ਗਾਇਕ ਤੇ ਐਕਟਰ ਅਲਫਾਜ਼ ਦੇ ਵਿਆਹ ਵਿੱਚ ਜੈਜ਼ੀ-ਬੀ ਤੇ ਹਨੀ ਸਿੰਘ ਨੇ ਗਾਣੇ ਗਾ ਕੇ ਬੰਨਿਆ ਰੰਗ, ਦੇਖੋ ਵੀਡਿਓ 

Written by  Rupinder Kaler   |  February 11th 2019 02:01 PM  |  Updated: February 11th 2019 02:01 PM

ਗਾਇਕ ਤੇ ਐਕਟਰ ਅਲਫਾਜ਼ ਦੇ ਵਿਆਹ ਵਿੱਚ ਜੈਜ਼ੀ-ਬੀ ਤੇ ਹਨੀ ਸਿੰਘ ਨੇ ਗਾਣੇ ਗਾ ਕੇ ਬੰਨਿਆ ਰੰਗ, ਦੇਖੋ ਵੀਡਿਓ 

ਕਰਨ ਔਜਲਾ, ਨਿੰਜਾ ਤੋਂ ਬਾਅਦ ਗਾਇਕ ਤੇ ਐਕਟਰ ਅਲਫਾਜ਼ ਵੀ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ । ਉਹਨਾਂ ਨੇ ਚੰਡੀਗੜ੍ਹ ਦੇ ਨਾਲ ਲੱਗਦੇ ਇੱਕ ਪੈਲੇਸ ਵਿੱਚ ਵਿਆਹ ਕਰਵਾਇਆ ਹੈ । ਨਵੀਂ ਵਿਆਹੀ ਜੋੜੀ ਕਾਫੀ ਖੁਬਸੂਰਤ ਲੱਗ ਰਹੀ ਸੀ । ਇਸ ਨਵੀਂ ਵਿਆਹੀ ਜੋੜੀ ਦੀ ਖੁਸ਼ੀ ਵਿੱਚ ਪਾਲੀਵੁੱਡ ਤੇ ਮਿਊਜ਼ਿਕ ਇੰਡਸਟਰੀ ਦੇ ਕਈ ਵੱਡੇ ਸਟਾਰ ਸ਼ਰੀਕ ਹੋਣ ਲਈ ਪਹੁੰਚੇ ਹੋਏ ਸਨ ।

ALFAAZ IS NOW A MARRIED MAN ALFAAZ IS NOW A MARRIED MAN

ਅਲਫਾਜ਼ ਦੇ ਵਿਆਹ ਦੀਆਂ ਕੁਝ ਤਸਵੀਰਾਂ ਤੇ ਵੀਡਿਓ ਸੋਸ਼ਲ ਮੀਡੀਆ ਤੇ ਸਾਹਮਣੇ ਆਈਆਂ ਹਨ । ਇਸ ਵਿਆਹ ਵਿੱਚ ਜੈਜ਼ੀ-ਬੀ ਤੇ ਹਨੀ ਸਿੰਘ ਨੇ ਆਪਣੇ ਗਾਣਿਆਂ ਨਾਲ ਖੂਬ ਰੰਗ ਬੰਨਿਆ ।

https://www.youtube.com/watch?v=6Indt_pNRNQ

ਵਿਆਹ ਵਿੱਚ ਮੌਜੂਦ ਹਰ ਕੋਈ ਜੈਜ਼ੀ-ਬੀ ਦੇ ਗਾਣਿਆਂ ਤੇ ਥਿਰਕਦਾ ਹੋਇਆ ਦਿਖਾਈ ਦਿੱਤਾ ਇੱਥੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਅਲਫਾਜ਼ ਨੇ ਕਈ ਹਿੱਟ ਗਾਣੇ ਦਿੱਤੇ ਹਨ । ਉਹ ਕਦੇ ਪੰਜਾਬੀ ਰੈਪਰ ਯੋ ਯੋ ਹਨੀ ਸਿੰਘ ਦੇ ਗਰੁੱਪ ਮਾਫੀਆ ਮੁੰਡੀਰ ਦਾ ਹਿੱਸਾ ਰਹੇ ਹਨ । ਅਲਫਾਜ਼ ਦੀ ਕੁਝ ਦਿਨ ਪਹਿਲਾਂ ਹੀ ਫਿਲਮ ਵੱਡਾ ਕਲਾਕਾਰ ਆਈ ਹੈ । ਇਸ ਫਿਲਮ ਨੂੰ ਬਾਕਸ ਆਫਿਸ ਤੇ ਚੰਗਾ ਰਿਸਪਾਂਸ ਮਿਲਿਆ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network