Advertisment

ਟਿਕ-ਟਾਕ ਸਟਾਰ ਨੂਰ ਨੇ ਜਿੱਤਿਆ ਗਿੱਪੀ ਗਰੇਵਾਲ ਦਾ ਦਿਲ, ਵੀਡੀਓ ਕੀਤਾ ਸ਼ੇਅਰ

author-image
By Lajwinder kaur
New Update
ਟਿਕ-ਟਾਕ ਸਟਾਰ ਨੂਰ ਨੇ ਜਿੱਤਿਆ ਗਿੱਪੀ ਗਰੇਵਾਲ ਦਾ ਦਿਲ, ਵੀਡੀਓ ਕੀਤਾ ਸ਼ੇਅਰ
Advertisment
ਪੰਜਾਬੀ ਗਾਇਕ ਗਿੱਪੀ ਗਰੇਵਾਲ ਜਿਨ੍ਹਾਂ ਦਾ ਹਾਲ ਹੀ ‘ਚ ਨਵਾਂ ਗੀਤ ‘ਵਿਗੜ ਗਿਆ’ ਦਰਸ਼ਕਾਂ ਦੇ ਸਨਮੁਖ ਹੋਇਆ ਹੈ । ਚੱਕਵੀਂ ਬੀਟ ਵਾਲਾ ਇਹ ਗੀਤ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ । ਜਿਸਦੇ ਚੱਲਦੇ ਟਿਕ ਟਾਕ ਸਟਾਰ ਨੂਰ ਦੀ ਟੀਮ ਨੇ ਇਸ ਗੀਤ ਉੱਤੇ ਵੀਡੀਓ ਬਣਾਇਆ ਹੈ ।
 
View this post on Instagram
 

So cute ? #vigadgaya #gippygrewal

A post shared by Gippy Grewal (@gippygrewal) on

ਇਸ ਵੀਡੀਓ ‘ਚ ਨੂਰ, ਵਰਨ ਭਿੰਡਰਾਂ ਤੇ ਸੰਦੀਪ ਤੂਰ ਗਿੱਪੀ ਗਰੇਵਾਲ ਦੇ ਗੀਤ ‘ਵਿਗੜ ਗਿਆ’ ਉੱਤੇ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ । ਗਿੱਪੀ ਗਰੇਵਾਲ ਇਸ ਕਿਊਟ ਬੱਚੀ ਦਾ ਵੀਡੀਓ ਸ਼ੇਅਰ ਕਰਨ ਤੋਂ ਆਪਣੇ ਆਪ ਨੂੰ ਰੋਕ ਨਹੀਂ ਪਾਏ । ਉਨ੍ਹਾਂ ਨੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਹੈ- So cute, ਨਾਲ ਹੀ ਉਨ੍ਹਾਂ ਜੱਫੀ ਵਾਲਾ ਇਮੋਜ਼ੀ ਪੋਸਟ ਕੀਤਾ ਹੈ । ਇਹ ਵੀਡੀਓ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ । ਹੁਣ ਤੱਕ ਵੱਡੀ ਗਿਣਤੀ ‘ਚ ਵਿਊਜ਼ ਆ ਚੁੱਕੇ ਨੇ ।publive-image ਜੇ ਗੱਲ ਕਰੀਏ ਗਿੱਪੀ ਗਰੇਵਾਲ ਦੇ ਵਰਕ ਫਰੰਟ ਦੀ ਤਾਂ ਉਹ ਲਾਕਡਾਊਨ ਦੇ ਦੌਰਾਨ ਵੀ ਲੋਕਾਂ ਦਾ ਖੂਬ ਮਨੋਰੰਜਨ ਕਰ ਰਹੇ ਨੇ ।  ਉਹ ਨੱਚ ਨੱਚ, ਮਿਸ ਯੂ ਤੇ ਵਿਗੜ ਗਿਆ ਵਰਗੇ ਗੀਤ ਦਰਸ਼ਕਾਂ  ਦੀ ਝੋਲੀ ਪਾ ਚੁੱਕੇ ਨੇ ਤੇ ਇਨ੍ਹਾਂ ਗੀਤਾਂ ਨੂੰ ਪ੍ਰਸ਼ੰਸਕਾਂ ਵੱਲੋਂ ਖੂਬ ਪਿਆਰ ਮਿਲ ਰਿਹਾ ਹੈ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment