Advertisment

ਨੌਜਵਾਨਾਂ ਦੇ ਨਾਲ-ਨਾਲ ਬਜ਼ੁਰਗ ਵੀ ਹਨ ਬੱਬੂ ਮਾਨ ਦੇ ਫੈਨ, ਵੀਡਿਓ 'ਚ ਦੇਖੋ ਮਾਨ ਨੂੰ ਮਿਲਕੇ ਕਿਸ ਤਰ੍ਹਾਂ ਭਾਵੁਕ ਹੋਈ ਬਜ਼ੁਰਗ ਔਰਤ 

author-image
By Rupinder Kaler
New Update
ਨੌਜਵਾਨਾਂ ਦੇ ਨਾਲ-ਨਾਲ ਬਜ਼ੁਰਗ ਵੀ ਹਨ ਬੱਬੂ ਮਾਨ ਦੇ ਫੈਨ, ਵੀਡਿਓ 'ਚ ਦੇਖੋ ਮਾਨ ਨੂੰ ਮਿਲਕੇ ਕਿਸ ਤਰ੍ਹਾਂ ਭਾਵੁਕ ਹੋਈ ਬਜ਼ੁਰਗ ਔਰਤ 
Advertisment
ਗਾਇਕ ਬੱਬੂ ਦੀ ਫੈਨ ਫਾਲੋਵਿੰਗ ਨੂੰ ਹਰ ਕੋਈ ਜਾਣਦਾ ਹੈ । ਇਸ ਦਾ ਅੰਦਾਜ਼ਾ ਉਹਨਾਂ ਦੇ ਸ਼ੋਅ ਵਿੱਚ ਲੱਗਣ ਵਾਲੀ ਭੀੜ ਤੋਂ ਲਗਾਇਆ ਜਾ ਸਕਦਾ ਹੈ । ਬੱਬੂ ਮਾਨ ਆਪਣੇ ਵੱਖਰੇ ਅੰਦਾਜ਼ ਤੇ ਸੁਭਾਅ ਕਰਕੇ ਵੀ ਜਾਣੇ ਜਾਂਦੇ ਹਨ ਇਸੇ ਲਈ ਉਹਨਾਂ ਦੀ ਫੈਨ ਫਾਲੋਵਿੰਗ ਬਹੁਤ ਜ਼ਿਆਦਾ ਹੈ । ਨੌਜਵਾਨਾਂ ਦੇ ਦਿਲਾਂ ਦੀ ਧੜਕਣ ਹੋਣ ਦੇ ਨਾਲ ਨਾਲ ਉਹ ਬਜੁਰਗਾਂ ਦੇ ਦਿਲਾਂ ਵਿੱਚ ਵੀ ਖ਼ਾਸ ਥਾਂ ਰੱਖਦੇ ਹਨ । Babbu maan Babbu maan ਸੋਸ਼ਲ ਮੀਡੀਆ ਤੇ ਏਨੀਂ ਦਿਨੀਂ ਬੱਬੂ ਮਾਨ ਦਾ ਇੱਕ ਵੀਡਿਓ ਕਾਫੀ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਇੱਕ ਬਜ਼ੁਰਗ ਔਰਤ ਉਹਨਾਂ ਦੇ ਨਾਲ ਸਟੇਜ ਤੇ ਨਜ਼ਰ ਆ ਰਹੀ ਹੈ । ਇਹ ਔਰਤ ਬੱਬੂ ਮਾਨ ਤੋਂ ਮਾਇਕ ਲੈ ਕੇ ਕਹਿੰਦੀ ਹੈ ਕਿ ਬੱਬੂ ਮਾਨ ਦੀ ਗਾਇਕੀ ਤੋਂ ਉਹ ਬਹੁਤ ਪ੍ਰਭਾਵਿਤ ਹੈ । ਇੱਥੇ ਹੀ ਬਸ ਨਹੀਂ ਇਹ ਬਜ਼ੁਰਗ ਔਰਤ ਕਹਿੰਦੀ ਹੈ ਕਿ ਬੱਬੂ ਮਾਨ ਦਾ ਅੰਦਾਜ਼ ਸਭ ਤੋਂ ਹੱਟ ਕੇ ਹੈ । ਉਹ ਬਹੁਤ ਹੀ ਸਾਦਾ ਤੇ ਸੋਹਣਾ ਹੈ । https://www.instagram.com/p/BvdYzKIl4vs/?utm_source=ig_share_sheet&igshid=u39j3z76yvip ਇਸ ਲਈ ਉਹ ਉਸ ਨੂੰ ਬਹੁਤ ਪਿਆਰ ਕਰਦੀ ਹੈ । ਬੱਬੂ ਮਾਨ ਦੀ ਇਸ  ਵੀਡਿਓ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ ਤੇ  ਉਹਨਾਂ ਵਲੋਂ ਇਸ ਨੂੰ ਸ਼ੇਅਰ ਵੀ ਕੀਤਾ ਜਾ ਰਿਹਾ ਹੈ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment