Advertisment

ਛੋਟੀ ਉਮਰ 'ਚ ਦੁਨੀਆ ਨੂੰ ਅਲਵਿਦਾ ਕਹਿਣ ਵਾਲੇ ਗਾਇਕ ਜਸ਼ਨਦੀਪ ਦੀ ਗਾਇਕੀ ਦਾ ਇਸ ਤਰ੍ਹਾਂ ਸ਼ੁਰੂ ਹੋਇਆ ਸੀ ਸਫਰ, ਇਸ ਗਾਣੇ ਕਰਕੇ ਮਿਲੀ ਸੀ ਪਹਿਚਾਣ 

author-image
By Rupinder Kaler
New Update
ਛੋਟੀ ਉਮਰ 'ਚ ਦੁਨੀਆ ਨੂੰ ਅਲਵਿਦਾ ਕਹਿਣ ਵਾਲੇ ਗਾਇਕ ਜਸ਼ਨਦੀਪ ਦੀ ਗਾਇਕੀ ਦਾ ਇਸ ਤਰ੍ਹਾਂ ਸ਼ੁਰੂ ਹੋਇਆ ਸੀ ਸਫਰ, ਇਸ ਗਾਣੇ ਕਰਕੇ ਮਿਲੀ ਸੀ ਪਹਿਚਾਣ 
Advertisment
'ਛੁੱਟੀਆਂ' ਗੀਤ ਨਾਲ ਸਭ ਦੀ ਛੁੱਟੀ ਕਰਨ ਵਾਲਾ ਗਾਇਕ ਜਸ਼ਨਦੀਪ ਭਾਵੇਂ ਅੱਜ ਸਾਡੇ ਵਿੱਚ ਮੌਜੂਦ ਨਹੀਂ ਪਰ ਉਹ ਆਪਣੇ ਗੀਤਾਂ ਨਾਲ ਸਭ ਦੇ ਦਿਲਾਂ ਵਿੱਚ ਵੱਸਦਾ ਹੈ । ਜਸ਼ਨਦੀਪ ਦੇ ਗਾਣੇ ਏਨੇਂ ਕੂ ਮਕਬੂਲ ਹੋਏ ਸਨ ਕਿ ਅੱਜ ਵੀ ਇਹ ਗਾਣੇ ਸੁਣੇ ਜਾਂਦੇ ਹਨ । ਜਸ਼ਨਦੀਪ ਦੇ ਮੁੱਢਲੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਜਨਮ ਤਰਨਤਾਰਨ ਦੇ ਨਾਲ ਲੱਗਦੇ ਪਿੰਡ ਸੈਦਪੁਰ ਵਿੱਚ ਹੋਇਆ ਸੀ । ਪਰ ਬਾਅਦ ਵਿੱਚ ਉਹ ਆਪਣੇ ਕਰੀਅਰ ਕਰਕੇ ਬਠਿੰਡਾ ਵਿੱਚ ਆਣ ਵੱਸੇ ਸਨ । ਜਸ਼ਨਦੀਪ ਨੂੰ ਗਾਉਣ ਦਾ ਸ਼ੌਂਕ ਵਿਰਾਸਤ ਵਿੱਚ ਹੀ ਮਿਲਿਆ ਸੀ ਕਿਉਂਕਿ ਜਸ਼ਨਦੀਪ ਦੇ ਨਾਨਾ ਜੀ ਕਵੀਸ਼ਰ ਸਨ ਤੇ ਜਸ਼ਨਦੀਪ ਉਹਨਾਂ ਦੇ ਨਾਲ ਹੀ ਕਵੀਸ਼ਰੀ ਗਾਉਂਦੇ ਸਨ ।ਜਸ਼ਨਦੀਪ ਦਾ ਪਸੰਦਦੀਦਾ ਗਾਇਕ ਸਰਦੂਲ ਸ਼ਿਕੰਦਰ ਸੀ ਜਿਸ ਦਾ ਪ੍ਰਭਾਵ ਜਸ਼ਨਦੀਪ ਦੀ ਗਾਇਕੀ ਤੇ ਦੇਖਿਆ ਜਾ ਸਕਦਾ ਸੀ ।
Advertisment
jashandeep jashandeep ਇਸ ਸਭ ਦੇ ਚਲਦੇ ਜਸ਼ਨਦੀਪ ਗਾਇਕੀ ਵਿੱਚ ਏਨੇ ਪਰਪੱਕ ਹੋ ਗਏ ਕਿ ਉਹਨਾਂ ਨੇ 2005 ਵਿੱਚ ਆਪਣੀ ਪਹਿਲੀ ਕੈਸੇਟ 'ਰੱਬ ਰਾਖਾ' ਕੱਢੀ । ਇਸ ਕੈਸੇਟ ਨੂੰ ਲੋਕਾਂ ਦਾ ਭਰਵਾ ਹੁੰਗਾਰਾ ਮਿਲਿਆ ਸੀ । ਇਸ ਤੋਂ ਬਾਅਦ ਜਸ਼ਨਦੀਪ ਨੇ ਛੁੱਟੀਆਂ, ਮੁਹੱਬਤਾਂ, ਪੜਾਈਆਂ ਕੈਸੇਟਾਂ ਕੱਡੀਆਂ ਸਨ । ਇਸ ਤੋਂ ਇਲਾਵਾ ਜਸ਼ਨਦੀਪ ਨੇ ਵੀਰਦਵਿੰਦਰ ਨਾਲ ਧਾਰਮਿਕ ਕੈਸੇਟ ਵੀ ਕੱਢੀ ਸੀ । jashandeep jashandeep ਜਸ਼ਨਦੀਪ ਨੇ ਭਾਵੇਂ ਬਹੁਤ ਸਾਰੇ ਹਿੱਟ ਗਾਣੇ ਦਿੱਤੇ ਸਨ । ਪਰ ਉਹਨਾਂ ਨੇ ਇੱਕ ਇੰਟਰਵਿਊ ਵਿੱਚ ਖੁਲਾਸਾ ਕੀਤਾ ਸੀ ਕਿ 'ਛੁੱਟੀਆਂ' ਗਾਣੇ ਨੇ ਉਹਨਾਂ ਨੂੰ ਕੌਮੀ ਤੇ ਕੌਮਾਂਤਰੀ ਪੱਧਰ ਤੇ ਪਹਿਚਾਣ ਦਿਵਾਈ ਸੀ । ਛੁੱਟੀਆਂ ਕੈਸੇਟ ਨੂੰ ਲੋਕਾਂ ਨੇ ਏਨਾ ਪਿਆਰ ਦਿੱਤਾ ਸੀ ਕਿ ਮਾਰਕਿੱਟ ਵਿੱਚ ਇਹ ਕੈਸੇਟ ਮਿਲਣੀ ਬੰਦ ਹੋ ਗਈ ਸੀ । ਜਸ਼ਨਦੀਪ ਨੇ ਛੋਟੀ ਉਮਰ ਵਿੱਚ ਹੀ ਆਪਣੀ ਗਾਇਕੀ ਨਾਲ ਹਰ ਇੱਕ ਦੇ ਦਿਲ ਵਿੱਚ ਜਗ੍ਹਾ ਬਣਾ ਲਈ ਪਰ ਛੋਟੀ ਜਿਹੀ ਉੇਮਰ ਵਿੱਚ ਹੀ ਕੈਨੇਡਾ ਦੀ ਫੇਰੀ ਦੌਰਾਨ ਦਿਲ ਦਾ ਦੌਰਾ ਪੈਣ ਨਾਲ ਉਹਨਾਂ ਦਾ ਦਿਹਾਂਤ ਹੋ ਗਿਆ ਸੀ । ਏਨੀਂ ਛੋਟੀ ਉਮਰ ਵਿੱਚ ਜਸ਼ਨਦੀਪ ਦੇ ਇਸ ਦੁਨੀਆ ਤੋਂ ਜਾਣ ਨਾਲ ਭਾਵੇਂ ਮਿਊਜ਼ਿਕ ਇੰਡਸਟਰੀ ਨੂੰ ਬਹੁਤ ਵੱਡਾ ਘਾਟਾ ਪਿਆ ਸੀ । ਪਰ ਇਸ ਛੋਟੀ ਉਮਰ ਵਿੱਚ ਜਸ਼ਨਦੀਪ ਨੇ ਉਹ ਹਿੱਟ ਗਾਣੇ ਦਿੱਤੇ ਹਨ ਜਿਹੜੇ ਅੱਜ ਵੀ ਡੀਜੇ ਤੇ ਸੁਣਾਈ ਦੇ ਜਾਂਦੇ ਹਨ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment