ਪੰਜਾਬੀ ਗਾਇਕ ਜੋ ਕੰਮ ਅੱਜ ਕਰ ਰਹੇ ਹਨ, ਉਹ ਕੰਮ ਜੈਜ਼ੀ-ਬੀ ਨੇ 27 ਸਾਲ ਪਹਿਲਾਂ ਕਰ ਦਿਖਾਇਆ…!

Written by  Rupinder Kaler   |  April 30th 2020 02:30 PM  |  Updated: April 30th 2020 02:38 PM

ਪੰਜਾਬੀ ਗਾਇਕ ਜੋ ਕੰਮ ਅੱਜ ਕਰ ਰਹੇ ਹਨ, ਉਹ ਕੰਮ ਜੈਜ਼ੀ-ਬੀ ਨੇ 27 ਸਾਲ ਪਹਿਲਾਂ ਕਰ ਦਿਖਾਇਆ…!

ਪੰਜਾਬੀ ਗਾਇਕ ਜੈਜ਼ੀ-ਬੀ ਪਿਛਲੇ ਕਈ ਸਾਲਾਂ ਤੋਂ ਆਪਣੇ ਗਾਣਿਆਂ ਨਾਲ ਲੋਕਾਂ ਦੇ ਦਿਲਾਂ ਤੇ ਰਾਜ ਕਰਦੇ ਆ ਰਹੇ ਹਨ । ਉਹਨਾਂ ਦੇ ਗਾਣੇ ਪੰਜਾਬੀ ਇੰਡਸਟਰੀ ਤੋਂ ਲੈ ਕੇ ਬਾਲੀਵੁੱਡ ਤੱਕ ਧੁੰਮਾਂ ਪਾਉਂਦੇ ਹਨ । ਉਹਨਾਂ ਦੀ ਇਸ ਕਾਮਯਾਬੀ ਪਿੱਛੇ ਉਹਨਾਂ ਦੀ ਮਿਹਨਤ ਸਾਫ ਨਜ਼ਰ ਆਉਂਦੀ ਹੈ, ਇਸੇ ਲਈ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਹੋਰ ਸਿਤਾਰੇ ਵੀ ਉਹਨਾਂ ਦੇ ਕੰਮ ਦੀ ਤਾਰੀਫ ਕਰਦੇ ਨਜ਼ਰ ਆ ਜਾਂਦੇ ਹਨ ।

https://www.instagram.com/p/B_eNYreFP-r/

ਇਸ ਸਭ ਦੇ ਚਲਦੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ, ਜਿਸ ਨੂੰ ਜ਼ੈਜੀ-ਬੀ ਨੇ ਆਪਣੇ ਇੰਸਟਾਗ੍ਰਾਮ ’ਤੇ ਵੀ ਸ਼ੇਅਰ ਕੀਤਾ ਹੈ । ਇਸ ਵੀਡੀਓ ਵਿੱਚ ਪੰਜਾਬੀ ਇੰਡਸਟਰੀ ਦੇ ਹਿੱਟ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਜ਼ੈਜੀ-ਬੀ ਦੀ ਤਾਰੀਫ ਕਰ ਰਹੇ ਹਨ । ਵੀਡੀਓ ਵਿੱਚ ਗਿੱਪੀ ਕਹਿ ਰਹੇ ਹਨ ਕਿ ਜ਼ੈਜੀ-ਬੀ ਇੰਡਸਟਰੀ ਤੇ ਪਿਛਲੇ 27 ਸਾਲਾਂ ਤੋਂ ਛਾਏ ਹੋਏ ਹਨ ਕਿਉਂਕਿ ਉਹ ਆਪਣੇ ਗਾਣੇ ਦੀ ਹਰ ਚੀਜ਼ ’ਤੇ ਮਿਹਨਤ ਕਰਦੇ ਹਨ ।

ਇਸੇ ਲਈ ਅੱਜ ਦੇ ਗਾਇਕ ਜੋ ਚੀਜ਼ਾਂ ਆਪਣੇ ਗਾਣੇ ਦੀਆਂ ਮਿਊਜ਼ਿਕ ਵੀਡੀਓ ਵਿੱਚ ਦਿਖਾਉਂਦੇ ਹਨ, ਉਹ ਚੀਜਾਂ ਜ਼ੈਜੀ-ਬੀ 27 ਸਾਲ ਪਹਿਲਾਂ ਦਿਖਾ ਚੁੱਕੇ ਹਨ । ਉਹਨਾਂ ਦੇ ਹਰ ਗਾਣੇ ਦੀ ਵੀਡੀਓ ਬਾਕਮਾਲ ਹੁੰਦੀ ਸੀ ਜਿਸ ਵਿੱਚ ਜਾਨ ਅਬਰਾਹਮ ਵਰਗੇ ਮਾਡਲਾਂ ਨੂੰ ਕਾਸਟ ਕੀਤਾ ਜਾਂਦਾ ਸੀ ।

ਇਹ ਵੀਡੀਓ ਜ਼ੈਜੀ-ਬੀ ਦੇ ਪ੍ਰਸ਼ੰਸਕਾਂ ਨੂੰ ਖੂਬ ਪਸੰਦ ਆ ਰਿਹਾ ਹੈ ਤੇ ਉਹ ਇਸ ਤੇ ਕਮੈਂਟ ਕਰ ਰਹੇ ਹਨ ।ਜ਼ੈਜੀ ਬੀ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਹਰ ਗਾਣਾ ਹਿੱਟ ਹੁੰਦਾ ਹੈ । ਹਾਲ ਹੀ ਵਿੱਚ ਆਏ ਉਹਨਾਂ ਦੇ ਕਈ ਗਾਣੇ ਸੂਪਰ ਡੂਪਰ ਹਿੱਟ ਹੋਏ ਹਨ ।

https://www.instagram.com/p/B_lD9utlQNC/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network