ਜੱਸ ਮਾਣਕ ਨੂੰ ਹੋਈ ਪੇਪਰਾਂ ਦੀ ਟੈਨਸ਼ਨ, ਸਕੂਲ ਵਰਦੀ 'ਚ ਨਜ਼ਰ ਆਏ ਜੱਸ ਤੇ ਗੁਰੀ

Written by  Lajwinder kaur   |  February 28th 2020 03:55 PM  |  Updated: February 28th 2020 03:55 PM

ਜੱਸ ਮਾਣਕ ਨੂੰ ਹੋਈ ਪੇਪਰਾਂ ਦੀ ਟੈਨਸ਼ਨ, ਸਕੂਲ ਵਰਦੀ 'ਚ ਨਜ਼ਰ ਆਏ ਜੱਸ ਤੇ ਗੁਰੀ

ਪੰਜਾਬੀ ਗਾਇਕ ਜੱਸ ਮਾਣਕ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਆਪਣੀ ਖ਼ਾਸ ਤਸਵੀਰ ਸ਼ੇਅਰ ਕੀਤੀ ਹੈ । ਇਸ ਤਸਵੀਰ ‘ਚ ਉਹ ਆਪਣੇ ਖ਼ਾਸ ਮਿੱਤਰ ਗੁਰੀ ਦੇ ਨਾਲ ਨਜ਼ਰ ਆ ਰਹੇ ਨੇ । ਦੋਵਾਂ ਨੇ ਸਕੂਲੀ ਵਰਦੀ ਪਾਈ ਹੋਈ ਹੈ । ਜੱਸ ਮਾਣਕ ਨੇ ਫੋਟੋ ਪੋਸਟ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਹੈ, ‘ਇਹ ਕੋਈ ਪਿਕਚਰ ਨਹੀਂ ਇਸਦੇ ਪਿੱਛੇ ਬਹੁਤ ਵੱਡੀ ਪਿਕਚਰ ਹੈ ਤਿਆਰ ਹੋ ਜਾਵੋ ਇਸ ਸਾਲ ਮੇਰੇ ਤੇ ਮੇਰੇ ਭਰਾ ਗੁਰੀ ਲਈ..ਮੈਨੂੰ ਥੋੜ੍ਹੀ ਮੇਰੇ exam ਦੀ ਟੈਨਸ਼ਨ ਹੈ ਪਰ ਇਹਨੂੰ ਨਹੀਂ 2020’

ਹੋਰ ਵੇਖੋ:‘ਜੋਰਾ ਦੂਜਾ ਅਧਿਆਇ’ ਦਾ ਨਵਾਂ ਗੀਤ ‘ਦਲੇਰੀਆਂ’ ਸਿੰਗਾ ਦੀ ਆਵਾਜ਼ ‘ਚ ਹੋਇਆ ਰਿਲੀਜ਼, ਦੇਖੋ ਵੀਡੀਓ

ਇਸ ਪੋਸਟ ਉੱਤੇ ਕੁਝ ਹੀ ਘੰਟਿਆਂ ‘ਚ ਚਾਰ ਲੱਖ ਤੋਂ ਵੱਧ ਲਾਈਕਸ ਆ ਚੁੱਕੇ ਹਨ ਤੇ ਵੱਡੀ ਗਿਣਤੀ ‘ਚ ਫੈਨਜ਼ ਕਮੈਟਸ ਕਰ ਰਹੇ ਨੇ । ਫੋਟੋ ‘ਚ ਗੁਰੀ ਤੇ ਜੱਸ ਮਾਣਕ ਸਕੂਲ ਵਰਦੀ ‘ਚ ਬਹੁਤ ਹੀ ਡੈਸ਼ਿੰਗ ਲੱਗ ਰਹੇ ਨੇ । ਜੱਸ ਮਾਣਕ ਬਾਈਕ ‘ਤੇ ਬੈਠ ਹੋਏ ਤੇ ਟੈਨਸ਼ਨ ਲੁੱਕ ‘ਚ ਨਜ਼ਰ ਆ ਰਹੇ ਨੇ ਤੇ ਗੁਰੀ ਹੱਥ ‘ਚ ਗੰਨੇ ਫੜ੍ਹੇ ਹੋਏ ਨੇ ਤੇ ਕੂਲ ਲੁੱਕ ‘ਚ ਨਜ਼ਰ ਆ ਰਹੇ ਨੇ ।

View this post on Instagram

 

Gud Luck Both ? Nwi Movie Lai ?

A post shared by GURI (ਗੁਰੀ) (@officialguri_) on

ਜੇ ਗੱਲ ਕਰੀਏ ਤਾਂ ਦੋਵੇਂ ਇਕੱਠੇ ਪੰਜਾਬੀ ਫ਼ਿਲਮ ‘ਚ ਨਜ਼ਰ ਆਉਣਗੇ । ਜਿਸਦੇ ਸ਼ੂਟ ਦੀਆਂ ਤਸਵੀਰਾਂ ਗੁਰੀ ਤੇ ਜੱਸ ਮਾਣਕ ਨੇ ਪਹਿਲਾਂ ਵੀ ਆਪਣੇ ਇੰਸਟਾਗ੍ਰਾਮ ਉੱਤੇ ਸ਼ੇਅਰ ਕੀਤੀਆਂ ਸਨ । ਫਿਲਹਾਲ ਫ਼ਿਲਮ ਦੇ ਨਾਂਅ ਦਾ ਕੋਈ ਖੁਲਾਸਾ ਨਹੀਂ ਕੀਤਾ ਗਿਆ ਹੈ । ਫੈਨਜ਼ ਇਸ ਫ਼ਿਲਮ ਨੂੰ ਲੈ ਕੇ ਬੜੀ ਹੀ ਬੇਸਬਰੀ ਦੇ ਨਾਲ ਇਸ ਫ਼ਿਲਮ ਦਾ ਇੰਤਜ਼ਾਰ ਕਰ ਰਹੇ ਨੇ । ਜੇ ਗੱਲ ਕਰੀਏ ਜੱਸ ਮਾਣਕ ਤੇ ਗੁਰੀ ਦੋਵੇਂ ਹੀ ਪੰਜਾਬੀ ਮਿਊਜ਼ਿਕ ਜਗਤ ‘ਚ ਕਾਫੀ ਸਰਗਰਮ ਨੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network