ਗੀਤਾ ਜੈਲਦਾਰ ਦੇ ਗੀਤ ਹੁੰਦੇ ਹਨ ਚੋਰੀ, ਖੁਦ ਕੀਤਾ ਖੁਲਾਸਾ ਦੇਖੋ ਵੀਡਿਓ 

Written by  Rupinder Kaler   |  November 12th 2018 06:36 AM  |  Updated: November 12th 2018 06:36 AM

ਗੀਤਾ ਜੈਲਦਾਰ ਦੇ ਗੀਤ ਹੁੰਦੇ ਹਨ ਚੋਰੀ, ਖੁਦ ਕੀਤਾ ਖੁਲਾਸਾ ਦੇਖੋ ਵੀਡਿਓ 

ਗੀਤਾ ਜੈਲਦਾਰ ਦੇ ਗੀਤ ਜਾਂ ਤਾਂ ਲੀਕ ਹੋ ਜਾਂਦੇ ਹਨ ਜਾਂ ਫਿਰ ਚੋਰੀ ਹੋ ਜਾਂਦੇ ਹਨ ਇਹ ਅਸੀਂ ਨਹੀਂ ਖੁਦ ਗੀਤਾ ਜੈਲਦਾਰ ਦਾ ਕਹਿਣਾ ਹੈ । ਇਸ ਸਭ ਦਾ ਖੁਲਾਸਾ ਗੀਤਾ ਜੈਲਦਾਰ ਨੇ ਉਦੋਂ ਕੀਤਾ ਜਦੋਂ ਉਹ ਲਾਈਵ ਪ੍ਰਫੋਰਮੈਂਸ ਦੇ ਰਹੇ ਸਨ । ਜੈਲਦਾਰ ਨੇ ਇਸ ਪ੍ਰੋਗਾਰਮ ਵਿੱਚ ਆਪਣਾ ਨਵਾਂ ਗੀਤ ਗਾਇਆ ਸੀ ਜਿਹੜਾ ਕਿ ਹਾਲੇ ਰਿਲੀਜ਼ ਨਹੀਂ ਹੋਇਆ ।

ਹੋਰ ਵੇਖੋ : ਆਪਣੀ ਲਾੜੀ ਨੂੰ ਵਿਆਹੁਣ ਲਈ ਘੋੜੀ ਨਹੀਂ ਪਲੇਨ ‘ਤੇ ਸਵਾਰ ਹੋ ਕੇ ਆਉਣਗੇ ਰਣਵੀਰ

https://www.instagram.com/p/Bp_3A0cl0lg/

ਜੈਲਦਾਰ ਨੇ ਗੀਤ ਗਾਉਂਦੇ ਹੋਏ ਕਿਹਾ ਕਿ ਇਹ ਗਾਣਾ ਉਹਨਾਂ ਦਾ ਨਵਾਂ ਗਾਣਾ ਹੈ ਤੇ ਕੋਈ ਹੋਰ ਇਸ ਨੂੰ ਚੋਰੀ ਨਾ ਕਰ ਲਵੇ ਇਸ ਲਈ ਪ੍ਰੋਗਰਾਮ ਵਿੱਚ ਮੌਜੂਦ ਲੋਕ ਇਸ ਗੱਲ ਦਾ ਗਵਾਹ ਹਨ ਕਿ ਇਹ ਗਾਣਾ ਉਹਨਾਂ ਦਾ ਹੈ । ਜਿਸ ਗਾਣੇ ਨੂੰ ਗੀਤਾ ਨੇ ਆਪਣਾ ਨਵਾਂ ਗਾਣਾ ਕਿਹਾ ਹੈ ਉਸ ਗਾਣੇ 'ਤੇ ਪ੍ਰੋਗਾਰਮ ਵਿੱਚ ਮੌਜੂਦ ਲੋਕਾਂ ਨੇ ਖੂਬ ਭੰਗੜਾ ਪਾਇਆ ਹੈ । ਗੀਤ ਦੇ ਬੋਲਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਬੋਲ ਹਨ "ਕਿਸ ਲਈ ਜਾਂਦੀ ਹੈ ਜਿਮ ਤੂੰ ਪਹਿਲਾਂ ਤੋਂ ਹੀ ਪਈ ਹੈ ਸਲਿਮ ਤੂੰ ,ਪਟਿਆਲਾ ਸ਼ਾਹੀ ਸੂਟ ਪਾਉਣੇ ਛੱਡ ਦਿੱਤੇ, ਨੱਕ ਵਿੱਚੋਂ ਕੋਕਾ ਤੇ ਕੰਨਾਂ ਚੋਂ ਕਾਂਟੇ ਕੱਢਤੇ'। ਇਸੇ ਤਰ੍ਹਾਂ ਦੀ ਇੱਕ ਹੋਰ ਵੀਡਿਓ ਹੈ ਜਿਸ ਵਿੱਚ ਗੀਤਾ ਲਾਈਵ ਪ੍ਰਫੋਰਮੈਂਸ ਦਿੰਦੇ ਹੋਏ ਦਿਖਾਈ ਦੇ ਰਹੇ ਹਨ ।

ਹੋਰ ਵੇਖੋ : ਇਸ ਹੋਟਲ ‘ਚ ਕਰਵਾਉਣਗੇ ਰਣਵੀਰ ਤੇ ਦੀਪਿਕਾ ਵਿਆਹ, ਦੇਖੋ ਤਸਵੀਰਾਂ

https://www.instagram.com/p/BqCml6MlGk1/

ਇੱਥੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਕੁਝ ਦਿਨ ਪਹਿਲਾਂ ਗੀਤਾ ਦਾ ਇੱਕ ਗੀਤ ਰਿਲੀਜ਼ ਹੋਣ ਤੋਂ ਪਹਿਲਾਂ ਹੀ ਲੀਕ ਹੋ ਗਿਆ ਸੀ ਜਿਸ ਦੀ ਜਾਣਕਾਰੀ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਤੇ ਦਿੱਤੀ ਸੀ । ਇਸ ਵਾਰ ਉਹਨਾਂ ਨੇ ਆਪਣਾ ਅਨਰਿਲੀਜ਼ ਗਾਣਾ ਗਾ ਕੇ ਲੋਕਾਂ ਨੂੰ ਬੋਲਣ ਦਾ ਮੌਕਾ ਦੇ ਦਿੱਤਾ ਹੈ ।ਕੁਝ ਲੋਕ ਉਹਨਾਂ ਦੇ ਇਸ ਗੀਤ ਨੂੰ ਪਸੰਦ ਕਰ ਰਹੇ ਹਨ ਤੇ ਕੁਝ ਲੋਕ ਕਮੈਂਟ ਕਰ ਰਹੇ ਹਨ

ਹੋਰ ਵੇਖੋ : ਨਸ਼ੇ ‘ਚ ਧੂੱਤ ਦਿਖਾਈ ਦਿੱਤੇ ਸੰਜੇ ਦੱਤ, ਮੀਡੀਆ ਦੇ ਸਾਹਮਣੇ ਕੱਢੀਆਂ ਗਾਲਾਂ ਦੇਖੋ ਵੀਡਿਓ

https://www.instagram.com/p/BpmocFPl3zi/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network