ਗਾਇਕ ਬੱਬੂ ਮਾਨ ਤੋਂ ਸੁਣੋ ਕੰਮ ਦੀਆਂ ਗੱਲਾਂ, ਦੇਖੋ ਵੀਡਿਓ 

Written by  Rupinder Kaler   |  January 09th 2019 03:41 PM  |  Updated: January 09th 2019 07:46 PM

ਗਾਇਕ ਬੱਬੂ ਮਾਨ ਤੋਂ ਸੁਣੋ ਕੰਮ ਦੀਆਂ ਗੱਲਾਂ, ਦੇਖੋ ਵੀਡਿਓ 

ਗਾਇਕ ਬੱਬੂ ਮਾਨ ਦੇ ਗੀਤਾਂ ਵਿੱਚ ਸਿਰਫ ਪਿਆਰ ਮੁਹੱਬਤ ਦੀ ਹੀ ਗੱਲ ਨਹੀਂ ਹੁੰਦੀ ਉਸ ਦੇ ਗੀਤਾਂ ਅਤੇ ਸ਼ਾਇਰੀ ਵਿੱਚ ਪੰਜਾਬ ਦੇ ਗੰਭੀਰ ਮਸਲਿਆਂ ਨੂੰ ਵੀ ਉਠਾਇਆ ਜਾਂਦਾ ਹੈ । ਇਸ ਸਭ ਦਾ ਸਬੂਤ ਉਸ ਦੇ ਕਈ ਗੀਤਾਂ ਤੋਂ ਮਿਲ ਜਾਂਦਾ ਹੈ । ਬੱਬੂ ਮਾਨ ਦੀ ਇੱਕ ਵੀਡਿਓ ਸ਼ੋਸਲ ਮੀਡੀਆ ਤੇ ਸਾਹਮਣੇ ਆਈ ਹੈ । ਜਿਸ ਵਿੱਚ ਉਹ ਪੰਜਾਬ ਦੇ ਪਾਣੀਆਂ ਦੀ ਗੱਲ ਕਰਦਾ ਹੈ ।

Babbu Maan Babbu Maan

ਜਿਸ ਨੂੰ ਕਿ ਝੋਨੇ ਨੇ ਸੁਕਾ ਦਿੱਤਾ ਹੈ । ਬੱਬੂ ਮਾਨ ਦੀ ਇਸ ਵੀਡਿਓ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਉਹ ਕਹਿੰਦਾ ਹੈ 'ਜੀਰੀ ਖਾ ਗਈ ਪਾਣੀ ਸਾਰਾ ਧਰਤੀ ਦਾ ਇਸੇ ਲਈ ਵੱਧ ਗਿਆ ਪਾਰਾ ਧਰਤੀ ਦਾ । ਅੱਜ ਕੱਲ ਆਂਡ-ਗੁਵਾਂਢ ਵਿੱਚ ਪਾਣੀ ਮੰਗਿਆ ਮਿਲਦਾ ਨਹੀਂ, ਕਿੰਨੂ ਸੁਣਾਈਏ ਹਾਲ ਦਿਲ ਦਾ ਹਾਣੀ ਮਿਲਦਾ ਨਹੀਂ' ਬੱਬੂ ਮਾਨ ਦੇ ਇਸ ਸ਼ੇਅਰ ਵਿੱਚ ਮੁਹੱਬਤ ਦੀ ਗੱਲ ਵੀ ਹੈ ਤੇ ਪੰਜਾਬ ਦੇ ਸਭ ਤੋਂ ਵੱਡੇ ਮਸਲੇ ਜਾਨੀ ਪਾਣੀ ਦੇ ਮਸਲੇ ਦੀ ਗੱਲ ਹੋ ਰਹੀ ਹੈ ।

Babbu Maan Babbu Maan

ਝੋਨੇ ਦੀ ਖੇਤੀ ਪੰਜਾਬ ਦੀ ਧਰਤੀ ਦਾ ਸਾਰਾ ਪਾਣੀ ਚੂਸ ਗਈ ਹੈ ਤੇ ਧਰਤੀ ਹੇਠਲਾ ਪਾਣੀ ਲਗਾਤਾਰ ਡੂੰਘਾ ਹੋ ਰਿਹਾ ਹੈ । ਹਲਾਤ ਇਸ ਤਰ੍ਹਾਂ ਦੇ ਬਣ ਰਹੇ ਹਨ ਕਿ ਧਰਤੀ ਹੇਠਲਾ ਪਾਣੀ ਖਤਮ ਹੋਣ ਦੀ ਕਗਾਰ ਤੇ ਪਹੁੰਚ ਗਿਆ ਹੈ । ਬੱਬੂ ਮਾਨ ਦੇ ਕੁਝ ਗਾਣੇ ਵੀ ਅਜਿਹੇ ਹਨ ਹਨ ਜਿੰਨਾਂ ਵਿੱਚ ਪੰਜਾਬ ਦੇ ਹਲਾਤਾਂ ਤੇ ਕਿਸਾਨਾਂ ਦੀ ਗੱਲ ਹੁੰਦੀ ਹੈ ।ਇਹ ਗੱਲ ਹੀ ਬੱਬੂ ਮਾਨ ਨੂੰ ਲੋਕ ਗਾਇਕ ਬਣਾਉਂਦੀ ਹੈ ।

https://www.instagram.com/p/BsW_azunP9z/

https://www.youtube.com/watch?v=ZTCugH8ztPU


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network