ਅਹਨ ਆਪਣੇ ਨਵੇਂ ਗੀਤ ‘ਜੁਗਨੀ ਦਾ ਮਾਹੀਆ’ ਦੇ ਨਾਲ ਜਿੱਤ ਰਹੇ ਨੇ ਦਰਸ਼ਕਾਂ ਦਾ ਦਿਲ, ਦੇਖੋ ਵੀਡੀਓ

written by Lajwinder kaur | August 07, 2020

ਪੰਜਾਬੀ ਗਾਇਕ ਅਹਨ ਜਿਨ੍ਹਾਂ ਨੇ ‘ਰੱਬ ਦਾ ਬੰਦਾ’ ਗਾਣੇ ਨਾਲ ਦਰਸ਼ਕਾਂ ਦੇ ਦਿਲਾਂ ‘ਚ ਵੱਖਰੀ ਜਗ੍ਹਾ ਬਣਾਈ ਹੈ । ਉਹ ਹਮੇਸ਼ਾ ਗੀਤਾਂ ਦੇ ਰਾਹੀਂ ਖ਼ਾਸ ਸੰਦੇਸ਼ ਦੇਣ ਦੀ ਕੋਸ਼ਿਸ ਕਰਦੇ ਨੇ । ਇਸ ਤਣਾਅ ਵਾਲੇ ਮਾਹੌਲ ‘ਚ ਉਨ੍ਹਾਂ ਨੇ ਆਪਣੇ ਨਵੇਂ ਗੀਤ ‘ਜੁਗਨੀ ਦਾ ਮਾਹੀਆ’ ਦੇ ਨਾਲ ਦਰਸ਼ਕਾਂ ਨੂੰ ਹਾਸੇ ਦੇ ਰੰਗ ਦੇਣ ਦੀ ਕੋਸ਼ਿਸ ਕੀਤੀ ਹੈ । ਜੁਗਨੀ ਦਾ ਮਾਹੀਆ ਗੀਤ ਨੂੰ ਅਹਨ ਨੇ ਗਾਇਆ ਹੈ ਤੇ ਗੀਤ ਦੇ ਬੋਲ ਵੀ ਖੁਦ ਹੀ ਲਿਖੇ ਨੇ।  ਗਾਣੇ ‘ਚ ਅਦਾਕਾਰੀ ਕਰਦੇ ਹੋਏ ਦਿਖਾਈ ਦੇ ਰਹੇ ਨੇ ਅਹਨ ਤੇ ਮਾਡਲ ਸੋਨੀਆ ਮਾਨ । ਇਸ ਗੀਤ ਨੂੰ ਮਿਊਜ਼ਿਕ ‘Gurmoh Da Music’ ਨੇ ਦਿੱਤਾ ਹੈ । ਗਾਣੇ ਨੂੰ ਸਪੀਡ ਰਿਕਾਰਡਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ । ਦਰਸ਼ਕਾਂ ਨੂੰ ਇਹ ਗੀਤ ਖੂਬ ਪਸੰਦ ਆ ਰਿਹਾ ਹੈ । ਗੀਤ ਦੇ ਵਿਊਜ਼ ਲਗਾਤਾਰ ਵੱਧ ਰਹੇ ਨੇ । ਪੰਜਾਬੀ ਗਾਇਕ ਅਹਨ ਇਸ ਤੋਂ ਪਹਿਲਾਂ ਵੀ ‘ਰੱਬ ਦਾ ਬੰਦਾ’, ‘ਲਲਾਰ ਵੇ’, ‘ਮੁਹੱਬਤਾਂ ਦੇ ਰੰਗ’, ‘ਕਲੀਰੇ’, ਗੀਝੇ ‘ਚ ਰੱਬ ਵਰਗੇ ਕਈ ਗੀਤ ਦਰਸ਼ਕਾਂ ਦੀ ਝੋਲੀ ਪਾ ਚੁੱਕੇ ਨੇ । ਉਨ੍ਹਾਂ ਦੇ ਗੀਤਾਂ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਵੀ ਕੀਤਾ ਜਾਂਦਾ ਹੈ ।

0 Comments
0

You may also like