ਗਾਇਕ ਗੈਰੀ ਸੰਧੂ ਨੇ ਮਨਾਇਆ ਚਾਕਲੇਟ-ਡੇ, ਵੀਡਿਓ ਦੇਖ ਕੇ ਤੁਹਾਡਾ ਵੀ ਨਿਕਲ ਜਾਵੇਗਾ ਹਾਸਾ 

Written by  Rupinder Kaler   |  February 09th 2019 05:24 PM  |  Updated: February 09th 2019 05:24 PM

ਗਾਇਕ ਗੈਰੀ ਸੰਧੂ ਨੇ ਮਨਾਇਆ ਚਾਕਲੇਟ-ਡੇ, ਵੀਡਿਓ ਦੇਖ ਕੇ ਤੁਹਾਡਾ ਵੀ ਨਿਕਲ ਜਾਵੇਗਾ ਹਾਸਾ 

ਵੈਲਨਟਾਈਨ ਵੀਕ ਚੱਲ ਰਿਹਾ ਹੈ ਅਜਿਹੇ ਵਿੱਚ ਗਾਇਕ ਗੈਰੀ ਸੰਧੂ ਤੇ ਜੈਸਮੀਨ ਸੈਂਡਲਾਸ ਵੀ ਸੁਰਖੀਆਂ ਵਿੱਚ ਹਨ । ਕੁਝ ਦਿਨ ਪਹਿਲਾਂ ਹੀ ਦੋਹਾਂ ਦੀਆਂ ਕੁਝ ਵੀਡਿਓ ਵਾਇਰਲ ਹੋਈਆਂ ਸਨ ਜਿਨ੍ਹਾਂ ਵਿੱਚ ਦੋਵਂੇ ਛੁੱਟੀਆਂ ਇਨਜੁਆਏ ਕਰਦੇ ਹੋਏ ਨਜ਼ਰ ਆਏ ਸਨ ।  ਦੋਹਾਂ ਦੇ ਬ੍ਰੇਕਅੱਪ ਤੋਂ ਬਾਅਦ ਇਹ ਪਹਿਲਾ ਮੌਕਾ ਸੀ ਜਦੋਂ ਮਿਊਜ਼ਿਕ ਇੰਡਸਟਰੀ ਦੀ ਇਹ ਜੋੜੀ ਇੱਕ ਵਾਰ ਫਿਰ ਇਕੱਠੀ ਦਿਖਾਈ ਦਿੱਤੀ ਸੀ ।

Garry Sandhu, Jasmine Sandlas Back Again As A Couple? Watch This Video Garry Sandhu, Jasmine Sandlas Back Again As A Couple? Watch This Video

ਪਰ ਇੱਥੇ ਹਾਲੇ ਵੀ ਵੱਡਾ ਸਵਾਲ ਹੈ ਕਿ ਗੈਰੀ ਆਪਣਾ ਵੈਲਟਾਈਨ ਡੇ ਕਿਸ ਨਾਲ ਮਨਾਉਣਗੇ । ਪਰ ਇਸ ਸਭ ਦੇ ਚਲਦੇ  ਉਹਨਾਂ ਦੀ ਇੱਕ ਫਨੀ ਵੀਡਿਓ ਵਾਇਰਲ ਹੋ ਰਹੀ ਹੈ ਜਿਹੜੀ ਕਿ ਲੋਕਾਂ ਨੂੰ ਖੂਬ ਪਸੰਦ ਆ ਰਹੀ ਹੈ । ਚਾਕਲੇਟ ਡੇ ਤੇ ਵਾਇਰਲ ਹੋ ਰਹੀ ਇਸ ਵੀਡਿਓ ਵਿੱਚ ਇੱਕ ਔਰਤ ਵੀ ਦਿਖਾਈ ਦੇ ਰਹੀ ਹੈ ਜਿਹੜੀ ਕਿ ਗੈਰੀ ਲਈ ਖਾਣਾ ਬਣਾ ਰਹੀ ਹੈ ।

garry sandhu new song garry sandhu new song

ਦਰਅਸਲ ਇਹ ਔਰਤ ਗੈਰੀ ਦਾ ਇੱਕ ਦੋਸਤ ਬਣਿਆ ਹੋਇਆ ਹੈ । ਇਸ ਵੀਡਿਓ ਨੂੰ ਵੈਲਨਟਾਈਨ ਡੇ ਨੂੰ ਮਨਾਉਣ ਦੀ ਗੱਲ ਤਾਂ ਹੁੰਦੀ ਹੈ ਪਰ ਜਦੋਂ ਔਰਤ ਆਪਣਾ ਘੁੰਡ ਚੁੱਕਦੀ ਹੈ ਤਾਂ ਸਭ ਦਾ ਹਾਸਾ ਨਿਕਲ ਜਾਂਦਾ ਹੈ ।

https://www.instagram.com/p/BtpZpJoFTM1/

ਇੱਥੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਗੈਰੀ ਦੇ ਪ੍ਰਸ਼ੰਸਕ ਉਹਨਾਂ ਨੂੰ ਫਨੀ ਵੀਡਿਓ ਕਰਕੇ ਵੀ ਪਸੰਦ ਕਰਦੇ ਹਨ । ਇਸ ਤੋਂ ਪਹਿਲਾਂ  ਉਹਨਾਂ ਦੀ ਇੱਕ ਵੀਡਿਓ ਕਾਫੀ ਵਾਇਰਲ ਹੋ ਰਹੀ ਹੈ । ਇਸ ਵੀਡਿਓ ਵਿੱਚ ਗੈਰੀ ਸੰਧੂ ਬਾਬਾ ਬਣੇ ਹੋਏ ਹਨ । ਵੀਡਿਓ ਵਿੱਚ ਗੈਰੀ ਦੇ ਦੋਸਤ ਇੱਕ ਇੱਕ ਕਰਕੇ ਉਸ ਨੂੰ ਮੱਥਾ ਟੇਕਦੇ ਹਨ । ਪਰ ਗੈਰੀ ਆਸ਼ੀਰਵਾਦ ਦੇ ਰੂਪ ਵਿੱਚ ਉਹਨਾਂ ਨੂੰ ਕੋਲ ਪਈ ਚੱਪਲ ਮਾਰਦੇ ਹਨ । ਇਸ ਦੌਰਾਨ ਉਹ ਕਾਫੀ ਹਾਸਾ ਠੱਠਾ ਕਰਦੇ ਹਨ ।

https://www.instagram.com/p/BtneDmoF1ih/?utm_source=ig_embed

ਉਹਨਾਂ ਦੇ ਦੋਸਤ ਵੀ ਉਹਨਾਂ ਨੂੰ ਬਾਬਾ ਮੰਨਕੇ ਮੱਥਾ ਟੇਕਦੇ ਹਨ । ਗੈਰੀ ਵੱਲੋਂ ਬਣਾਈ ਇਸ ਵੀਡਿਓ ਨਾਲ ਭਾਵੇਂ ਪਖੰਡੀ ਬਾਬਿਆਂ ਦੀ ਪੋਲ ਖੁੱਲਦੀ ਹੈ । ਪਰ ਇਸ ਵੀਡਿਓ ਨੂੰ ਦੇਖਕੇ ਹਰ ਇੱਕ ਨੂੰ ਹਾਸਾ ਵੀ ਜਰੂਰ ਆਉਂਦਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network