ਗਾਇਕ ਹੈਪੀ ਰਾਜਾ ਲੈ ਕੇ ਆ ਰਹੇ ਹਨ ਆਪਣਾ ਨਵਾਂ ਗਾਣਾ ‘ਸਾਊ ਪੁੱਤ’

Written by  Rupinder Kaler   |  December 20th 2019 12:17 PM  |  Updated: December 20th 2019 12:17 PM

ਗਾਇਕ ਹੈਪੀ ਰਾਜਾ ਲੈ ਕੇ ਆ ਰਹੇ ਹਨ ਆਪਣਾ ਨਵਾਂ ਗਾਣਾ ‘ਸਾਊ ਪੁੱਤ’

ਗਾਇਕ ਹੈਪੀ ਰਾਜਾ ਦੇ ਨਵੇਂ ਗਾਣੇ ‘ਸਾਊ ਪੁੱਤ’ ਦਾ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕਦੇ ’ਤੇ ਵਰਲਡ ਵਾਈਡ ਪ੍ਰੀਮੀਅਰ ਕੀਤਾ ਜਾ ਰਿਹਾ ਹੈ । ਹੈਪੀ ਰਾਜਾ ਦੇ ਇਸ ਗਾਣੇ ਨੂੰ 22 ਦਸੰਬਰ ਨੂੰ ਰਿਲੀਜ਼ ਕੀਤਾ ਜਾਵੇਗਾ । ਇਸ ਗਾਣੇ ਨੂੰ ਲੈ ਕੇ ਹੈਪੀ ਦੇ ਪ੍ਰਸ਼ੰਸਕਾਂ ਵਿੱਚ ਕਾਫੀ ਉਤਸਾਹ ਦੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਕੁਝ ਦਿਨ ਪਹਿਲਾਂ ਰਿਲੀਜ਼ ਹੋਏ ਗਾਣੇ ਦੇ ਟੀਜ਼ਰ ਨੂੰ ਕਾਫੀ ਪਸੰਦ ਕੀਤਾ ਗਿਆ ਹੈ ।

https://www.instagram.com/p/B6QV8iMFcpN/

ਗਾਣੇ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਬੋਲ ਭਿੰਦਾ ਬੁੱਟਰ ਨੇ ਲਿਖੇ ਹਨ ਜਦੋਂ ਕਿ ਮਿਊਜ਼ਿਕ ਰਵੀ ਜੈ ਨੇ ਦਿੱਤਾ ਹੈ । ਗੀਤ ਦੀ ਵੀਡੀਓ ਜਤਿੰਦਰ ਸਿੰਘ ਜੀਤੂ ਨੇ ਬਣਾਈ ਹੈ । ਹੈਪੀ ਰਾਜਾ ਦੇ ਗਾਣੇ ਦਾ ਜਿਸ ਤਰ੍ਹਾਂ ਦਾ ਟੀਜ਼ਰ ਹੈ, ਉਸ ਤੋਂ ਲੱਗਦਾ ਹੈ ਕਿ ਇਹ ਗਾਣਾ ਭੰਗੜਾ ਸੌਂਗ ਹੋਵੇਗਾ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network