ਅੰਮ੍ਰਿਤ ਮਾਨ ਦੇ ਇਸ ਫੈਨ ਨੇ ਟੱਪੀਆਂ ਸਾਰੀਆਂ ਹੱਦਾਂ, ਦੇਖੋ ਵੀਡਿਓ 

Written by  Rupinder Kaler   |  February 01st 2019 04:19 PM  |  Updated: February 01st 2019 04:19 PM

ਅੰਮ੍ਰਿਤ ਮਾਨ ਦੇ ਇਸ ਫੈਨ ਨੇ ਟੱਪੀਆਂ ਸਾਰੀਆਂ ਹੱਦਾਂ, ਦੇਖੋ ਵੀਡਿਓ 

ਤੁਸੀਂ ਬਾਲੀਵੁੱਡ ਵਿੱਚ ਤਾਂ ਦੇਖਿਆ ਹੋਵੇਗਾ ਕਿ ਕਿਸੇ ਅਦਾਕਾਰ ਦਾ ਫੈਨ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ ਕਿਉਂਕਿ ਬਾਲੀਵੁੱਡ ਵਿੱਚ ਬਹੁਤ ਸਾਰੇ ਐਕਟਰਾਂ ਦੇ ਪ੍ਰਸ਼ੰਸਕਾਂ ਨੇ ਉਹਨਾਂ ਦੇ ਮੰਦਰ ਤੱਕ ਬਣਵਾਏ ਹੋਏ ਹਨ । ਪਰ ਹੁਣ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਵੀ ਇਸੇ ਤਰ੍ਹਾਂ ਦਾ ਇੱਕ ਮਾਮਲਾ ਦੇਖਣ ਨੂੰ ਮਿਲਿਆ ਹੈ । ਜਿੱਥੇ ਗਾਇਕ ਤੇ ਐਕਟਰ ਅੰਮ੍ਰਿਤ ਮਾਨ ਦੇ ਪ੍ਰਸ਼ੰਸਕ ਨੇ ਆਪਣੇ ਮੋਟਰਸਾਇਕਲ ਨੂੰ ਉਹਨਾਂ ਦੀਆਂ ਤਸਵੀਰਾਂ ਨਾਲ ਸਜਾਇਆ ਹੋਇਆ ਹੈ ।

amrit-maan amrit-maan

ਇਹੀ ਨਹੀਂ ਅੰਮ੍ਰਿਤ ਮਾਨ ਦੇ ਇਸ ਪ੍ਰਸ਼ੰਸਕ ਦੇ ਮੋਟਰਸਾਇਕਲ ਤੇ ਸਿਰਫ ਅੰਮ੍ਰਿਤ ਮਾਨ ਦੇ ਹੀ ਗਾਣੇ ਚਲਦੇ ਹਨ । ਅੰਮ੍ਰਿਤ ਮਾਨ ਨੇ ਆਪਣੇ ਇਸ ਪ੍ਰਸ਼ੰਸਕ ਦਾ ਇੱਕ ਵੀਡਿਓ ਆਪਣੇ ਇੰਸਟਰਾਗ੍ਰਾਮ ਤੇ ਵੀ ਸ਼ੇਅਰ ਕੀਤਾ ਹੈ ।

https://www.instagram.com/p/BtVT4ATg-4b/

ਅੰਮ੍ਰਿਤ ਮਾਨ ਵੱਲੋਂ ਸ਼ੇਅਰ ਕੀਤੀ ਇਸ ਵੀਡਿਓ ਵਿੱਚ ਉਸ ਦੇ ਪ੍ਰਸ਼ੰਸਕ ਨੇ ਉਸ ਵਰਗਾ ਹੀ ਸਟਾਇਲ ਅਪਣਾਇਆ ਹੋਇਆ ਹੈ । ਅੰਮ੍ਰਿਤ ਮਾਨ ਵੱਲੋਂ ਸ਼ੇਅਰ ਕੀਤੀ ਇਸ ਵੀਡਿਓ ਨੂੰ ਲੋਕ ਖੂਬ ਪਸੰਦ ਕਰ ਰਹੇ ਹਨ । ਇਸ ਵੀਡਿਓ ਤੇ ਲੋਕਾਂ ਵੱਲੋਂ ਕਮੈਂਟ ਵੀ ਕੀਤੇ ਜਾ ਰਹੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network