ਗਾਇਕਾ ਹੋਣ ਦੇ ਨਾਲ-ਨਾਲ ਇੱਕ ਵਧੀਆ ਲੇਖਿਕਾ ਵੀ ਹਨ ਅਨਮੋਲ ਗਗਨ ਮਾਨ, ਜਨਮ ਦਿਨ 'ਤੇ ਜਾਣੋ ਉਨ੍ਹਾਂ ਦੀ ਜ਼ਿੰਦਗੀ ਦੀਆਂ ਦਿਲਚਸਪ ਗੱਲਾਂ

Written by  Shaminder   |  February 26th 2020 04:31 PM  |  Updated: February 26th 2020 04:31 PM

ਗਾਇਕਾ ਹੋਣ ਦੇ ਨਾਲ-ਨਾਲ ਇੱਕ ਵਧੀਆ ਲੇਖਿਕਾ ਵੀ ਹਨ ਅਨਮੋਲ ਗਗਨ ਮਾਨ, ਜਨਮ ਦਿਨ 'ਤੇ ਜਾਣੋ ਉਨ੍ਹਾਂ ਦੀ ਜ਼ਿੰਦਗੀ ਦੀਆਂ ਦਿਲਚਸਪ ਗੱਲਾਂ

ਅਨਮੋਲ ਗਗਨ ਮਾਨ ਦਾ ਅੱਜ ਜਨਮ ਦਿਨ ਹੈ ।ਉਨ੍ਹਾਂ ਨੇ ਆਪਣੇ ਜਨਮ ਦਿਨ ਦੇ ਮੌਕੇ 'ਤੇ ਇੱਕ ਤਸਵੀਰ ਸਾਂਝੀ ਕੀਤੀ ਹੈ । ਜਿਸ 'ਚ ਉਹ ਗੁਰੂ ਘਰ 'ਚ ਨਜ਼ਰ ਆ ਰਹੇ ਨੇ । ਗੁਰਦੁਆਰਾ ਸਾਹਿਬ 'ਚ ਪਹੁੰਚ ਕੇ ਉਨ੍ਹਾਂ ਨੇ ਮੱਥਾ ਟੇਕਿਆ ਅਤੇ ਗੁਰਬਾਣੀ ਅਤੇ ਸ਼ਬਦ ਕੀਰਤਨ ਸਰਵਣ ਕੀਤਾ । ਅਨਮੋਲ ਗਗਨ ਮਾਨ ਦੇ ਜਨਮ ਦਿਨ 'ਤੇ ਅਸੀਂ ਤੁਹਾਨੂੰ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਦਿਲਚਸਪ ਗੱਲਾਂ ਦੱਸਣ ਜਾ ਰਹੇ ਹਾਂ । ਜੋ ਕਿ ਸ਼ਾਇਦ ਹੀ ਕਿਸੇ ਨੂੰ ਪਤਾ ਹੋਣਗੀਆਂ ।ਉਂਝ ਤਾਂ ਪੰਜਾਬੀ ਕਲਾਕਾਰਾਂ ਦੀ ਇੱਕ ਬਹੁਤ ਲੰਬੀ ਫੇਹਰਿਸਤ ਹੈ,ਪਰ ਅੱਜ ਅਸੀਂ ਜਿਸ ਫਨਕਾਰ ਦੀ ਗੱਲ ਕਰਨ ਲੱਗੇ ਹਾਂ ਉਹ ਸਿਰਫ ਫਨਕਾਰ ਹੀ ਨਹੀਂ ਬਲਕਿ ਉਸਨੂੰ ਲਿਖਣ ਦਾ ਵੀ ਸ਼ੌਂਕ ਹੈ।ਉਸ ਸ਼ਖਸ਼ੀਅਤ ਨੇ ਪੰਜਾਬ ਦੇ ਅਮੀਰ ਸੱਭਿਆਚਾਰ ਨੂੰ ਆਪਣੇ ਆਖਰੀ ਸਾਹਾਂ ਤੱਕ ਸਾਂਭਣ ਦੀ ਗੱਲ ਆਖੀ ਹੈ ।

ਹੋਰ ਵੇਖੋ:ਅਨਮੋਲ ਗਗਨ ਮਾਨ ਲੈ ਕੇ ਆ ਰਹੇ ਨੇ ਨਵਾਂ ਸਿੰਗਲ ਟਰੈਕ ‘ਜੱਟੀ’, ਸ਼ੇਅਰ ਕੀਤਾ ਪੋਸਟਰ

https://www.instagram.com/p/B9BtJRwnjQ3/

ਜਿੰਨੀ ਖੂਬਸੂਰਤ ਉਹ ਖੁਦ ਹੈ ਉਸ ਤੋਂ ਵੀ ਜਿਆਦਾ ਖੂਬਸੂਰਤ ਉਸਦੀ ਸੋਚ ਹੈ । ਅੱਜ ਅਸੀਂ ਤੁਹਾਨੂੰ ਦੱਸਾਂਗੇ ਅਨਮੋਲ ਗਗਨ ਮਾਨ ਬਾਰੇ। ਜਿਸਨੇ ਨਾ ਸਿਰਫ ਪੰਜਾਬ ਦੇ ਲੋਕ  ਨਾਚਾਂ 'ਚ ਵੀ ਮੁਹਾਰਤ ਹਾਸਲ ਕੀਤੀ ਹੈ । ਬਲਕਿ ਲੋਕ ਸਾਜ਼ਾਂ ਨੂੰ ਵੀ ਲੋਕਾਂ ਤੱਕ ਪਹੁੰਚਾਉਣ ਦਾ ਉਪਰਾਲਾ ਕੀਤਾ ਹੈ। ੨੦੦੪ 'ਚ ਮਿਉਜ਼ਿਕ ਇੰਡਸਟਰੀ 'ਚ ਕਦਮ ਰੱਖਣ ਵਾਲੀ ਅਣਮੋਲ ਨੇ ਇੰਗਲੈਂਡ 'ਤੇ ਰੂਸ 'ਚ ਹੋਏ ਇੱਕ ਮੁਕਾਬਲੇ 'ਚ ਪੰਜਾਬ ਦੇ ਲੋਕ ਨਾਚਾਂ ਝੂਮਰ ,ਗਿੱਧਾ ਅਤੇ ਭੰਗੜੇ 'ਚ ਪਰਫਾਰਮ ਕਰਕੇ ਇਹ ਮੁਕਾਬਲਾ ਜਿੱਤਿਆ । ਇਹੀ ਨਹੀਂ ਇਸ ਤੋਂ ਪਹਿਲਾਂ ਵੀ ਉਸਨੇ ਕਈ ਲੋਕ ਨਾਚਾਂ 'ਤੇ ਲੋਕ ਗਾਇਕੀ ਦੇ ਮੁਕਾਬਲਿਆਂ 'ਚ ਹਿੱਸਾ ਲੈ ਕੇ ਕਈ ਇਨਾਮ ਆਪਣੇ ਨਾਮ ਕੀਤੇ ।

https://www.instagram.com/p/B8qLqOkHsPJ/

੨੦੧੩ 'ਚ ਮੋਹਾਲੀ 'ਚ ਹੋਏ ਮਿਸ ਮੋਹਾਲੀ ਮੁਕਾਬਲੇ 'ਚ ਵੀ ਉਸਨੇ ਭਾਗ ਲਿਆ।ਉਸਨੇ ਚੰਡੀਗੜ ਦੇ ਡੀ ਏ ਵੀ ਕਾਲਜ 'ਚ ਸਿੱਖਿਆ ਹਾਸਲ ਕੀਤੀ । ਮਨੋਵਿਗਿਆਨ 'ਤੇ ਮਿਊਜ਼ਿਕ 'ਚ ਸਿੱਖਿਆ ਹਾਸਲ ਕਰਨ ਵਾਲੀ ਅਨਮੋਲ ਇੱਕ ਅਜਿਹੀ ਸ਼ਖਸ਼ੀਅਤ ਹੈ ਜਿਸਦੀ ਜ਼ਿੰਦਗੀ 'ਚ ਸੰਗੀਤ 'ਤੇ ਖੇਡਾਂ  ਦਾ ਅਹਿਮ ਸਥਾਨ ਹੈ ।

https://www.instagram.com/p/B8VrpTfnDhs/

ਇੱਥੇ ਹੀ ਬਸ ਨਹੀਂ ਉਸ ਨੂੰ ਕਵਿਤਾਵਾਂ 'ਤੇ ਗੀਤ ਲਿਖਣ ਦਾ ਸ਼ੌਂਕ ਵੀ ਹੈ । ਉਸਦੀ ਇੱਕ ਕਿਤਾਬ 'ਹਾਓ ਟੂ ਬੀ ਏ ਰੀਅਲ ਹਿਊਮਨ' ਵੀ ਰਿਲੀਜ਼ ਹੋ ਚੁੱਕੀ ਹੈ। ਇਸ ਕਿਤਾਬ 'ਚ ਅਨਮੋਲ ਨੇ ਆਪਣੇ ਮਨ 'ਚ ਆਉਣ ਵਾਲੇ ਕੁਝ ਵਿਚਾਰਾਂ ਨੂੰ ਲਿਖਤਾਂ ਦਾ ਰੂਪ ਦਿੱਤਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network