ਦੇਖੋ ਵੀਡੀਓ: ‘ਦਿੱਲੀ ਦੇ ਭੁਲੇਖੇ’ ਗੀਤ ਦੇ ਨਾਲ ਗੁਰਸ਼ਬਦ ਨੇ ਗੁਰੂਆਂ, ਮਿੱਟੀ ਤੇ ਕਿਸਾਨ ਸੰਘਰਸ਼ ਦੀ ਕੀਤੀ ਗੱਲ, ਵਾਰ-ਵਾਰ ਦੇਖਿਆ ਜਾ ਰਿਹਾ ਹੈ ਇਹ ਗੀਤ

Written by  Lajwinder kaur   |  December 04th 2020 01:27 PM  |  Updated: December 04th 2020 01:27 PM

ਦੇਖੋ ਵੀਡੀਓ: ‘ਦਿੱਲੀ ਦੇ ਭੁਲੇਖੇ’ ਗੀਤ ਦੇ ਨਾਲ ਗੁਰਸ਼ਬਦ ਨੇ ਗੁਰੂਆਂ, ਮਿੱਟੀ ਤੇ ਕਿਸਾਨ ਸੰਘਰਸ਼ ਦੀ ਕੀਤੀ ਗੱਲ, ਵਾਰ-ਵਾਰ ਦੇਖਿਆ ਜਾ ਰਿਹਾ ਹੈ ਇਹ ਗੀਤ

ਪੰਜਾਬੀ ਗਾਇਕ ਤੇ ਐਕਟਰ ਗੁਰਸ਼ਬਦ ਜੋ ਕਿ ਆਪਣੇ ਨਵੇਂ ਗੀਤ ‘ਦਿੱਲੀ ਦੇ ਭੁਲੇਖੇ’ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਨੇ। ਇਸ ਗੀਤ ਚ ਉਨ੍ਹਾਂ ਨੇ ਗੁਰੂਆਂ ਵੱਲੋਂ ਦਿੱਤੇ ਕਿੱਤੇ ਕਿਸਾਨੀ ਦੀ ਗੱਲ ਕੀਤੀ ਹੈ । ਇਸ ਤੋਂ ਇਲਾਵਾ ਕਿਸਾਨ ਸੰਘਰਸ਼ ਨੂੰ ਪੇਸ਼ ਕੀਤਾ ਹੈ ।

delhi de bhulekhe songਹੋਰ ਪੜ੍ਹੋ : ਹਰਭਜਨ ਮਾਨ ਨੇ ‘ਸ਼੍ਰੋਮਣੀ ਗਾਇਕ’ ਪੁਰਸਕਾਰ ਨੂੰ ਕਹੀ ਨਾਂਹ, ਕਿਹਾ-‘ਮੇਰੇ ਜੀਵਨ ਦਾ ਹਰ ਸਾਹ ਕਿਸਾਨਾਂ ਦਾ ਕਰਜ਼ਦਾਰ ਹੈ’

ਗੁਰਸ਼ਬਦ ਨੇ ਗਾਣੇ ਨੂੰ ਪੋਸਟ ਕਰਦੇ ਹੋਏ ਲਿਖਿਆ ਹੈ- ‘ਦਿੱਲੀ ਦੇ ਭੁਲੇਖੇ (ਕਿਰਤੀ ਦੀ ਵਾਰ) #farmerprotest #farmersprotests #farmerschallenge #kisanektazindabaad’

gursbad

ਜੇ ਗੱਲ ਕਰੀਏ ਇਸ ਗੀਤ ਦੇ ਬੋਲਾਂ ਦੀ Satta Vairowalia ਨੇ ਲਿਖੇ ਨੇ ਤੇ ਮਿਊਜ਼ਿਕ Balli Kalsi ਨੇ ਦਿੱਤਾ ਹੈ । ਗਾਣੇ ਦਾ ਲਿਰਿਕਲ ਵੀਡੀਓ ਗੁਰਸ਼ਬਦ ਦੇ ਯੂਟਿਊਬ ਚੈਨਲ ਉੱਤੇ ਹੀ ਰਿਲੀਜ਼ ਕੀਤਾ ਗਿਆ ਹੈ ।

kisan protest

ਇਸ ਤੋਂ ਪਹਿਲਾਂ ਵੀ ਕਿਸਾਨੀਂ ਦੇ ਲਈ ਗੁਰਸ਼ਬਦ ਗੀਤ ‘ਉੱਠਣ ਦਾ ਵੇਲ਼ਾ’ ਲੈ ਕੇ ਆਏ ਸੀ। ਜੇ ਗੱਲ ਕਰੀਏ ਕਿਸਾਨ ਸੰਘਰਸ਼ ਦੀ ਤਾਂ ਉਹ ਵੱਧਦਾ ਹੀ ਜਾ ਰਿਹਾ ਹੈ ਤੇ ਹੁਣ ਇਹ ਅੰਤਰਾਸ਼ਟਰੀ ਪੱਧਰ ਤੱਕ ਪਹੁੰਚ ਚੁੱਕਿਆ ਹੈ । ਸੋ ਤੁਸੀਂ ਵੀ ਇਸ ਗੀਤ ਬਾਰੇ ਆਪਣੀ ਰਾਏ ਕਮੈਂਟਸ ਰਾਹੀਂ ਦੇ ਸਕਦੇ ਹੋ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network