ਗਾਇਕ ਬੱਬੂ ਮਾਨ ਦੇ ਫੈਨ ਉਸ ਲਈ ਕੁਝ ਵੀ ਕਰਨ ਲਈ ਤਿਆਰ, ਦੇਖੋ ਤਸਵੀਰਾਂ 

Written by  Rupinder Kaler   |  December 20th 2018 05:55 PM  |  Updated: December 20th 2018 05:55 PM

ਗਾਇਕ ਬੱਬੂ ਮਾਨ ਦੇ ਫੈਨ ਉਸ ਲਈ ਕੁਝ ਵੀ ਕਰਨ ਲਈ ਤਿਆਰ, ਦੇਖੋ ਤਸਵੀਰਾਂ 

ਗਾਇਕ ਬੱਬੂ ਮਾਨ ਦੇ ਫੈਨ ਉਸ ਲਈ ਕੁਝ ਵੀ ਕਰਨ ਲਈ ਤਿਆਰ ਰਹਿੰਦੇ ਹਨ। ਇਸ ਦਾ ਸਬੂਤ ਆਏ ਦਿਨ ਮਿਲਦਾ ਰਹਿੰਦਾ ਹੈ । ਸੋਸ਼ਲ ਮੀਡੀਆ ਤੇ ਕੁਝ ਤਸਵੀਰਾਂ ਅਜਿਹੀਆਂ ਸਾਹਮਣੇ ਆਈਆਂ ਹਨ ਜਿਨ੍ਹਾਂ ਵਿੱਚ ਇੱਕ ਕੁੜੀ ਨੇ ਬੱਬੂ ਮਾਨ ਦੇ ਨਾਂ ਦਾ ਟੈਟੂ ਬਾਂਹ ਤੇ ਗੁਦਵਾਇਆ ਹੈ । ਖਬਰਾਂ ਦੀਆਂ ਮੰਨੀਏ ਤਾਂ ਇਹ ਕੁੜੀ ਬੱਬੂ ਮਾਨ ਨੂੰ ੯ ਦਸੰਬਰ ਨੂੰ ਨਵਾਂ ਸ਼ਹਿਰ ਸਟੋਰ ਤੇ ਮਿਲੀ ਸੀ ।

ਹੋਰ ਵੇਖੋ : ਪੀਟੀਸੀ ਬਾਕਸ ਆਫਿਸ ‘ਤੇ ਇਸ ਵਾਰ ਦੇਖੋ ਫਿਲਮ ‘ਇੱਕ ਟਿਕਟ’

babbu maan babbu maan

ਇਸੇ ਮੁਲਾਕਾਤ ਦੌਰਾਨ ਇਸ ਕੁੜੀ ਨੇ ਬੱਬੂ ਮਾਨ ਤੋਂ ਆਪਣੀ ਬਾਂਹ 'ਤੇ ਆਟੋਗ੍ਰਾਫ ਲਏ ਸਨ ।ਪੱੈਨ ਨਾਲ ਲਏ ਆਟੋਗ੍ਰਾਫ ਮਿੱਟ ਜਾਣੇ ਸਨ ਇਸ ਲਈ ਕੁੜੀ ਨੇ ਇਸ ਆਟੋਗ੍ਰਾਫ ਨੂੰ ਪੱਕਾ ਕਰਨ ਲਈ, ਇਸ ਆਟੋਗ੍ਰਾਫ ਨੂੰ ਟੈਟੂ ਵਿੱਚ ਹੀ ਕਨਵਰਟ ਕਰ ਦਿੱਤਾ ।

ਹੋਰ ਵੇਖੋ : 23 ਸਾਲ ਪਹਿਲਾਂ ਕਰਮਜੀਤ ਅਨਮੋਲ ਨੇ ਕੱਢਿਆ ਸੀ ਇਹ ਹਿੱਟ ਗੀਤ ,ਸੁਰਿੰਦਰ ਬਚਨ ਨਾਲ ਗੀਤ ਗਾ ਕੇ ਯਾਦਾਂ ਕੀਤੀਆਂ ਤਾਜ਼ਾ ,ਵੇਖੋ ਵੀਡਿਓ

babbu maan babbu maan

ਇਸ ਕੁੜੀ ਦੀ ਇਹ ਤਸਵੀਰ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਇਸ ਤਸਵੀਰ ਨੂੰ ਬੱਬੂ ਮਾਨ ਦੇ ਪ੍ਰਸ਼ੰਸਕਾਂ ਵੱਲੋਂ ਖੂਬ ਵਾਇਰਲ ਕੀਤਾ ਜਾ ਰਿਹਾ ਹੈ । ਇਸ ਫੋਟੋ 'ਤੇ ਖੂਬ ਲਾਇਕ ਵੀ ਹੋ ਰਹੇ ਹਨ ਤੇ ਲੋਕ ਜੰਮ ਕੇ ਕਮੈਂਟ ਕਰ ਰਹੇ ਹਨ । ਸੋ ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਬੱਬੂ ਮਾਨ ਦੇ ਕਿੰਨੇ ਫੈਨ ਫਾਲੋਵਰ ਹਨ ।

https://www.youtube.com/watch?v=v7E0sNm4EjY


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network