ਗਾਇਕ ਜੱਸੀ ਗਿੱਲ ਲੈ ਕੇ ਆ ਰਹੇ ਹਨ ਨਵਾਂ ਗਾਣਾ ‘ਔਕਾਤ’

Written by  Rupinder Kaler   |  October 15th 2019 10:12 AM  |  Updated: October 15th 2019 10:12 AM

ਗਾਇਕ ਜੱਸੀ ਗਿੱਲ ਲੈ ਕੇ ਆ ਰਹੇ ਹਨ ਨਵਾਂ ਗਾਣਾ ‘ਔਕਾਤ’

ਗਾਇਕ ਜੱਸੀ ਗਿੱਲ ਨਵਾਂ ਗਾਣਾ ਲੈ ਕੇ ਆ ਰਹੇ ਹਨ । ਇਸ ਗਾਣੇ ਨੂੰ ‘ਔਕਾਤ’ ਟਾਈਟਲ ਹੇਠ ਰਿਲੀਜ਼ ਕੀਤਾ ਜਾਵੇਗਾ । ਗਾਣੇ ਦਾ ਮਿਊਜ਼ਿਕ ਦੇਸੀ ਕਰਿਊ ਨੇ ਤਿਅਰ ਕੀਤਾ ਹੈ । ਜੱਸੀ ਗਿੱਲ ਦਾ ਇਹ ਗਾਣਾ Desi Crew Volume 1 ਐਲਬਮ ਦਾ ਹੀ ਹਿੱਸਾ ਹੈ । ਇਹ ਗਾਣਾ ਸਪੀਡ ਰਿਕਾਰਡਜ਼ ਦੇ ਲੇਬਲ ਹੇਠ 20 ਅਕਤੂਬਰ ਨੂੰ ਰਿਲੀਜ਼ ਕੀਤਾ ਜਾਵੇਗਾ ।

https://www.instagram.com/p/B3j93-5gMU5/

ਗਾਣੇ ਦੇ ਬੋਲ ਕਰਨ ਔਜਲਾ ਨੇ ਲਿਖੇ ਹਨ, ਵੀਡੀਓ ਅਰਵਿੰਦਰ ਖਹਿਰਾ ਨੇ ਤਿਆਰ ਕੀਤੀ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਦੇਸੀ ਕਰਿਊ ਵੱਲੋਂ ਤਿਆਰ ਕੀਤੀ ਜਾ ਰਹੀ ਇਸ ਐਲਬਮ ਵਿੱਚ ਕਈ ਗਾਇਕਾਂ ਦੇ ਗਾਣੇ ਹੋਣਗੇ । ਜਿੰਨ੍ਹਾਂ ਵਿੱਚ ਜੱਸੀ ਗਿੱਲ ਵੀ ਇੱਕ ਹਨ ।

https://www.instagram.com/p/B3n-OrbAzqR/?utm_source=ig_web_copy_link

ਜੱਸੀ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗਾਣੇ ਦਿੱਤਾ ਹਨ । ਉਹਨਾਂ ਦੇ ਪ੍ਰਸ਼ੰਸਕ ਉਹਨਾਂ ਦੀ ਅਦਾਕਾਰੀ ਨੂੰ ਵੀ ਬਹੁਤ ਪਸੰਦ ਕਰਦੇ ਹਨ । ਏਨੀਂ ਦਿਨੀਂ ਉਹ  ਬਾਲੀਵੁੱਡ ਫ਼ਿਲਮ ਦੀ ਸ਼ੂਟਿੰਗ ਵਿੱਚ ਰੁੱਜੇ ਹੋਏ ਹਨ, ਤੇ ਉਹਨਾਂ  ਦੀ ਇਸ   ਫ਼ਿਲਮ ਦਾ ਲੋਕਾਂ ਨੂੰ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ ।

https://www.instagram.com/p/Bxh7ZJTnHim/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network