪ੍ਰਸ਼ੰਸਕਾਂ ਨੂੰ ਨਿਰਾਸ਼ ਕਰ ਦੇਵੇਗੀ ।

 

 

0 Comments
0

You may also like