ਦੇਖੋ ਵੀਡੀਓ: ਜਦੋਂ ਦਿਲਜੀਤ ਦੋਸਾਂਝ ਨੇ ਦੋਸਤ ਦੇ ਦੱਸੇ ਹੋਏ Ingredient ਨਾਲ ਬਣਾਇਆ ਸੂਪ, Soup ਦੀ ਸ਼ਕਲ ਦੇਖਕੇ ਦਿਲਜੀਤ ਨੂੰ ਚੜਿਆ ਗੁੱਸਾ, ਫੋਨ ਕਰਕੇ ਦੋਸਤ ਨੂੰ ਸੁਣਾਈਆਂ ਖਰੀਆਂ-ਖਰੀਆਂ ਗੱਲਾਂ

Written by  Lajwinder kaur   |  September 16th 2020 03:52 PM  |  Updated: September 16th 2020 04:31 PM

ਦੇਖੋ ਵੀਡੀਓ: ਜਦੋਂ ਦਿਲਜੀਤ ਦੋਸਾਂਝ ਨੇ ਦੋਸਤ ਦੇ ਦੱਸੇ ਹੋਏ Ingredient ਨਾਲ ਬਣਾਇਆ ਸੂਪ, Soup ਦੀ ਸ਼ਕਲ ਦੇਖਕੇ ਦਿਲਜੀਤ ਨੂੰ ਚੜਿਆ ਗੁੱਸਾ, ਫੋਨ ਕਰਕੇ ਦੋਸਤ ਨੂੰ ਸੁਣਾਈਆਂ ਖਰੀਆਂ-ਖਰੀਆਂ ਗੱਲਾਂ

ਪੰਜਾਬੀ ਗਾਇਕ ਦਿਲਜੀਤ ਦੋਸਾਂਝ ਜਿਨ੍ਹਾਂ ਨੇ ਲਾਕਡਾਊਨ ਦੌਰਾਨ ਲੋਕਾਂ ਨੂੰ ਕੁਕਿੰਗ ਦੇ ਵੀਡੀਓਜ਼ ਦੇ ਨਾਲ ਖੂਬ ਮਨੋਰੰਜਨ ਕੀਤਾ । ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨੂੰ ਨਵੀਆਂ-ਨਵੀਆਂ ਡਿਸ਼ਾਂ ਬਣਾ ਕੇ ਗਾਇਕੀ ਦੇ ਨਾਲ ਆਪਣੇ ਖਾਣੇ ਦਾ ਵੀ ਮੁਰੀਦ ਬਣਾ ਲਿਆ ਹੈ ।

diljit dosanjh ਹਾਲ ਹੀ ‘ਚ ਉਨ੍ਹਾਂ ਦਾ ਇੱਕ ਨਵਾਂ ਕੁਕਿੰਗ ਵਾਲਾ ਵੀਡੀਓ ਸੋਸ਼ਲ ਮੀਡੀਆ ਉੱਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ।

diljit

ਇਸ ਵੀਡੀਓ ‘ਚ ਉਹ ਸੂਪ ਬਣਾਉਂਦੇ ਹੋਏ ਨਜ਼ਰ ਆ ਰਹੇ ਨੇ । ਸੂਪ ‘ਚ ਉਹ ਆਪਣੇ ਦੋਸਤ ਵੱਲੋਂ ਦੱਸੇ Ingredient ਦੀ ਵਰਤੋਂ ਕੀਤੀ ਤਾਂ ਸੂਪ ਦਾ ਰੂਪ-ਰੰਗ ਦੇਖਕੇ ਦਿਲਜੀਤ ਦਾ ਪਾਰਾ ਵੱਧ ਗਿਆ ।

soup made by diljit dosanjh

ਫਿਰ ਫੋਨ ਕਰਕੇ ਆਪਣੇ ਦੋਸਤਾਂ ਨੂੰ ਖਰੀਆਂ-ਖਰੀਆਂ ਗੱਲਾਂ ਸੁਣ ਦਿੱਤੀਆਂ । ਇਸ ਵੀਡੀਓ ਨੂੰ ਛੇ ਲੱਖ ਤੋਂ ਵੱਧ ਲੋਕ ਇਸ ਨੂੰ ਦੇਖ ਚੁੱਕੇ ਨੇ।diljit

ਜੇ ਗੱਲ ਕਰੀਏ ਦਿਲਜੀਤ ਦੋਸਾਂਝ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਫ਼ਿਲਮਾਂ ਦੇ ਨਾਲ ਹਿੰਦੀ ਫ਼ਿਲਮਾਂ ‘ਚ ਵਾਹ ਵਾਹੀ ਖੱਟ ਰਹੇ ਨੇ । ਅਖੀਰਲੀ ਵਾਰ ਉਹ ਬਾਲੀਵੁੱਡ ਫ਼ਿਲਮ ਗੁੱਡ ਨਿਊਜ਼ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਏ ਸਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network