Advertisment

ਰੋਮਾਂਟਿਕ ਬੀਟ ਨਾਲ ਗੁਰੀ ਜਿੱਤ ਰਹੇ ਨੇ ਦਰਸ਼ਕਾਂ ਦਾ ਦਿਲ, ‘ਤੇਰੇ ਕਰਕੇ’ ਗੀਤ ਛਾਇਆ ਟਰੈਂਡਿੰਗ ‘ਚ, ਦੇਖੋ ਵੀਡੀਓ

author-image
By Lajwinder kaur
New Update
ਰੋਮਾਂਟਿਕ ਬੀਟ ਨਾਲ ਗੁਰੀ ਜਿੱਤ ਰਹੇ ਨੇ ਦਰਸ਼ਕਾਂ ਦਾ ਦਿਲ, ‘ਤੇਰੇ ਕਰਕੇ’ ਗੀਤ ਛਾਇਆ ਟਰੈਂਡਿੰਗ ‘ਚ, ਦੇਖੋ ਵੀਡੀਓ
Advertisment
ਪੰਜਾਬੀ ਗਾਇਕ ਗੁਰੀ ਆਪਣੇ ਨਵੇਂ ਸਿੰਗਲ ਟਰੈਕ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋ ਚੁੱਕੇ ਨੇ । ਜੀ ਹਾਂ ਉਹ ਲਾਕਡਾਊਨ ਦੇ ਦੌਰਾਨ ਆਪਣਾ ਨਵਾਂ ਰੋਮਾਂਟਿਕ ਬੀਟ ਸੌਂਗ ‘ਤੇਰੇ ਕਰਕੇ’ ਦੇ ਨਾਲ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋਏ ਨੇ । ਇਸ ਗੀਤ ਨੂੰ ਗੁਰੀ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ ਤੇ ਇਸ ਗੀਤ ਨੂੰ ਉਹ ਕੁੜੀ ਦੇ ਪੱਖ ਤੋਂ ਗਾਉਂਦੇ ਹੋਏ ਨਜ਼ਰ ਆ ਰਹੇ ਨੇ ਹੈ । ਜੇ ਗੱਲ ਕਰੀਏ ਗੀਤ ਦੇ ਬੋਲਾਂ ਦੀ ਤਾਂ ਉਹ ਖੁਦ ਗੁਰੀ ਨੇ ਹੀ ਲਿਖੇ ਨੇ ਤੇ ਇਸ ਗੀਤ ਨੂੰ ਸੰਗੀਤ ਮਿਕਸ ਸਿੰਘ ਨੇ ਦਿੱਤਾ ਹੈ । ‘ਤੇਰੇ ਕਰਕੇ’ ( Tere Karke) ਗਾਣੇ ਦਾ ਵੀਡੀਓ ਸੱਤੀ ਢਿੱਲੋਂ ਵੱਲੋਂ ਤਿਆਰ ਕੀਤਾ ਗਿਆ ਹੈ । ਗਾਣੇ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ ਖੁਦ ਗੁਰੀ ਤੇ ਪੰਜਾਬੀ ਮਾਡਲ ਸਵਾਲੀਨਾ (Swalina) । ਗੀਤ ‘ਚ ਦੋਵਾਂ ਦੀ ਖੱਟੀ ਮਿੱਠੀ ਨੋਕ ਝੋਕ ਵੀ ਦੇਖਣ ਨੂੰ ਮਿਲ ਰਹੀ ਹੈ । ਇਸ ਗਾਣੇ ਨੂੰ ਗੀਤ ਐੱਮ.ਪੀ ਥ੍ਰੀ ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ । ਦਰਸ਼ਕ ਗੀਤ ਨੂੰ ਖੂਬ ਪਸੰਦ ਕਰ ਰਹੇ ਨੇ ਜਿਸਦੇ ਚੱਲਦੇ ਗੀਤ ਟਰੈਂਡਿੰਗ ‘ਚ ਚੱਲ ਰਿਹਾ ਹੈ । publive-image ਗੁਰੀ ਇਸ ਤੋਂ ਪਹਿਲਾਂ ਵੀ ਨਿਰਾ ਇਸ਼ਕ, ਸੋਨੇ ਦੀਆਂ ਵਾਲੀਆਂ, ਜਿੰਮੀ ਚੂ, ਜੱਟੀ ਵਰਗੇ ਕਈ ਸੁਪਰ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ । ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮ ‘ਸਿਕੰਦਰ 2’ ਦੇ ਨਾਲ ਅਦਾਕਾਰੀ ਦੇ ਖੇਤਰ ‘ਚ ਆਪਣਾ ਡੈਬਿਊ ਕਰ ਚੁੱਕੇ ਨੇ । ਇਹ ਫ਼ਿਲਮ ਪਿਛਲੇ ਸਾਲ ਆਈ ਸੀ ਤੇ ਦਰਸ਼ਕਾਂ ਵੱਲੋਂ ਗੁਰੀ ਦੀ ਅਦਾਕਾਰੀ ਨੂੰ ਕਾਫੀ ਪਸੰਦ ਵੀ ਕੀਤਾ ਗਿਆ ।  
Advertisment

Stay updated with the latest news headlines.

Follow us:
Advertisment