ਬਲਜੀਤ ਦਾ ਨਵਾਂ ਗਾਣਾ ‘ਜੇਲ੍ਹ ਹੋ ਗਈ ਵੇ’ ਹਰ ਇੱਕ ਦੀ ਬਣ ਰਿਹਾ ਹੈ ਪਹਿਲੀ ਪਸੰਦ

written by Rupinder Kaler | January 06, 2020

ਗਾਇਕ ਤੇ ਗੀਤਕਾਰ ਬਲਜੀਤ ਦਾ ਨਵਾਂ ਗਾਣਾ ਰਿਲੀਜ਼ ਹੋ ਗਿਆ ਹੈ । ‘ਜੇਲ੍ਹ ਹੋ ਗਈ ਵੇ’ ਟਾਈਟਲ ਹੇਠ ਰਿਲੀਜ਼ ਹੋਏ ਇਸ ਗਾਣੇ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਗਾਣੇ ਦੇ ਰਿਲੀਜ਼ ਹੁੰਦੇ ਹੀ ਯੂ-ਟਿਊਬ ਤੇ ਇਸ ਗਾਣੇ ਦੇ ਵੀਵਰਜ਼ ਦੀ ਗਿਣਤੀ ਹਜ਼ਾਰਾਂ ਵਿੱਚ ਹੋ ਗਈ ਹੈ । ਬਲਜੀਤ ਦੇ ਇਸ ਗਾਣੇ ਨੂੰ ਕਾਲਜ ਵਿੱਚ ਪੜ੍ਹਨ ਵਾਲੇ ਮੁੰਡੇ ਕੁੜੀਆਂ ਕਾਫੀ ਪਸੰਦ ਕਰ ਰਹੇ ਹਨ ਕਿਉਂਕਿ ਇਸ ਗਾਣੇ ਵਿੱਚ ਕਾਲਜ ਵਿੱਚ ਪੜ੍ਹਨ ਵਾਲੇ ਮੁੰਡੇ ਕੁੜੀ ਦੇ ਪਿਆਰ ਨੂੰ ਹੀ ਬਿਆਨ ਕੀਤਾ ਗਿਆ ਹੈ । https://www.instagram.com/p/B68Cx_0luwX/ ਗਾਣੇ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਸੁਰਿਸ਼ਟੀ ਮਾਨ ਨੇ ਫੀ-ਮੇਲ ਆਰਟਿਸਟ ਦੇ ਤੌਰ ਤੇ ਕੰਮ ਕੀਤਾ ਹੈ । ਗਾਣੇ ਦਾ ਮਿਊਜ਼ਿਕ ਮਨਵੀਰ ਬਾਜਵਾ ਨੇ ਤਿਆਰ ਕੀਤਾ ਹੈ ਤੇ ਵੀਡੀਓ ਜ਼ੋਰਾਵਰ ਬਰਾੜ ਨੇ ਬਣਾਇਆ ਹੈ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਬਲਜੀਤ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗਾਣੇ ਦਿੱਤੇ ਹਨ ।

0 Comments
0

You may also like