Advertisment

'ਤੇਰੀ ਬੇਬੇ ਲਿਬੜੀ ਤਿਬੜੀ' ਵਰਗੇ ਹਿੱਟ ਗੀਤ ਗਾਉਣ ਵਾਲੇ ਦੀਪ ਢਿੱਲੋਂ ਦਾ ਕਰੀਅਰ ਰਿਹਾ ਹੈ ਬੇਹਦ ਸੰਘਰਸ਼ ਵਾਲਾ, ਜਾਣੋਂ ਪੂਰੀ ਕਹਾਣੀ 

author-image
By Rupinder Kaler
New Update
'ਤੇਰੀ ਬੇਬੇ ਲਿਬੜੀ ਤਿਬੜੀ' ਵਰਗੇ ਹਿੱਟ ਗੀਤ ਗਾਉਣ ਵਾਲੇ ਦੀਪ ਢਿੱਲੋਂ ਦਾ ਕਰੀਅਰ ਰਿਹਾ ਹੈ ਬੇਹਦ ਸੰਘਰਸ਼ ਵਾਲਾ, ਜਾਣੋਂ ਪੂਰੀ ਕਹਾਣੀ 
Advertisment
'ਤੇਰੀ ਬੇਬੇ ਲਿਬੜੀ ਤਿਬੜੀ', 'ਰੇਡਰ' ਅਤੇ ਹੋਰ ਬਹੁਤ ਸਾਰੇ ਹਿੱਟ ਗਾਣੇ ਦੇਣ ਵਾਲੇ ਦੀਪ ਢਿੱਲੋਂ ਦਾ ਮਿਊਜ਼ਿਕ ਦਾ ਸਫਰ ਬਹੁਤ ਹੀ ਸੰਘਰਸ਼ ਭਰਿਆ ਰਿਹਾ ਹੈ । ਪਿੰਡ ਕੋਟੜਾ ਦੇ ਜਮ ਪਲ ਦੀਪ ਢਿੱਲੋਂ ਨੂੰ ਬਚਪਨ ਤੋਂ ਹੀ ਗਾਣੇ ਗਾਉਣ ਦਾ ਸ਼ੌਂਕ ਸੀ । ਪਰ ਆਪਣਾ ਮਿਊਜ਼ਿਕ ਕਰੀਅਰ ਸ਼ੁਰੂ ਕਰਨ ਤੋਂ ਪਹਿਲਾਂ ਉਹ ਸਾਖਰਤਾ ਮੁਹਿੰਮ ਨਾਲ ਜੁੜੇ ਹੋਏ ਸਨ । ਦੀਪ ਢਿੱਲੋਂ ਪਿੰਡ-ਪਿੰਡ ਜਾ ਕੇ ਡਰਾਮੇ ਕਰਦੇ ਸਨ । ਇੱਕ ਇੰਟਰਵਿਊ ਵਿੱਚ ਉਹਨਾਂ ਨੇ ਖੁਲਾਸਾ ਕੀਤਾ ਹੈ ਕਿ ਸਟੇਜ ਤੇ ਕੰਮ ਕਰਦੇ ਕਰਦੇ, ਉਹਨਾਂ ਨੂੰ ਗਾਣੇ ਗਾਉਂਣ ਦਾ ਸ਼ੌਂਕ ਵੱਧ ਗਿਆ ਸੀ । Deep Dhillon Deep Dhillon ਮੱਧ ਵਰਗੀ ਪਰਿਵਾਰ ਵਿੱਚੋਂ ਹੋਣ ਕਰਕੇ ਦੀਪ ਢਿੱਲੋਂ ਜੇ.ਈ.ਟੀ. ਕਰਕੇ ਅਧਿਆਪਕ ਬਣਨਾ ਚਾਹੁੰਦੇ ਸਨ ਤਾਂ ਜੋ ਉਹ ਆਪਣੇ ਪਰਿਵਾਰ ਦੀ ਆਰਥਿਕ ਤੌਰ ਤੇ ਮਦਦ ਕਰ ਸਕਣ । ਇਸ ਲਈ ਉਹ ਲੁਧਿਆਣਾ ਦੇ ਕਿਸੇ ਕਾਲਜ ਵਿੱਚ ਦਾਖਲਾ ਲੈਣ ਲਈ ਬੱਸ ਵਿੱਚ ਸਵਾਰ ਹੋਣ ਗਏ ਸਨ । ਪਰ ਰਸਤੇ ਵਿੱਚ ਹੀ ਉਹਨਾਂ ਦੇ ਕਿਸੇ ਦੋਸਤ ਨੇ ਉਹਨਾਂ ਨੂੰ ਸਲਾਹ ਦਿੱਤੀ ਕਿ ਉਹ ਬਠਿੰਡਾ ਦੇ ਰਜਿੰਦਰਾ ਕਾਲਜ ਵਿੱਚ ਦਾਖਣਾ ਲੈਣ । ਇਸ ਕਾਲਜ ਵਿੱਚ ਹੀ ਦੀਪ ਢਿੱਲੋਂ ਨੇ ਮਿਊਜ਼ਿਕ ਵਿੱਚ ਬੈਚਲਰ ਡਿਗਰੀ ਕੀਤੀ ।
Advertisment
Deep Dhillon Deep Dhillon ਇਸ ਕਾਲਜ ਦੀ ਖਾਸ ਗੱਲ ਇਹ ਸੀ ਕਿ ਇਸ ਵਿੱਚ ਬਲਕਾਰ ਸਿੱਧੂ, ਪਰਗਟ ਭਾਗੂ ਅਤੇ ਹੋਰ ਕਈ ਮਸ਼ਹੂਰ ਗਾਇਕ ਪੜ੍ਹ ਕੇ ਕਾਮਯਾਬ ਗਾਇਕ ਬਣੇ ਸਨ । ਦੀਪ ਢਿੱਲੋਂ ਇਸੇ ਕਾਲਜ ਦੇ ਭੰਗੜਾ ਗਰੁੱਪ ਦੇ ਮੈਂਬਰ ਸਨ । ਇਸ ਦੇ ਨਾਲ ਹੀ ਦੀਪ ਢਿੱਲੋਂ ਸਟੇਜ ਸ਼ੋਅ ਕਰਦੇ ਸਨ । ਉਹਨਾਂ ਦੇ ਅਖਾੜੇ ਬਠਿੰਡਾ ਅਤੇ ਇਸ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਹੁੰਦੇ ਸਨ । ਦੀਪ ਢਿੱਲੋਂ ਮੁਤਾਬਿਕ ਸ਼ੁਰੂ ਦੇ ਦਿਨਾਂ ਵਿੱਚ ਉਹਨਾਂ ਨੂੰ ਖਾਸ ਪੈਸੇ ਨਹੀਂ ਸਨ ਮਿਲਦੇ ਪਰ ਇਸ ਦੇ ਬਾਵਜੂਦ ਉਹ ਅਖਾੜੇ ਲਗਾਉਂਦੇ ਸਨ । ਦੀਪ ਢਿੱਲੋਂ ਮੁਤਾਬਿਕ ਬਠਿੰਡਾ ਤੋਂ ਬਾਹਰ ਉਹਨਾਂ ਦਾ ਪਹਿਲਾ ਅਖਾੜਾ ਉੱਚਾ ਪਿੰਡ ਵਿੱਚ ਲੱਗਿਆ ਸੀ । Deep Dhillon Deep Dhillon ਇਸ ਅਖਾੜੇ ਤੋਂ ਉਹਨਾਂ ਨੂੰ ਚੰਗੇ ਪੈਸੇ ਮਿਲੇ ਸਨ । ਦੀਪ ਢਿੱਲੋਂ ਮੁਤਾਬਿਕ ਉਹ ਬਠਿੰਡਾ ਦੀ ਢਿੱਲੋਂ ਮਾਰਕਿੱਟ ਵਿੱਚ ਗਾਇਕਾਂ ਦੇ ਦਫਤਰਾਂ ਵਿੱਚ ਕੰਮ ਵੀ ਕਰਦੇ ਹਨ । ਇੱਥੇ ਕੰਮ ਕਰਦੇ ਹੋਏ ਹੀ ਉਹਨਾਂ ਦੇ ਕੁਝ ਦੋਸਤਾਂ ਨੇ ਢਿੱਲੋਂ ਦੀ ਮੁਲਾਕਾਤ ਗੀਤਕਾਰ ਕਰਮਜੀਤ ਪੁਰੀ ਨਾਲ ਕਰਵਾਈ । ਕਰਮਜੀਤ ਪੁਰੀ ਦੇ ਗੀਤਾਂ ਨਾਲ 2005 ਵਿੱਚ ਦੀਪ ਢਿੱਲੋਂ ਦੀ ਪਹਿਲੀ ਕੈਸੇਟ 'ਜੱਟ ਦੀ ਟੌਰ' ਆਈ । ਇਸ ਕੈਸੇਟ ਦੇ ਕਈ ਗਾਣੇ ਸੁਪਰ ਹਿੱਟ ਹੋਏ । ਇਸ ਤੋਂ ਬਾਅਦ ਦੀਪ ਢਿੱਲੋਂ ਦੀਆਂ ਕਈ ਕੈਸੇਟਾਂ ਮਾਰਕਿੱਟ ਵਿੱਚ ਆਈਆਂ ਜਿਵੇਂ ਹਾਜ਼ਰੀ, ਪੀਜੀ, ਪੇਕਾ ਟੂ ਠੇਕਾ, ਰੇਡਰ । ਇਹਨਾਂ ਕੈਸੇਟਾਂ ਦੇ ਕਈ ਗਾਣੇ ਸੁਪਰ ਹਿੱਟ ਰਹੇ ਜਿਨ੍ਹਾਂ ਨੇ ਦੀਪ ਢਿੱਲੋਂ ਦੀ ਪਹਿਚਾਣ ਬਣਾ ਦਿੱਤੀ ਸੀ । ਇਹਨਾਂ ਕੈਸੇਟਾਂ ਵਿੱਚ ਦੋਗਾਣੇ ਸਨ ।ਜਿਹੜੇ ਕਿ ਦੀਪ ਢਿੱਲੋਂ ਨੇ ਗੁਰਲੇਜ਼ ਅਖਤਰ, ਸੁਦੇਸ਼ ਕੁਮਾਰੀ ਤੇ ਜੈਸਮੀਨ ਜੱਸੀ ਨਾਲ ਗਾਏ  ਸਨ । ਦੀਪ ਢਿੱਲੋਂ ਦਾ ਕਹਿਣਾ ਹੈ ਕਿ ਇਨਸਾਨ ਨੂੰ ਮਿਹਨਤ ਕਰਦੇ ਰਹਿਣਾ ਚਾਹੀਦਾ ਹੈ ਤੇ ਮਿਹਨਤ ਨੂੰ ਫਲ ਲਾਉਣਾ ਪ੍ਰਮਾਤਮਾ ਦੇ ਹੱਥ ਹੈ । ਉਹਨਾਂ ਦੇ ਗਾਏ ਗੀਤ “ਤੇਰੀ ਬੇਬੇ ਲਿਬੜੀ ਤਿਬੜੀ ਜਿਹੀ ਮੈਨੂੰ ਗੱਲ ਨਾਲ ਲਾਉਂਦੀ ਆ” “ਕਰਮਾਂ ਦੇ ਨਾਲ ਮਿਲਦਾ ਐ ਸਤਿਕਾਰ ਬਜ਼ਰਗਾਂ ਦਾ” “ਮਾਰ ਸੋਹਣਿਆ ਕੈਂਚੀ ਰੇਡਰ ਸੁੱਕਾ ਜਾਵੇ ਨਾ” “ਪੁੱਤ ਬੇਗਾਨਾ ਲੈ ਜਾਂਦਾ ਐ ਖਿੱਚਕੇ ਪਾਲੇ ਤੇ” “ਕਾਰ ਮਾਰੂਤੀ ਰੀਸ ਕਰੂ ਕੀ ਫੋਰਡ ਟਰੈਕਟਰ ਦੀ” ਵਰਗੇ ਗੀਤਾਂ ਦੇ ਬੋਲਾਂ ਰਾਹੀ ਲੋਕਾਂ ਦੇ ਦਿਲਾਂ ਉੱਪਰ ਰਾਜ ਕਰਨ ਵਿੱਚ ਕਾਮਯਾਬ ਹੋਏ ਹਨ।
Advertisment

Stay updated with the latest news headlines.

Follow us:
Advertisment
Advertisment
Latest Stories
Advertisment