ਪੰਜਾਬੀ ਜਗਤ ਦੇ ਦਿੱਗਜ ਗਾਇਕ ਦੁਰਗਾ ਰੰਗੀਲਾ ਮਨਾ ਰਹੇ ਨੇ ਅੱਜ ਆਪਣਾ ਬਰਥਡੇਅ, ਇਸ ਮੰਤਰੀ ਨੇ ਦਿੱਤਾ ਸੀ ਰੰਗੀਲਾ ਨਾਂਅ

written by Lajwinder kaur | July 05, 2020 05:09pm

ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਦਿੱਗਜ ਗਾਇਕ ਦੁਰਗਾ ਰੰਗੀਲਾ ਜਿਹੜੇ ਕਿਸੇ ਪਹਿਚਾਣ ਦੇ ਮੁਹਤਾਜ਼ ਨਹੀਂ ਹਨ। ਦੁਰਗਾ ਰੰਗੀਲਾ ਜਿਨ੍ਹਾਂ ਨੇ ਗਾਇਕੀ ਦਾ ਹਰ ਰੰਗ ਗਾਇਆ ਹੈ । ਉਨ੍ਹਾਂ ਦੇ ਗੀਤਾਂ ਵਿੱਚੋਂ ਸੂਫ਼ੀ ਰੰਗ ਦੇ ਨਾਲ-ਨਾਲ ਲੋਕ ਗੀਤ, ਧਾਰਮਿਕ ਅਤੇ ਹਰ ਰੰਗ ਵੇਖਣ ਨੂੰ ਮਿਲਦਾ ਹੈ । ਪਿਤਾ ਸਾਧੂ ਰਾਮ ਦੇ ਘਰ ਜਨਮੇ ਦੁਰਗਾ ਰੰਗੀਲਾ ਨੂੰ ਬਚਪਨ ਤੋਂ ਹੀ ਗਾਉਣ ਦਾ ਸ਼ੌਂਕ ਸੀ ਅਤੇ ਪ੍ਰਾਇਮਰੀ ਸਕੂਲ ‘ਚ ਪੜ੍ਹਾਈ ਦੌਰਾਨ ਉਹ ਆਪਣੇ ਹੁਨਰ ਦਾ ਮੁਜ਼ਾਹਰਾ ਸਕੂਲ ਦੇ ਪ੍ਰੋਗਰਾਮਾਂ ‘ਚ ਕਰਦੇ ਰਹਿੰਦੇ ਸਨ।

ਇੱਕ ਪ੍ਰੋਗਰਾਮ ਦੌਰਾਨ ਜਦੋਂ ਦੁਰਗਾ ਰੰਗੀਲਾ ਨੇ ਗਾਣਾ ਗਾਇਆ ਤਾਂ ਉਸ ਸਮੇਂ ਦੇ ਮੰਤਰੀ ਗਿਆਨੀ ਜ਼ੈਲ ਸਿੰਘ ਉਨ੍ਹਾਂ ਦੇ ਗਾਣੇ ਤੋਂ ਏਨਾ ਖ਼ੁਸ਼ ਹੋਏ ਕਿ ਉਨ੍ਹਾਂ ਨੇ ਦੁਰਗਾ ਰੰਗੀਲਾ ਦਾ ਨਾਂਅ ਪੁੱਛਿਆ ਤਾਂ ਕਿਹਾ ਕਿ ਇਸ ਨੇ ਤਾਂ ਰੰਗ ਬੰਨ ਦਿੱਤਾ ਹੈ ਇਸ ਦਾ ਨਾਂਅ ਤਾਂ ਦੁਰਗਾ ਰੰਗੀਲਾ ਹੋਣਾ ਚਾਹੀਦਾ ਹੈ । ਇਸ ਤੋਂ ਬਾਅਦ ਉਨ੍ਹਾਂ ਨੇ ਇਸੇ ਤਰ੍ਹਾਂ ਰੰਗੀਲਾ ਨੂੰ ਆਪਣੇ ਨਾਂਅ ਨਾਲ ਜੁੜਿਆ ਰਹਿਣ ਦਿੱਤਾ ।

ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਸੁਪਰ ਹਿੱਟ ਗੀਤ ਜਿਵੇਂ ਖੁਫ਼ਿਆ ਜਸ਼ਨ, ਇਸ਼ਕ, ਕਾਲ਼ੀ ਗਾਨੀ ਮਿੱਤਰਾਂ ਦੀ, ਜ਼ਿੰਦਗੀ, ਪੁੱਤ ਪਰਦੇਸੀ ਕਈ ਸੁਪਰ ਹਿੱਟ ਗੀਤ ਸ਼ਾਮਿਲ ਹਨ । ਉਨ੍ਹਾਂ ਨੇ ਬਾਲੀਵੁੱਡ  ‘ਚ ਫ਼ਿਲਮ ‘ਸ਼ਹੀਦ ਉਧਮ ਸਿੰਘ’ ‘ਚ ‘ਉੱਥੇ ਅਮਲਾਂ ਦੇ ਹੋਣੇ ਨੇ ਨਬੇੜੇ’ ਗੀਤ ਗਾਇਆ ਸੀ ।

You may also like