ਪੰਜਾਬੀ ਗਾਇਕ ਗਗਨ ਕੋਕਰੀ ਵਿਨੀਪੈਗ ‘ਚ ਕੱਢੇ ਗਏ ਨਗਰ ਕੀਰਤਨ 'ਚ ਸੇਵਾ ਕਰਦੇ ਆਏ ਨਜ਼ਰ

written by Lajwinder kaur | September 06, 2022

Gagan Kokri Shares Video of Nagar kirtan Sewa: ਪੰਜਾਬੀ ਗਾਇਕ ਗਗਨ ਕੋਕਰੀ ਨਾ ਸਿਰਫ਼ ਆਪਣੇ ਗੀਤਾਂ ਲਈ, ਸਗੋਂ ਆਪਣੇ ਚੰਗੇ ਕੰਮਾਂ ਲਈ ਵੀ ਜਾਣੇ ਜਾਂਦੇ ਹਨ। ਗਾਇਕ ਅਕਸਰ ਸਮਾਜ ਲਈ ਸੇਵਾ ਕਰਦੇ ਹੋਏ ਨਜ਼ਰ ਆਉਂਦੇ ਰਹਿੰਦੇ ਹਨ। ਕਿਸਾਨ ਅੰਦੋਲਨ 'ਚ ਗਾਇਕ ਨੇ ਵੱਧ ਚੜ੍ਹ ਕੇ ਆਪਣੀ ਸੇਵਾਵਾਂ ਨਿਭਾਈਆਂ ਸਨ। ਏਨੀਂ ਦਿਨੀਂ ਉਹ ਵਿਦੇਸ਼ ਚ ਪਹੁੰਚੇ ਹੋਏ ਹਨ। ਜਿੱਥੇ ਉਨ੍ਹਾਂ ਨੇ ਸੇਵਾ ਕਰਨ ਦਾ ਮੌਕਾ ਮਿਲਿਆ ਤਾਂ ਉਨ੍ਹਾਂ ਨੇ ਵੱਧ ਚੜ੍ਹ ਕੇ ਵਿਨੀਪੈਗ 'ਚ ਕੱਢੇ ਗਏ ਨਗਰ ਕੀਰਤਨ 'ਚ ਸੇਵਾ ਨਿਭਾਉਂਦੇ ਨਜ਼ਰ ਆਏ।

ਹੋਰ ਪੜ੍ਹੋ : ਅਰਸ਼ਦੀਪ ਸਿੰਘ ਦੇ ਸਮਰਥਨ 'ਚ ਆਏ ਇਹ ਬਾਲੀਵੁੱਡ ਅਦਾਕਾਰ, ਸਵਰਾ ਭਾਸਕਰ ਤੋਂ ਲੈ ਕੇ ਆਯੁਸ਼ਮਾਨ ਖੁਰਾਣਾ ਤੇ ਕਈ ਹੋਰ ਕਲਾਕਾਰਾਂ ਨੇ ਕਿਹਾ- 'ਟਰੋਲਿੰਗ ਬੰਦ ਕਰੋ'

gagan kokri video image source Instagram

ਗਾਇਕ ਨੇ ਆਪਣਾ ਨਵਾਂ ਵੀਡੀਓ ਇੰਸਟਾਗ੍ਰਾਮ ਅਕਾਊਂਟ ਉੱਤੇ ਪੋਸਟ ਕੀਤਾ ਹੈ। ਇਸ ਵੀਡੀਓ ‘ਚ ਉਹ ਚਿੱਟੇ ਰੰਗ ਦੇ ਕੁੜਤੇ ਪਜਾਮੇ 'ਚ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਆਪਣਾ ਸਿਰ ਚਿੱਟੇ ਰੰਗ ਦੇ ਰੁਮਾਲ ਦੇ ਨਾਲ ਢੱਕਿਆ ਹੋਇਆ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ- ‘ਨਗਰ ਕੀਰਤਨ ਸੇਵਾ Winnipeg🙏...ਰੱਬ ਤੁਹਾਨੂੰ ਸਭ ਨੂੰ ਖੁਸ਼ ਰੱਖੇ ਤੇ ਵਾਹਿਗੁਰੂ ਜੀ ਤੁਹਾਨੂੰ ਸਭ ਨੂੰ ਖੁਸ਼ੀਆਂ ਦੇਣ’। ਪ੍ਰਸ਼ੰਸਕ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

image source Instagram

ਜੇ ਗੱਲ ਕਰੀਏ ਗਗਨ ਕੋਕਰੀ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ‘ਬਲੈਸਿੰਗਸ ਆਫ਼ ਰੱਬ’, ‘ਬਲੈਸਿੰਗਸ ਆਫ਼ ਬੇਬੇ’ ਤੇ ‘ਬਲੈਸਿੰਗਸ ਆਫ਼ ਬਾਪੂ’, ‘ਬਲੈਸਿੰਗਸ ਆਫ਼ ਸਿਸਟਰ’, ‘ਬਲੈਸਿੰਗਸ ਆਫ ਬਰਦਰਸ’ ‘ਸ਼ੈਡ ਆਫ ਬਲੈਕ’,  ‘ਖ਼ਾਸ ਬੰਦੇ’, ‘ਆਹੋ ਨੀ ਆਹੋ’, ‘ਬੇਰੁੱਖੀਆਂ’, ‘ਰਫ ਲੁੱਕ’ ਵਰਗੇ ਕਈ ਸੁਪਰਹਿੱਟ ਗੀਤ ਦੇ ਚੁੱਕੇ ਹਨ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ ‘ਚ ਵੀ ਵਾਹ ਵਾਹੀ ਖੱਟ ਚੁੱਕੇ ਹਨ।

image source Instagram

 

 

View this post on Instagram

 

A post shared by Gagan Kokri (@gagankokri)

 

You may also like