Advertisment

ਗੀਤਾ ਜ਼ੈਲਦਾਰ ਦੇ ਦਿਲ 'ਚ ਵੱਸਦਾ ਹੈ ਪੰਜਾਬ, ਇਸੇ ਲਈ ਡੌਲੇ 'ਤੇ ਬਣਵਾਇਆ ਪੰਜਾਬ ਦੇ ਨਕਸ਼ੇ ਦਾ ਟੈਟੂ 

author-image
By Rupinder Kaler
New Update
ਗੀਤਾ ਜ਼ੈਲਦਾਰ ਦੇ ਦਿਲ 'ਚ ਵੱਸਦਾ ਹੈ ਪੰਜਾਬ, ਇਸੇ ਲਈ ਡੌਲੇ 'ਤੇ ਬਣਵਾਇਆ ਪੰਜਾਬ ਦੇ ਨਕਸ਼ੇ ਦਾ ਟੈਟੂ 
Advertisment
ਪੰਜਾਬੀ ਗਾਇਕ ਗੀਤਾ ਜ਼ੈਲਦਾਰ ਨੇ ਭਾਵੇਂ ਆਪਣੀ ਜ਼ਿੰਦਗੀ ਦਾ ਲੰਮਾ ਅਰਸਾ ਵਿਦੇਸ਼ੀ ਮੁਲਕ ਵਿੱਚ ਗੁਜ਼ਾਰਿਆ ਹੈ ਪਰ ਉਹਨਾਂ ਦਾ ਮੋਹ ਪੰਜਾਬ ਪ੍ਰਤੀ ਘੱਟ ਨਹੀਂ ਹੋਇਆ। ਇਸੇ ਲਈ ਉਹਨਾਂ ਦੇ ਗਾਣਿਆਂ ਵਿੱਚ ਪੰਜਾਬੀ ਸੱਭਿਆਚਾਰ ਦੀ ਝਲਕ ਦਿਖਾਈ ਦਿੰਦੀ ਹੈ । ਇਸ ਸਭ ਦੇ ਚਲਦੇ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਵੀਡਿਓ ਸ਼ੇਅਰ ਕੀਤੀ ਹੈ ਜਿਸ ਵਿੱਚ ਉਹ ਆਪਣੇ ਡੌਲੇ ਤੇ ਪੰਜਾਬ ਦੇ ਨਕਸ਼ੇ ਦਾ ਟੈਟੂ ਬਣਵਾਉਂਦੇ ਹੋਏ ਨਜ਼ਰ ਆ ਰਹੇ ਹਨ । https://www.instagram.com/p/BwT_0cjJDtb/ ਗੀਤਾ ਜ਼ੈਲਦਾਰ ਨੇ ਇਸ ਵੀਡਿਓ ਨੂੰ ਇੱਕ ਕੈਪਸ਼ਨ ਵੀ ਦਿੱਤਾ ਹੈ । ਉਹਨਾਂ ਲਿਖਿਆ ਹੈ ਕਿ ਇਹ ਟੈਟੂ ਉਹਨਾਂ ਦੀ ਜ਼ਿੰਦਗੀ ਦਾ ਪਹਿਲਾ ਟੈਟੁ ਹੈ । ਉਹਨਾਂ ਨੇ ਕਿਹਾ ਹੈ ਕਿ ਉਹ ਇਸ ਤਰ੍ਹਾਂ ਦਾ ਟੈਟੂ ਬਨਵਾਉਣਾ ਚਾਹੁੰਦੇ ਸਨ ਜਿਹੜਾ ਕਿ ਉਹਨਾਂ ਦੇ ਦਿਲ ਦੇ ਕਰੀਬ ਹੋਵੇ । ਉਹਨਾਂ ਨੇ ਨੇ ਕਿਹਾ ਕਿ ਪੰਜਾਬ ਉਹਨਾਂ ਦੇ ਦਿਲ ਵਿੱਚ ਵੱਸਦਾ ਹੈ । https://www.instagram.com/p/BwoiVsdJyBZ/ ਇਸ ਲਈ ਉਹਨਾਂ ਨੇ ਆਪਣੇ ਡੌਲੇ ਤੇ ਪੰਜਾਬ ਦੇ ਨਕਸ਼ੇ ਦਾ ਟੈਟੂ ਬਣਵਾਇਆ ਹੈ । ਗੀਤਾ ਜ਼ੈਲਦਾਰ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗਾਣੇ ਦਿੱਤੇ ਹਨ ਤੇ ਦਿੰਦੇ ਆ ਰਹੇ ਹਨ । ਉਹਨਾਂ ਦਾ ਹਰ ਗਾਣਾ ਪੰਜਾਬ ਦੇ ਬਹੁਤ ਹੀ ਕਰੀਬ ਹੁੰਦਾ ਹੈ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment