Advertisment

ਗੰਭੀਰ ਬਿਮਾਰੀ ਨਾਲ ਜੂਝ ਰਹੇ ਗਾਇਕ ਕੇ ਦੀਪ ਦਾ ਹੰਸ ਰਾਜ ਹੰਸ ਨੇ ਜਾਣਿਆ ਹਾਲ, ਕੀਤੀ ਆਰਥਿਕ ਮਦਦ

author-image
By Rupinder Kaler
New Update
ਗੰਭੀਰ ਬਿਮਾਰੀ ਨਾਲ ਜੂਝ ਰਹੇ ਗਾਇਕ ਕੇ ਦੀਪ ਦਾ ਹੰਸ ਰਾਜ ਹੰਸ ਨੇ ਜਾਣਿਆ ਹਾਲ, ਕੀਤੀ ਆਰਥਿਕ ਮਦਦ
Advertisment
ਪਿਛਲੇ ਕੁਝ ਦਿਨਾਂ ਤੋਂ ਬਿਮਾਰ ਚੱਲ ਰਹੇ ਗਾਇਕ ਕੇ ਦੀਪ ਦਾ ਹਾਲ ਜਾਨਣ ਲਈ ਬੀਤੇ ਦਿਨ ਹੰਸ ਰਾਜ ਹੰਸ ਉਹਨਾਂ ਦੇ ਘਰ ਪਹੁੰਚੇ । ਇਸ ਮੌਕੇ ਉਹਨਾਂ ਨੇ ਕੇ ਦੀਪ ਤੇ ਉਹਨਾਂ ਦੀ ਧੀ ਨਾਲ ਕੇ ਦੀਪ ਦੀ ਸਿਹਤ ਨੂੰ ਲੈ ਕੇ ਗੱਲਬਾਤ ਕੀਤੀ । ਇਸ ਦੌਰਾਨ ਹੰਸ ਰਾਜ ਹੰਸ ਨੇ ਕੇ ਦੀਪ ਦੀ ਆਰਥਿਕ ਸਹਾਇਤਾ ਲਈ ਉਹਨਾਂ ਦੀ ਬੇਟੀ ਨੂੰ ਚੈੱਕ ਦਿੱਤਾ । ਹੰਸ ਰਾਜ ਹੰਸ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਕੇ ਦੀਪ ਦੀ ਮਦਦ ਕਰਨ । publive-image ਉਹਨਾਂ ਨੇ ਕਿਹਾ ਕਿ ਉਹ ਅਕਸਰ ਕੇ ਦੀਪ ਨੂੰ ਫੋਨ ਕਰਕੇ ਉਹਨਾਂ ਦਾ ਹਾਲ ਜਾਣਦੇ ਰਹਿੰਦੇ ਸਨ ਪਰ ਸਿਆਸਤ ਵਿੱਚ ਸਰਗਰਮ ਹੋਣ ਕਰਕੇ ਉਹ ਪਿਛਲੇ ਕੁਝ ਦਿਨਾਂ ਤੋਂ ਕੇ ਦੀਪ ਦੇ ਸੰਪਰਕ ਵਿੱਚ ਨਹੀਂ ਸਨ, ਪਰ ਸੋਸ਼ਲ ਮੀਡੀਆ ਤੇ ਜਦੋਂ ਹੀ ਉਹਨਾਂ ਨੇ ਕੇ ਦੀਪ ਦੀ ਅਜਿਹੀ ਹਾਲਤ ਦੇਖੀ ਤਾਂ ਉਹ ਤੁਰੰਤ ਉਹਨਾਂ ਦਾ ਹਾਲ ਜਾਨਣ ਲਈ ਪਹੁੰਚ ਗਏ । ਤੁਹਾਨੂੰ ਦੱਸ ਦਿੰਦੇ ਹਾਂ ਕਿ ਬਾਬਾ ਵੇ ਕਲਾ ਮਰੋੜ, ਤੇਰਾ ਬੜਾ ਕਰਾਰਾ ਪੂਦਨਾ ਵਰਗੇ ਮਸ਼ਹੂਰ ਗੀਤ ਗਾ ਚੁੱਕੇ ਪੰਜਾਬੀ ਗਾਇਕ ਕੇ ਦੀਪ ਇਨੀਂ ਦਿਨੀਂ ਬੀਮਾਰੀ ਨਾਲ ਜੂਝ ਰਹੇ ਹਨ ।
Advertisment
publive-image ਉਨ੍ਹਾਂ ਦਾ ਇਲਾਜ ਲੁਧਿਆਣਾ ਦੇ ਹੀ ਇੱਕ ਨਿੱਜੀ ਹਸਪਤਾਲ ਵਿੱਚ ਚੱਲ ਰਿਹਾ ਹੈ । ਉਹਨਾਂ ਦੀ ਬੇਟੀ ਹਾਲ ਹੀ ਵਿੱਚ ਕੈਨੇਡਾ ਤੋਂ ਵਾਪਿਸ ਪਰਤੀ ਹੈ ਤੇ ਉਹ ਹੀ ਉਨ੍ਹਾਂ ਦੀ ਸਾਂਭ ਸੰਭਾਲ ਕਰ ਰਹੀ ਹੈ । ਕੇ ਦੀਪ ਦੀ ਬੇਟੀ ਨੇ ਦੱਸਿਆ ਕਿ ਬੀਤੇ ਦਿਨੀਂ ਉਨ੍ਹਾਂ ਨੂੰ ਪਾਪਾ ਦੀ ਬਿਮਾਰੀ ਬਾਰੇ ਪਤਾ ਚੱਲਿਆ ਸੀ ਜਿਸ ਤੋਂ ਬਾਅਦ ਤੁਰੰਤ ਆਪਰੇਸ਼ਨ ਦੇ ਅਗਲੇ ਦਿਨ ਉਹ ਲੁਧਿਆਣਾ ਪਹੁੰਚ ਗਏ । publive-image ਉਨ੍ਹਾਂ ਦੀ ਬੇਟੀ ਨੇ ਕਿਹਾ ਕਿ ਹਾਲੇ ਵੀ ਉਨ੍ਹਾਂ ਦੀ ਬੀਮਾਰੀ ਤੇ ਕਾਫੀ ਖਰਚਾ ਆ ਰਿਹਾ ਹੈ ਅਤੇ ਉਨ੍ਹਾਂ ਨੂੰ ਪੈਸੇ ਦੀ ਤਾਂ ਲੋੜ ਨਹੀਂ ਪਰ ਇਸ ਗੱਲ ਦਾ ਜ਼ਰੂਰ ਮਲਾਲ ਹੈ ਕਿ ਇੰਨੇ ਵੱਡੇ ਗਾਇਕ ਹੋਣ ਦੇ ਬਾਵਜੂਦ ਸਟੇਟ ਅਵਾਰਡੀ ਹੋਣ ਦੇ ਬਾਵਜੂਦ ਪ੍ਰਸ਼ਾਸਨ ਜਾਂ ਸਰਕਾਰ ਵੱਲੋਂ ਉਨ੍ਹਾਂ ਦੀ ਕਿਸੇ ਨੇ ਪੁੱਛ ਗਿੱਛ ਨਹੀਂ ਕੀਤੀ, ਉਨ੍ਹਾਂ ਦੀ ਬੇਟੀ ਨੇ ਕਿਹਾ ਕਿ ਸਰਕਾਰਾਂ ਜਾਂ ਪ੍ਰਸ਼ਾਸਨ ਨੂੰ ਉਨ੍ਹਾਂ ਦੀ ਮਦਦ ਜਾਂ ਹੌਸਲਾ ਅਫਜ਼ਾਈ ਜ਼ਰੂਰ ਕਰਨੀ ਚਾਹੀਦੀ ਸੀ । publive-image ਉਨ੍ਹਾਂ ਕਿਹਾ ਕਿ ਦੁੱਖ ਦੀ ਘੜੀ ਦੇ ਵਿੱਚ ਕੋਈ ਵੀ ਉਨ੍ਹਾਂ ਦੇ ਨਾਲ ਆ ਕੇ ਨਹੀਂ ਖੜ੍ਹਿਆ ਪਰ ਕੁਝ ਗਾਇਕਾਂ ਵੱਲੋਂ ਜ਼ਰੂਰ ਉਨ੍ਹਾਂ ਨੂੰ ਫੋਨ ਕਰਕੇ ਹਾਲ ਚਾਲ ਜਾਣਿਆ ਗਿਆ । publive-image
Advertisment

Stay updated with the latest news headlines.

Follow us:
Advertisment
Advertisment
Latest Stories
Advertisment