ਭਾਰਤ-ਪਾਕਿਸਤਾਨ ਵਿਚਾਲੇ ਬਣੇ ਹਲਾਤਾਂ 'ਤੇ ਕੀ ਬੋਲੇ ਗਾਇਕ ਬੱਬੂ ਮਾਨ !

Written by  Rupinder Kaler   |  February 27th 2019 04:48 PM  |  Updated: February 27th 2019 05:12 PM

ਭਾਰਤ-ਪਾਕਿਸਤਾਨ ਵਿਚਾਲੇ ਬਣੇ ਹਲਾਤਾਂ 'ਤੇ ਕੀ ਬੋਲੇ ਗਾਇਕ ਬੱਬੂ ਮਾਨ !

ਪਾਕਿਸਤਾਨ ਵਿੱਚ ਅੱਤਵਾਦੀਆਂ ਦੇ ਟਿਕਾਣਿਆਂ ਤੇ ਭਾਰਤੀ ਹਵਾਈ ਫੌਜ ਦੇ ਹਮਲੇ ਤੋਂ ਬਾਅਦ ਪਾਕਿਸਤਾਨ ਦੀ ਹਵਾਈ ਫੌਜ ਦੇ ਜਹਾਜ਼ਾਂ ਨੇ ਵੀ ਭਾਰਤ ਦੀਆਂ ਸਰਹੱਦਾਂ ਤੇ ਦਸਤਕ ਦਿੱਤੀ ਹੈ । ਇਸ ਸਭ ਦੇ ਚਲਦੇ ਦੋਹਾਂ ਦੇਸ਼ਾਂ ਦੀਆਂ ਸਰਹੱਦਾਂ ਤੇ ਤਣਾਅ ਦਾ ਮਹੌਲ ਬਣਿਆ ਹੋਇਆ ਹੈ । ਇਹਨਾਂ ਹਮਲਿਆਂ ਤੋਂ ਬਾਅਦ ਸਰਹੱਦ ਤੇ ਵੱਸੇ ਲੋਕ ਵੀ ਦਹਿਸ਼ਤ ਦੇ ਮਾਹੌਲ ਵਿੱਚ ਹਨ ।

Last day of Voice of Punjab Season 9 Voting! Have you voted yet? Click https://www.ptcpunjabi.co.in/voting/ if Not.

air-force air-force

ਦੋਹਾਂ ਦੇਸ਼ਾਂ ਵਿਚਾਲੇ ਬਣੇ ਇਸ ਮਹੌਲ ਤੇ ਗਾਇਕ ਬੱਬੂ ਮਾਣ ਦਾ ਵੀ ਰਿਐਕਸ਼ਨ ਆਇਆ ਹੈ । ਉਹਨਾਂ ਨੇ ਕਿਹਾ ਕਿ ਜੰਗ ਕਿਸੇ ਮਸਲੇ ਦਾ ਹੱਲ ਨਹੀਂ ਹੁੰਦਾ । ਉਹਨਾਂ ਨੇ ਕਿਹਾ ਕਿ ਦੋਹਾਂ ਦੇਸ਼ਾਂ ਦੇ ਨੁਮਾਇੰਦਿਆਂ ਨੂੰ ਜੋ ਮਸਲੇ ਹਨ । ਉਹ ਆਪਸ ਵਿੱਚ ਬੈਠ ਕੇ ਹੱਲ ਕਰਨੇ ਚਾਹੀਦੇ ਹਨ । ਉਹਨਾਂ ਨੇ ਕਿਹਾ ਕਿ ਜੰਗ ਕਿਸੇ ਮਸਲੇ ਦਾ ਹੱਲ ਨਹੀਂ ਹੁੰਦਾ ਬਲਕਿ ਜੰਗ ਤੋਂ ਬਾਅਦ ਮਸਲੇ ਪੈਦਾ ਹੁੰਦੇ ਹਨ ।

Babbu Maan

ਇਸ ਸਭ ਦੀ ਸੀਰੀਆ ਸਭ ਤੋਂ ਵੱਡੀ ਉਦਾਹਰਣ ਹੈ । ਇੱਥੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਬੱਬੂ ਮਾਨ ਨਿਊਜੀਲੈਂਡ ਦੇ ਦੌਰੇ ਤੇ ਗਏ ਹੋਏ ਹਨ ਇੱਥੇ ਹੀ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਆਪਣੇ ਵਿਚਾਰ ਰੱਖੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network