ਗਗਨ ਕੋਕਰੀ ਨੇ ਆਪਣੇ ਪਿਤਾ ਨੂੰ ਪੋਸਟ ਪਾ ਕੇ ਦਿੱਤੀ ਜਨਮਦਿਨ ਦੀ ਵਧਾਈ, ਗਾਇਕ ਖੁਦ ਦਿੱਲੀ ਕਿਸਾਨ ਅੰਦੋਲਨ ‘ਚ ਨਿਭਾ ਰਹੇ ਨੇ ਆਪਣੀਆਂ ਸੇਵਾਵਾਂ

written by Lajwinder kaur | January 06, 2021

ਵਿਦੇਸ਼ ‘ਚ ਵੱਸਦੇ ਪੰਜਾਬੀ ਤੇ ਪੰਜਾਬੀ ਕਲਾਕਾਰ ਵੀ ਦੇਸ਼ ਵਾਪਿਸ ਕਰਕੇ ਕਿਸਾਨਾਂ ਦਾ ਸਮਰਥਨ ਕਰ ਰਹੇ ਨੇ । ਗਾਇਕ ਗਗਨ ਕੋਕਰੀ ਵੀ ਏਨੀਂ ਦਿਨੀਂ ਆਸਟ੍ਰੇਲਿਆ ਤੋਂ ਸਿੱਧਾ ਕਿਸਾਨ ਅੰਦੋਲਨ ‘ਚ ਆਪਣੀ ਸੇਵਾਵਾਂ ਨਿਭਾ ਰਹੇ ਨੇ। ਉਹ ਕਈ ਦਿਨਾਂ ਤੋਂ ਇਸ ਅੰਦੋਲਨ ‘ਚ ਸ਼ਾਮਿਲ ਹੋਏ ਨੇ।

farmer protest ਹੋਰ ਪੜ੍ਹੋ : ਅੱਜ ਹੈ ਦਿਲਜੀਤ ਦੋਸਾਂਝ ਦਾ ਜਨਮਦਿਨ, ਡਾਇਰੈਕਟਰ ਜਗਦੀਪ ਸਿੱਧੂ ਨੇ ਪੋਸਟ ਪਾ ਕੀਤਾ ਵਿਸ਼

ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਤੇ ਆਪਣੇ ਪਿਤਾ ਦੇ ਲਈ ਪੋਸਟ ਪਾਈ ਹੈ । ਉਨ੍ਹਾਂ ਨੇ ਪਿਤਾ ਦੇ ਨਾਲ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਹੈਪੀ ਬਰਥਡੇਅ ਬਾਪੂ , ਇਹ ਸਾਰੀ ਤੁਹਾਡੀ ਸਖਤ ਮਿਹਨਤ ਹੈ ..ਬਾਪੂ ਦੀ ਅਸੀਸਾਂ’ ਨਾਲ ਹੀ ਉਨ੍ਹਾਂ ਨੇ ਹੱਥ ਜੋੜੇ ਤੇ ਹਾਰਟ ਵਾਲੇ ਇਮੋਜ਼ੀ ਪੋਸਟ ਕੀਤੇ ਨੇ । ਪ੍ਰਸ਼ੰਸਕ ਵੀ ਕਮੈਂਟ ਕਰਕੇ ਗਗਨ ਕੋਕਰੀ ਦੇ ਪਿਤਾ ਨੂੰ ਜਨਮ ਦਿਨ ਦੀਆਂ ਵਧਾਈਆਂ ਦੇ ਰਹੇ ਨੇ ।

ਦੱਸ ਦਈਏ ਕਿਸਾਨ ਜੋ ਕਿ ਸ਼ਾਂਤਮਈ ਢੰਗ ਦੇ ਨਾਲ ਦਿੱਲੀ ਦੀ ਸਰਹੱਦਾਂ ਉੱਤੇ ਬੈਠੇ ਪ੍ਰਦਰਸ਼ਨ ਕਰ ਰਹੇ ਨੇ । ਅੱਜ ਇਹ ਅੰਦੋਲਨ ਆਪਣੇ 42ਵੇਂ ਦਿਨ ‘ਚ ਪ੍ਰਵੇਸ਼ ਕਰ ਗਿਆ ਹੈ ।

inside pic of bohema and gagan kokri

 

View this post on Instagram

 

A post shared by Gagan Kokri (@gagankokri)

0 Comments
0

You may also like