ਪਿਤਾ ਦੇ ਵਿਛੋੜੇ ਦੇ ਦਰਦ ਨੂੰ ਬਿਆਨ ਕਰਦਾ ਬਿਮਲ ਸ਼ਰਮਾ ਦਾ ਨਵਾਂ ਗੀਤ ‘ਬਾਪੂ’, ਦੇਖੋ ਵੀਡੀਓ

Written by  Lajwinder kaur   |  June 10th 2019 05:48 PM  |  Updated: June 10th 2019 05:48 PM

ਪਿਤਾ ਦੇ ਵਿਛੋੜੇ ਦੇ ਦਰਦ ਨੂੰ ਬਿਆਨ ਕਰਦਾ ਬਿਮਲ ਸ਼ਰਮਾ ਦਾ ਨਵਾਂ ਗੀਤ ‘ਬਾਪੂ’, ਦੇਖੋ ਵੀਡੀਓ

ਫਾਦਰਸ ਡੇਅ ਆਉਣ ਵਾਲਾ ਹੈ ਜਿਸ ਦੇ ਚੱਲਦੇ ਪੰਜਾਬੀ ਗਾਇਕ ਜ਼ਿੰਦਗੀ ਦੇ ਖ਼ੂਬਸੂਰਤ ਅਤੇ ਅਹਿਮ ਪਿਓ-ਪੁੱਤਰ ਦੇ ਰਿਸ਼ਤੇ ਨੂੰ ਆਪਣੇ ਗੀਤਾਂ ਦੇ ਰਾਹੀਂ ਪੇਸ਼ ਕਰ ਰਹੇ ਨੇ। ਹਾਲ ਹੀ ਚ ਟਾਈਸਨ ਸਿੱਧੂ ਦਾ ਬਾਪੂ ਗੀਤ ਆਇਆ ਸੀ। ਜਿਸ ‘ਚ ਕਿਸਾਨ ਪੁੱਤਰ ਦੇ ਦਰਦ ਨੂੰ ਪੇਸ਼ ਕੀਤਾ ਗਿਆ ਸੀ।

ਹੋਰ ਵੇਖੋ:ਆਰ ਨੇਤ ਦਾ ਗੀਤ ‘ਦੱਬਦਾ ਕਿੱਥੇ ਆ’ ਨੇ 50 ਮਿਲੀਅਨ ਦੇ ਅੰਕੜੇ ਨੂੰ ਕੀਤਾ ਪਾਰ, ਪੋਸਟ ਪਾ ਕੇ ਕੀਤਾ ਦਰਸ਼ਕਾਂ ਦਾ ਧੰਨਵਾਦ

ਉਸੇ ਤਰ੍ਹਾਂ ਇੱਕ ਹੋਰ ਬਾਪੂ ਗੀਤ ਰਿਲੀਜ਼ ਹੋਇਆ ਹੈ ਜਿਸ ਨੂੰ ਪੰਜਾਬੀ ਇੰਡਸਟਰੀ ਦੇ ਉੱਭਰਦੇ ਹੋਏ ਗਾਇਕ ਬਿਮਲ ਸ਼ਰਮਾ ਨੇ ਗਾਇਆ ਹੈ। ਉਹ ਆਪਣਾ ਨਵਾਂ ਗੀਤ ਬਾਪੂ ਲੈ ਕੇ ਦਰਸ਼ਕਾਂ ਦੇ ਰੁਬਰੂ ਹੋਏ ਹਨ। ਇਸ ਗੀਤ ਵਿੱਚ ਉਨ੍ਹਾਂ ਨੇ ਪਿਤਾ ਦੇ ਨਾਲ ਪਏ ਵਿਛੋੜੇ ਦੇ ਦਰਦ ਨੂੰ ਪੇਸ਼ ਕੀਤਾ ਹੈ। ਉਨ੍ਹਾਂ ਦਾ ਇਹ ਗੀਤ ਦਰਸ਼ਕਾਂ ਦੇ ਦਿਲਾਂ ਨੂੰ ਛੂਹ ਰਿਹਾ ਹੈ। ਇਹ ਭਾਵੁਕ ਕਰਨ ਵਾਲੇ ਗੀਤ ਦੇ ਬੋਲ ਲੱਕੀ ਲਖਵਿੰਦਰ ਨੇ ਲਿਖੇ ਹਨ ਤੇ ਮਿਊਜ਼ਕ HW Studio ਨੇ ਦਿੱਤਾ ਹੈ। ਇਸ ਗੀਤ ਨੂੰ ਸੋਲ ਮੀਡੀਆ ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਤੋਂ ਪਹਿਲਾਂ ਵੀ ਬਿਮਲ ਸ਼ਰਮਾ ਪਿਆਰ ਗੀਤ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ। ਇਸ ਗੀਤ ਨੂੰ ਵ੍ਹਾਈਟ ਹਿੱਲ ਮਿਊਜ਼ਿਕ ਉੱਤੇ ਰਿਲੀਜ਼ ਕੀਤਾ ਗਿਆ ਸੀ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network