ਜਸਬੀਰ ਜੱਸੀ ਨੇ ਆਪਣੇ ਭਰਾ ਅਤੇ ਭਰਜਾਈ ਨਾਲ ਸਾਂਝੀ ਕੀਤੀ ਤਸਵੀਰ 

Written by  Shaminder   |  June 10th 2019 12:15 PM  |  Updated: June 10th 2019 12:15 PM

ਜਸਬੀਰ ਜੱਸੀ ਨੇ ਆਪਣੇ ਭਰਾ ਅਤੇ ਭਰਜਾਈ ਨਾਲ ਸਾਂਝੀ ਕੀਤੀ ਤਸਵੀਰ 

ਜਸਬੀਰ ਜੱਸੀ ਨੇ ਪਹਿਲੀ ਵਾਰ ਆਪਣੇ ਵੱਡੇ ਭਰਾ ਅਤੇ ਭਰਜਾਈ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਨੇ । ਇਨ੍ਹਾਂ ਤਸਵੀਰਾਂ ਨੂੰ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸਾਂਝਾ ਕੀਤਾ ਹੈ । ਇਨ੍ਹਾਂ ਤਸਵੀਰਾਂ ਨੂੰ ਸਾਂਝਿਆਂ ਕਰਦਿਆਂ ਹੋਇਆਂ ਉਨ੍ਹਾਂ ਨੇ ਲਿਖਿਆ ਕਿ "ਤਿਰਲੋਕ ਭਾਅ ਅਤੇ ਵੱਡੀ ਭਰਜਾਈ ਸਟਾਈਲ ਤਾਂ ਹੈ ਬਸ ਬੌਂਬੇ ਨਹੀਂ ਆਏ"।

https://www.instagram.com/p/ByewMBHja85/

ਜਸਬੀਰ ਜੱਸੀ ਅਜਿਹੇ ਗਾਇਕ ਹਨ ਜਿਨ੍ਹਾਂ ਦੀ ਗਾਇਕੀ ਨੂੰ ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਝੋਲੀ ਪਾਏ ਹਨ ।ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਬੀ ਹੈ ਅਤੇ ਉਹ ਗਾਇਕੀ ਦੇ ਨਾਲ-ਨਾਲ ਅਦਾਕਾਰੀ 'ਚ ਵੀ ਹੱਥ ਆਜ਼ਮਾ ਚੁੱਕੇ ਹਨ ।

https://www.instagram.com/p/Byc6B3FDuQZ/

ਉਨ੍ਹਾਂ ਦੇ  ਕੁਝ ਚੋਣਵੇਂ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ ਕੋਕਾ ਤੇਰਾ ਕੁਝ ਕੁਝ ਕਹਿੰਦਾ,ਦਿਲ ਲੈ ਗਈ ਕੁੜੀ ਗੁਜਰਾਤ ਦੀ,ਹੀਰ, ਇੱਕ ਕੁੜੀ ਜ਼ਹਿਰ ਦੀ ਪੁੜੀ,ਇੱਕ ਤਾਰਾ ਵੱਜਦਾ ਵੇ ਰਾਂਝਣਾ ਨੂਰਮਹਿਲ ਦੀ ਮੋਰੀ,ਆਹ ਲੈ ਗਲ ਵਿੱਚ ਪਾ ਲੈ ਗਾਨੀ ਯਾਰ ਦੀ ਸਣੇ ਕਈ ਹਿੱਟ ਗੀਤ ਗਾਏ ਹਨ ।

https://www.instagram.com/p/ByNNFe_DDzh/

ਜੋ ਅੱਜ ਵੀ ਸੁਣੇ ਜਾਂਦੇ ਹਨ ,ਹਾਲ ਹੀ 'ਚ ਉਨ੍ਹਾਂ ਨੇ ਬਾਬਾ ਬੁੱਲ੍ਹੇ ਸ਼ਾਹ ਦੀ ਕਾਫ਼ੀ ਗਾਈ ਸੀ ਜਿਸ ਦੇ ਸੂਫ਼ੀਆਨਾ ਅੰਦਾਜ਼ ਨੂੰ ਸਰੋਤਿਆਂ ਵੱਲੋਂ ਪਸੰਦ ਕੀਤਾ ਗਿਆ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network