ਅਮਰ ਅਰਸ਼ੀ ਗਾਉਣ ਦੇ ਨਾਲ ਨਾਲ ਕਰਦੇ ਰਹੇ ਹਨ ਇਹ ਕੰਮ, ਜਾਣਕੇ ਹੋ ਜਾਓਗੇ ਹੈਰਾਨ

written by Rupinder Kaler | February 07, 2019

"ਤੈਨੂੰ ਕਾਲਾ ਚਸ਼ਮਾ ਜੱਚਦਾ ਹੈ ਜੱਚਦਾ ਹੈ ਗੋਰੇ ਮੁਖੜੇ 'ਤੇ" ਇਹ ਗਾਣਾ ਸੁਣਦੇ ਹੀ ਸਭ ਦੀ ਜ਼ੁਬਾਨ ਤੇ ਇੱਕ ਹੀ ਗਾਇਕ ਦਾ ਨਾਂ ਆਉਂਦਾ ਉਹ ਹੈ ਅਰਮ ਅਰਸ਼ੀ । ਅਮਰ ਅਰਸ਼ੀ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਸੁਪਰ ਹਿੱਟ ਗਾਣੇ ਦਿੱਤੇ ਹਨ । ਉਸ ਦੇ ਗਾਣੇ ਅੱਜ ਵੀ ਡੀਜੇ  ਦੀ ਸ਼ਾਨ ਬਣੇ ਹੋਏ ਹਨ । ਜੇਕਰ ਦੇਖਿਆ ਜਾਵੇ ਤਾਂ ਅਮਰ ਅਰਸ਼ੀ ਦਾ ਸੰਗੀਤਕ ਸਫਰ ਕਾਫੀ ਸੰਘਰਸ਼ ਭਰਿਆ ਰਿਹਾ ਹੈ । ਘਰ ਦੀ ਗਰੀਬੀ ਉਸ ਦੇ ਸੰਗੀਤਕ ਸਫਰ ਵਿੱਚ ਵੱਡਾ ਰੋੜਾ ਰਹੀ ਹੈ ਉਸ ਦੇ ਪਰਿਵਾਰ ਵਾਲੇ ਚਾਹੁੰਦੇ ਸਨ ਕਿ ਅਮਰ ਅਰਸ਼ੀ ਟੇਲਰ ਬਣਕੇ ਪਰਿਵਾਰ ਦਾ ਹੱਥ ਵਟਾਏ ।

https://www.youtube.com/watch?v=x1HbqD1b0us

ਪਰ ਉਸ ਨੇ ਗਾਇਕ ਬਣਨ ਦੀ ਠਾਣ ਲਈ ਸੀ ਇਸ ਲਈ ਉਸ ਨੇ ਅਮਰ ਸਿੰਘ ਚਮਕੀਲਾ ਨੂੰ ਆਪਣਾ ਉਸਤਾਦ ਧਾਰਿਆ । ਅਰਸ਼ੀ ਆਪਣੇ ਪਿੰਡ ਤੋਂ ਪੈਦਲ ਚੱਲ ਕੇ ਚਮਕੀਲੇ ਕੋਲ ਗਾਉਣ ਦਾ ਵਲ੍ਹ ਸਿੱਖਣ ਲਈ ਆਉਂਦਾ ਸੀ ।

ਗਾਉਣਾ ਸਿੱਖਣ ਤੋਂ ਬਾਅਦ ਵੀ ਅਮਰ ਅਰਸ਼ੀ ਦਾ ਇਹ ਸੰਘਰਸ਼ ਖਤਮ ਨਹੀਂ ਹੋਇਆ ਕਿਉਂਕਿ ਕੈਸੇਟ ਕੱਢਣ ਦੇ ਰਸਤੇ ਵਿੱਚ ਗਰੀਬੀ ਵੱਡਾ ਰੋੜਾ ਸੀ ਇਸ ਲਈ ਅਰਸ਼ੀ ਨੇ ਉਸ ਸਮਂੇ ਦੇ ਮਸ਼ਹੂਰ ਗਾਇਕਾ ਨਾਲ ਸਟੇਜ਼ਾਂ ਸਾਂਝੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ । ਸ਼ੁਰੂ ਦੇ ਦਿਨਾਂ ਵਿੱਚ ਅਰਸ਼ੀ ਮੁਹੰਮਦ ਸਦੀਕ, ਜਗਮੋਹਨ ਕੌਰ ਸਮੇਤ ਹੋਰ ਕਈ ਗਾਇਕਾਂ ਨਾਲ ਘੜਾ ਵਜਾਉਂਦਾ ਸੀ ।

https://www.youtube.com/watch?v=r_fMlfg-64E

ਇਸ ਦੌਰਾਨ ਹੀ ਉਹ ਇਹਨਾਂ ਗਾਇਕਾਂ ਦੀ ਸਟੇਜ਼ ਤੇ ਗਾਉਂਦਾ ਵੀ ਸੀ । ਅਰਸ਼ੀ ਨੇ ਪਹਿਲੀ ਵਾਰ ਚਮਕੀਲੇ ਦੀ ਅਖਾੜੇ ਵਿੱਚ 1986  ਵਿੱਚ ਗਾਇਆ ਸੀ ।ਇਸ ਤੋਂ ਬਾਅਦ ਅਮਰ ਅਰਸ਼ੀ ਨੇ ਗੀਤਕਾਰ ਐਸ ਐਸ ਬੈਟ ਨਾਲ ਜੋੜੀ ਬਣਾਈ । ਦੋਹਾਂ ਦੀ ਜੋੜੀ ਨੇ ਅਰਸ਼ੀ ਦੀ ਪਹਿਲੀ ਕੈਸੇਟ ਕੱਢੀ। ਇਸ ਕੈਸੇਟ ਦਾ ਗਾਣਾ "ਸਾਡੇ ਦਿਲ ਦਾ ਸ਼ੀਸ਼ਾ ਟੁੱਟਿਆ ਸੋਹਣਿਓ ਸੋਚ ਲਵੋ" ਬਹੁਤ ਮਸ਼ਹੂਰ ਹੋਇਆ ਸੀ । ਇਸ ਤੋਂ ਇਲਾਵਾ ਇਸੇ ਕੈਸੇਟ ਦਾ ਗਾਣਾ ਮਾਪੇ ਤੈਨੂੰ ਘੱਟ ਰੋਣਗੇ ਬਹੁਤੇ ਰੋਣਗੇ ਦਿਲਾਂ ਦੇ ਜਾਨੀ ਵੀ ਬਹੁਤ ਮਕਬੂਲ ਹੋਇਆ ਸੀ ।

https://www.youtube.com/watch?v=ZWFHLsf8oAM

ਅਮਰ ਅਰਸ਼ੀ ਦਾ ਕਹਿਣਾ ਹੈ ਕਿ ਜਿਸ ਸਮਂੇ ਉਹ ਗਾਉਣਾ ਸਿੱਖਦੇ ਸਨ । ਉਹ ਸਮਾਂ ਬਹੁਤ ਔਖਾ ਸੀ ਉਹਨਾਂ ਦਾ ਕਹਿਣਾ ਹੈ ਕਿ ਉਹ ਗਾਇਕਾਂ ਦੀਆਂ ਗੱਡੀਆਂ ਤੇ ਕੱਪੜਾ ਵੀ ਮਾਰਦੇ ਰਹੇ ਹਨ । ਅਮਰ ਅਰਸ਼ੀ ਦਾ ਨਾਂ ਉਸ ਸਮੇਂ ਪੱਪੀ ਸੀ । ਅਮਰ ਅਰਸ਼ੀ ਦੇ ਡਿਊਟ ਗਾਣੇ ਬਹੁਤ ਹਿੱਟ ਰਹੇ ਹਨ । ਅਰਸ਼ੀ ਨੇ ਪਾਕਿਸਤਾਨੀ ਸਿੰਗਰ ਸਾਜੀਆ ਮਨਜੂਰ ਦੇ ਨਾਲ ਵੀ ਡਿਊਟ ਗਾਣਾ ਕੀਤਾ ਹੈ।ਮਿਊਜ਼ਿਕ ਇੰਡਸਟਰੀ ਤੋਂ ਲਏ ਲੰਮੇ ਬਰੇਕ ਤੇ ਅਮਰ ਅਰਸ਼ੀ ਦਾ ਕਹਿਣਾ ਹੈ ਪਹਿਲਾਂ ਕੰਪਨੀਆਂ ਗਾਇਕਾਂ ਨੂੰ ਪੈਸੇ ਦਿੰਦੀਆਂ ਸਨ ਪਰ ਅੱਜ ਕੱਲ ਗਾਇਕ ਗਾਣੇ ਕੱਢਣ ਲਈ ਕੰਪਨੀਆਂ ਨੂੰ ਪੈਸੇ ਦਿੰਦੇ ਹਨ । ਇਸ ਲਈ ਉਹਨਾਂ ਨੇ ਮਿਊਜ਼ਿਕ ਇੰਡਸਟਰੀ ਤੋਂ ਬਰੇਕ ਲਿਆ ਸੀ ।

https://www.youtube.com/watch?v=iPBiVJJCwIQ

ਅਮਰ ਅਰਸ਼ੀ ਦੇ ਗਾਣੇ ਕਾਲਾ ਚਸਮਾ ਦੀ ਬਾਲੀਵੁੱਡ ਵਿੱਚ ਵੀ ਤੂਤੀ ਬੋਲਦੀ ਹੈ ਬਾਦਸ਼ਾਹ ਨੇ ਇਸ ਗਾਣੇ ਨੂੰ ਨਵੇਂ ਰੂਪ ਵਿੱਚ ਪੇਸ਼ ਕੀਤਾ ਹੈ । ਅਮਰ ਅਰਸ਼ੀ ਨੇ ਮੁਤਾਬਿਕ ਉਸ ਦੇ ਕਈ ਹਿੱਟ ਗਾਣੇ ਹਨ ਜਿਨ੍ਹਾਂ ਨੂੰ ਨਵੇਂ ਰੂਪ ਵਿੱਚ ਪੇਸ਼ ਕੀਤਾ ਜਾ ਰਿਹਾ । ਇਸ ਗੱਲ ਦੀ ਉਹਨਾਂ ਨੂੰ ਖੁਸ਼ੀ ਵੀ ਹੈ ਤੇ ਗਮ ਵੀ ਕਿਉਂਕਿ ਉਸ ਦੇ ਇਹਨਾਂ ਗਾਣਿਆਂ ਨੂੰ ਬਿਨਾਂ ਉਹਨਾਂ ਤਂੋ ਇਜ਼ਾਜਤ ਲਏ ਗਾਇਆ ਜਾ ਰਿਹਾ ਹੈ ।

https://www.youtube.com/watch?v=k4yXQkG2s1E

ਅਮਰ ਅਰਸ਼ੀ ਨੇ ਕਿਹਾ ਹੈ ਕਿ ਜ਼ਮਾਨਾ ਬਦਲ ਗਿਆ ਹੈ ਤੇ ਇਸ ਦੇ ਨਾਲ ਹੀ ਮਿਊਜ਼ਿਕ ਇੰਡਸਟਰੀ ਵੀ ਬਦਲ ਗਈ । ਪਰ ਅੱਜ ਵੀ ਚੰਗੇ ਗਾਣੇ ਸੁਣਨ ਵਾਲੇ ਉਹਨਾਂ ਦੇ ਗਾਣਿਆਂ ਨੂੰ ਪਸੰਦ ਕਰਦੇ ਹਨ ।

0 Comments
0

You may also like