Advertisment

ਗਿੱਪੀ ਗਰੇਵਾਲ ਦਾ ਨਵਾਂ ਗੀਤ ‘VAIR’ ਹੋਇਆ ਰਿਲੀਜ਼, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

author-image
By Lajwinder kaur
New Update
ਗਿੱਪੀ ਗਰੇਵਾਲ ਦਾ ਨਵਾਂ ਗੀਤ ‘VAIR’ ਹੋਇਆ ਰਿਲੀਜ਼, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ
Advertisment
ਪੰਜਾਬੀ ਗਾਇਕ ਗਿੱਪੀ ਗਰੇਵਾਲ ਆਪਣੇ ਨਵੇਂ ਗੀਤ ਵੈਰ (VAIR) ਨਾਲ ਦਰਸ਼ਕਾਂ ਦੇ ਰੁਬਰੂ ਹੋ ਚੁੱਕੇ ਨੇ । ਇਸ ਗੀਤ ਨੂੰ ਗਿੱਪੀ ਗਰੇਵਾਲ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ ।
Advertisment
publive-image ਜੇ ਗੱਲ ਕਰੀਏ ਗਿੱਪੀ ਗਰੇਵਾਲ ਦੇ ਇਸ ਗੀਤ ਦੀ ਤਾਂ ਬੋਲ ਰੈਵ ਹੰਜਰਾ (Rav Hanjra) ਦੀ ਕਲਮ ‘ਚੋਂ ਨਿਕਲੇ ਨੇ । ਇਸ ਗੀਤ ਨੂੰ ਸੰਗੀਤਕ ਧੁਨਾਂ ਦੇ ਨਾਲ ਸਨੈਪੀ ਨੇ ਸ਼ਿੰਗਾਰਿਆ ਹੈ । ਗਾਣੇ ਦਾ ਵੀਡੀਓ ਨਾਮੀ ਵੀਡੀਓ ਡਾਇਰੈਕਟਰ ਬਲਜੀਤ ਸਿੰਘ ਦਿਓ ਵੱਲੋਂ ਤਿਆਰ ਕੀਤਾ ਹੈ । ਵੀਡੀਓ ‘ਚ ਗਿੱਪੀ ਗਰੇਵਾਲ ਤੋਂ ਇਲਾਵਾ ਦਰਸ਼ਕਾਂ ਵੱਲੋਂ ਤਿਆਰ ਕੀਤੀਆਂ ਗਈਆਂ ਵੀਡੀਓ ਕਲਿੱਪਸ ਵੀ ਦੇਖਣ ਨੂੰ ਮਿਲ ਰਹੀਆਂ ਨੇ । ਵੀਡੀਓ ਨੂੰ ਨਵਰਤਨ ਮਿਊਜ਼ਿਕ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ । ਦਰਸ਼ਕਾਂ ਵੱਲੋਂ ਗੀਤ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ ।  publive-image ਗਿੱਪੀ ਗਰੇਵਾਲ ਬੈਕ ਟੂ ਬੈਕ ਗਾਣਿਆਂ ਦੇ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਰਹੇ ਨੇ । ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਤੇ ਕਈ ਬਾਕਮਾਲ ਦੀਆਂ ਫ਼ਿਲਮਾਂ ਵੀ ਦੇ ਚੁੱਕੇ ਨੇ । ਇਸ ਤੋਂ ਇਲਾਵਾ ਸਾਲ ਦੀ ਸ਼ੁਰੂਆਤ ‘ਚ ਉਨ੍ਹਾਂ ਨੇ ਇੱਕ ਸੰਧੂ ਹੁੰਦਾ ਸੀ ਵਰਗੀ ਸੁਪਰ ਹਿੱਟ ਫ਼ਿਲਮ ਦਿੱਤੀ ਹੈ । ਇਸ ਤੋਂ ਇਲਾਵਾ ਉਹ ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020 ਦੀਆਂ ਕਈ ਵੱਖੋ-ਵੱਖ ਕੈਟਾਗਿਰੀਆਂ ਦੇ ਲਈ ਨੌਮੀਨੇਟ ਹੋਏ ਨੇ । ਇਸ ਦਿੱਤੇ ਹੋਏ ਲਿੰਕ ਤੇ ਜਾ ਕੇ ਤੁਸੀਂ ਵੋਟ ਕਰ ਸਕਦ ਹੋ https://wp.ptcpunjabi.co.in/voting/   ਜਾਂ ਫਿਰ ਪੀਟੀਸੀ ਪਲੇਅ ਐਪ ‘ਤੇ ਵੋਟਿੰਗ ਕਰ ਸਕਦੇ ਹੋ । publive-image ਦਰਸ਼ਕ ਪੀਟੀਸੀ ਦੇ ਫੇਸਬੁੱਕ ਪੇਜ਼, ਵੈੱਬਸਾਈਟ ਤੇ ਟੀਵੀ ਸਕਰੀਨਾਂ ‘ਤੇ ਆਨਲਾਈਨ ਇਸ ਸਮਾਰੋਹ ਦਾ ਅਨੰਦ ਦਿਨ ਸ਼ੁੱਕਰਵਾਰ 3 ਜੁਲਾਈ ਨੂੰ ਰਾਤ 8:30 ਵਜੇ ਪੀਟੀਸੀ ਪੰਜਾਬੀ ‘ਤੇ ਮਾਣ ਸਕਣਗੇ । pfa2020      
Advertisment

Stay updated with the latest news headlines.

Follow us:
Advertisment
Advertisment
Latest Stories
Advertisment