‘ਪਿਆਰੀ-ਪਿਆਰੀ ਦੋ ਅੱਖੀਆਂ’ ਫੇਮ ਗਾਇਕਾ ਬੌਬੀ ਲਾਇਲ ਨੂੰ ਵੱਡਾ ਸਦਮਾ, ਪਿਤਾ ਦਾ ਹੋਇਆ ਦਿਹਾਂਤ

written by Lajwinder kaur | November 03, 2019

ਕਿਸੇ ਆਪਣੇ ਦਾ ਇਸ ਦੁਨੀਆਂ ਤੋਂ ਰੁਕਸਤ ਹੋ ਜਾਣਾ ਬਹੁਤ ਹੀ ਦੁੱਖਦਾਇਕ ਪਲ ਹੁੰਦਾ ਹੈ। ਆਪਣੇ ਮਾਪਿਆਂ ਨਾਲ ਪਿਆ ਵਿਛੋੜਾ ਹਰ ਬੱਚੇ ਲਈ ਬਹੁਤ ਹੀ ਦੁੱਖ ਵਾਲਾ ਸਮਾਂ ਹੁੰਦਾ  ਹੈ। ਅਜਿਹੇ ਹੀ ਦੁੱਖ ਵਾਲੇ ਸਮੇਂ ‘ਚੋਂ ਲੰਘ ਰਹੇ ਨੇ ਪੰਜਾਬੀ ਗਾਇਕਾ ਬੌਬੀ ਲਾਇਲ, ਜਿਨ੍ਹਾਂ ਦੇ ਪਿਤਾ ਸਰਦਾਰ ਪਰਵਿੰਦਰ ਸਿੰਘ ਲਾਇਲ ਇਸ ਰੰਗਲੀ ਦੁਨੀਆਂ ਨੂੰ ਅਲਵਿਦਾ ਕਹਿ ਗਏ ਹਨ। ਇਸ ਦੀ ਜਾਣਕਾਰੀ ਉਨ੍ਹਾਂ ਆਪਣੇ ਸੋਸ਼ਲ ਮੀਡੀਆ ਅਕਾਉਂਟ ਦੀ ਇੰਸਟਾਗ੍ਰਾਮ ਸਟੋਰੀ ਦੇ ਰਾਹੀਂ ਦਿੱਤੀ ਹੈ। ਹੋਰ ਵੇਖੋ: ਆਰ ਨੇਤ ਨੂੰ ਗਾਇਕੀ ਛੱਡ ਬਨਾਣੇ ਪੈ ਰਹੇ ਨੇ ਤੰਦੂਰੀ ‘ਨਾਨ’, ਦੇਖੋ ਵੀਡੀਓ ਬੌਬੀ ਲਾਇਲ ਜੋ ਕਿ ਬਹੁਤ ਵਧੀਆ ਪੰਜਾਬੀ ਸਿੰਗਰ ਨੇ। ਦੱਸ ਦਈਏ ਬੌਬੀ ਲਾਇਲ ਕਲਕਤਾ ਦੇ ਜੰਮ-ਪਲ ਨੇ। ਪਰ ਪਰਿਵਾਰਕ ਪਿਛੋਕੜ ਪੰਜਾਬੀ ਹੋਣ ਕਰਕੇ ਉਨ੍ਹਾਂ ਦੇ ਮਾਪਿਆਂ ਨੇ ਉਨ੍ਹਾਂ ਨੂੰ ਮਾਂ-ਬੋਲੀ ਪੰਜਾਬੀ ਦੀ ਚੰਗੀ ਸਿੱਖਲਾਈ ਦਿੱਤੀ ਹੈ। ਜਿਸਦੇ ਚੱਲਦੇ ਉਹ ਅੱਜ ਬਿਹਤਰੀਨ ਪੰਜਾਬੀ ਸਿੰਗਾਰ ਨੇ। ਉਨ੍ਹਾਂ ਦੇ ‘ਪਿਆਰੀ-ਪਿਆਰੀ ਦੋ ਅੱਖੀਆਂ’ ਗੀਤ ਨੇ ਯੂ ਟਿਊਬ ਤੇ ਟਿਕ ਟਾਕ ਉੱਤੇ ਧੱਕ ਪਾਈ ਹੋਈ ਹੈ। ਇਸ ਤੋਂ ਇਲਾਵਾ ਉਹ ‘ਮਿਸ ਪੀਟੀਸੀ ਪੰਜਾਬੀ 2019’ ‘ਚ ਜੱਜ ਦੀ ਭੂਮਿਕਾ ਵੀ ਨਿਭਾ ਚੁੱਕੇ ਹਨ।    

0 Comments
0

You may also like