ਦੇਖੋ ਕਿੰਝ ਟਾਈਗਰ ਨਾਲ ਖੇਡ ਰਹੇ ਨੇ ਅੰਮ੍ਰਿਤ ਮਾਨ, ਵੀਡੀਓ ਆਇਆ ਸਾਹਮਣੇ

Written by  Aaseen Khan   |  November 04th 2019 01:19 PM  |  Updated: November 04th 2019 01:19 PM

ਦੇਖੋ ਕਿੰਝ ਟਾਈਗਰ ਨਾਲ ਖੇਡ ਰਹੇ ਨੇ ਅੰਮ੍ਰਿਤ ਮਾਨ, ਵੀਡੀਓ ਆਇਆ ਸਾਹਮਣੇ

ਬੰਬ ਜੱਟ ਅੰਮ੍ਰਿਤ ਮਾਨ ਜਿਹੜੇ ਆਪਣੇ ਗੀਤਾਂ 'ਚ ਅਕਸਰ ਹੀ ਖ਼ਤਰਿਆਂ ਨਾਲ ਖੇਡਦੇ ਨਜ਼ਰ ਆਉਂਦੇ ਰਹਿੰਦੇ ਹਨ। ਹੁਣ ਅਸਲ ਜ਼ਿੰਦਗੀ 'ਚ ਵੀ ਅੰਮ੍ਰਿਤ ਮਾਨ ਖ਼ਤਰਿਆਂ ਨਾਲ ਖੇਡ ਰਹੇ ਹਨ। ਜੀ ਹਾਂ ਉਹਨਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਕੁਝ ਤਸਵੀਰਾਂ ਤੇ ਵੀਡੀਓਜ਼ ਸਾਂਝੀਆਂ ਕੀਤੀਆਂ ਹਨ ਜਿੰਨ੍ਹਾਂ 'ਚ ਅੰਮ੍ਰਿਤ ਮਾਨ ਟਾਈਗਰ ਦੇ ਛੋਟੇ ਬੱਚੇ ਨਾਲ ਖੇਡਦੇ ਹੋਏ ਨਜ਼ਰ ਆ ਰਹੇ ਹਨ।

ਉਹਨਾਂ ਤਸਵੀਰ 'ਤੇ ਲਿਖਿਆ,'ਵੱਖਰੇ ਆ ਸ਼ੌਂਕ ਬਿੱਲੋ ਕੌਮ ਜੱਟ ਐ,ਚੀਤੇ ਆਲੀ ਚਾਲ ਐ ਤੇ ਬਾਜ਼ ਆਲੀ ਅੱਖ ਐ'।ਇੱਕ ਤਸਵੀਰ 'ਚ ਉਹਨਾਂ ਇਸ ਛੋਟੇ ਟਾਈਗਰ ਦਾ ਨਾਮ ਵੀ ਦੱਸਿਆ ਹੈ ਜਿਸ 'ਚ ਲਿਖਿਆ ਹੈ 'ਮਿਲੋ ਸਾਡੀ ਨਿੱਕੀ ਨੂੰ'।

ਹੋਰ ਵੇਖੋ : ਰਣਵੀਰ ਸਿੰਘ ਵੀ ਨੇ ਦੀਪ ਜੰਡੂ ਅਤੇ ਬੋਹੇਮੀਆ ਦੇ ਗਾਣਿਆਂ ਦੇ ਮੁਰੀਦ, ਦੇਖੋ ਵੀਡੀਓ

 

View this post on Instagram

 

Jatt navi Ferrari varga ae kithe maan rokeya roki da? @drzeusworld C.O.M.B.I.N.A.T.I.O.N☠️

A post shared by Amrit Maan (@amritmaan106) on

ਕਈ ਫ਼ਿਲਮਾਂ ਅਤੇ ਗਾਣਿਆਂ 'ਚ ਅੰਮ੍ਰਿਤ ਮਾਨ ਅਜਿਹੇ ਖਤਰਿਆਂ ਨਾਲ ਪਹਿਲਾਂ ਵੀ ਖੇਡ ਚੁੱਕੇ ਹਨ। ਹੋ ਸਕਦਾ ਹੈ ਇਹ ਟਾਈਗਰ ਵੀ ਕਿਸੇ ਨਵੇਂ ਪ੍ਰੋਜੈਕਟ ਦੀ ਸ਼ੂਟਿੰਗ ਲਈ ਹੀ ਹੋਵੇ ਪਰ ਤਸਵੀਰਾਂ ਅਤੇ ਵੀਡੀਓਜ਼ ਨੂੰ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਅੰਮ੍ਰਿਤ ਮਾਨ ਆਉਣ ਵਾਲੇ ਪ੍ਰੋਜੈਕਟਸ ਦੀ ਗੱਲ ਕਰੀਏ ਤਾਂ ਬਹੁਤ ਜਲਦ ਗਿੱਪੀ ਗਰੇਵਾਲ ਦੇ ਹੋਮ ਪ੍ਰੋਡਕਸ਼ਨ 'ਚ ਕਾਂਬੀਨੇਸ਼ਨ ਨਾਮ ਦਾ ਗਾਣਾ ਲੈ ਕੇ ਆ ਰਹੇ ਹਨ ਜਿਸ 'ਚ ਡਾਕਟਰ ਜ਼ਿਊਸ ਵੀ ਫ਼ੀਚਰ ਕਰਦੇ ਹੋਏ ਨਜ਼ਰ ਆਉਣਗੇ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network