ਪੰਜਾਬੀ ਗਾਇਕ ਬਲਰਾਜ ਲੈ ਕੇ ਆਏ ਨੇ ਰੋਮਾਂਟਿਕ ਗੀਤ ‘ਪਿਓਰ ਦੀ ਚੁੰਨੀ’, ਵੇਖੋ ਵੀਡੀਓ

written by Lajwinder kaur | March 14, 2019

ਪੰਜਾਬੀ ਗਾਇਕ ਬਲਰਾਜ ਜਿਹੜੇ ਆਪਣੇ ਗੀਤ ਅੱਲ੍ਹੜ ਦੀ ਜਾਨ 'ਤੇ ਬਣੀ, ਰੱਬ ਵਿਚੋਲਾ, ਪਾਲੀ, ਕਿੰਨਾ ਪਿਆਰ, ਫੀਲ, ਕਿਸਮਤ, ਇਸ਼ਕਬਾਜ਼ੀਆਂ ਵਰਗੇ ਕਈ ਹੋਰ ਗੀਤਾਂ ਦੇ ਨਾਲ ਵਾਹ ਵਾਹੀ ਖੱਟ ਚੁੱਕੇ ਹਨ। ਬਲਰਾਜ ਆਪਣਾ ਨਵਾਂ ਸਿੰਗਲ ਟਰੈਕ ਪਿਓਰ ਦੀ ਚੁੰਨੀ ਲੈ ਕੇ ਸਰੋਤਿਆਂ ਦੇ ਰੁਬਰੂ ਹੋਏ ਹਨ। ਪੰਜਾਬੀ ਸਿੰਗਰ ਬਲਰਾਜ ਦਾ ਇਹ ਗੀਤ ਰੋਮਾਂਟਿਕ ਤੇ ਬੀਟ ਜ਼ੌਨਰ ਦਾ ਹੈ। ਇਸ ਗੀਤ ਦੇ ਬੋਲ ਸਿੰਘ ਜੀਤ ਵੱਲੋਂ ਲਿਖੇ ਗਏ ਹਨ। ਗੱਲ ਕਰਦੇ ਹਾਂ ਪਿਓਰ ਦੀ ਚੁੰਨੀ ਗੀਤ  ਦੇ ਮਿਊਜ਼ਿਕ ਦੀ ਤਾਂ ਜੀ ਗੁਰੀ ਨੇ ਦਿੱਤਾ ਹੈ। ਗੀਤ ਦੀ ਸ਼ਾਨਦਾਰ ਵੀਡੀਓ Raw Eyes ਵੱਲੋਂ ਤਿਆਰ ਕੀਤੀ ਗਈ ਹੈ। 

ਹੋਰ ਵੇਖੋ:ਕੈਂਬੀ ਰਾਜਪੁਰੀਆ ਦੇ ਗੀਤ ‘ਬਦਨਾਮ ਕਰ ਗਈ’ ਦੀ ਪਹਿਲੀ ਝਲਕ ਆਈ ਸਾਹਮਣੇ

ਗੀਤ ਦੀ ਵੀਡੀਓ ਚ ਅਦਾਕਾਰੀ ਵੀ ਖੁਦ ਬਲਰਾਜ ਨੇ ਕੀਤੀ ਹੈ। ਵੀਡੀਓ ਦੀ ਕਹਾਣੀ ਚ ਮੁੰਡੇ ਕੁੜੀ ਦੇ ਪਿਆਰ ਨੂੰ ਪੇਸ਼ ਕੀਤਾ ਹੈ। ਬਲਰਾਜ ਨੇ ਕੁੜੀ ਦੇ ਪੱਖੋਂ ਗਾਇਆ ਜਿਸ ਚ ਕੁੜੀ ਨੂੰ ਮੁੰਡੇ ਨਾਲ ਪਿਆਰ ਹੋ ਜਾਂਦਾ ਹੈ। ਬਲਰਾਜ ਦੇ ਗੀਤ ਨੂੰ ਟੀ-ਸੀਰੀਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ ਅਤੇ ਟੀਵੀ ਉੱਤੇ ਪੰਜਾਬ ਦੇ ਨੰਬਰ ਵਨ ਚੈਨਲ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕਦੇ ਉੱਤੇ ਐਕਸਕਲਿਉਸਿਵ ਚਲਾਇਆ ਜਾ ਰਿਹਾ ਹੈ। ਸਰੋਤਿਆਂ ਵੱਲੋਂ ਇਸ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

 

 

 

You may also like