Advertisment

ਗਾਇਕਾ ਜੈਨੀ ਜੌਹਲ ਬਣੀ ਭੂਆ,ਨਵ ਜਨਮੀ ਭਤੀਜੀ ਨਾਲ ਤਸਵੀਰ ਕੀਤੀ ਸਾਂਝੀ

author-image
By Shaminder
New Update
ਗਾਇਕਾ ਜੈਨੀ ਜੌਹਲ ਬਣੀ ਭੂਆ,ਨਵ ਜਨਮੀ ਭਤੀਜੀ ਨਾਲ ਤਸਵੀਰ ਕੀਤੀ ਸਾਂਝੀ
Advertisment
ਗਾਇਕਾ ਜੈਨੀ ਜੌਹਲ ਨੂੰ ਨਵੇਂ ਸਾਲ ਦੇ ਮੌਕੇ 'ਤੇ ਪ੍ਰਮਾਤਮਾ ਨੇ ਬਹੁਤ ਹੀ ਬੇਸ਼ਕੀਮਤੀ ਤੋਹਫ਼ਾ ਦਿੱਤਾ ਹੈ । ਜੀ ਹਾਂ ਗਾਇਕਾ ਦੇ ਘਰ ਇੱਕ ਨੰਨ੍ਹਾ ਮਹਿਮਾਨ ਆਇਆ ਹੈ ਉਨ੍ਹਾਂ ਦੇ ਘਰ ਭਤੀਜੀ ਨੇ ਜਨਮ ਲਿਆ ਹੈ । ਜਿਸ ਦੀ ਇੱਕ ਤਸਵੀਰ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀ ਕੀਤੀ ਹੈ ।ਉਨ੍ਹਾਂ ਨੇ ਇਸ ਅਨਮੋਲ ਦਾਤ ਲਈ ਪ੍ਰਮਾਤਮਾ ਦਾ ਸ਼ੁਕਰੀਆ ਅਦਾ ਕੀਤਾ ਹੈ । ਹੋਰ ਵੇਖੋ:ਗਾਇਕਾ ਜੈਨੀ ਜੌਹਲ ਦੀ ਕੁੜਤੀ ਦੇ ਹਰ ਪਾਸੇ ਚਰਚੇ …!
Advertisment
https://www.instagram.com/p/B622gQ5lc6b/ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਲਿਖਿਆ ਕਿ "ਅੱਜ ਮੈਨੂੰ ਮੇਰੀ ਜ਼ਿੰਦਗੀ ਦਾ ਸਭ ਤੋਂ ਨਾਯਾਬ ਤੋਹਫ਼ਾ ਮਿਲਿਆ।ਥੈਂਕ ਯੂ ਭਾਬੀ ਜੀ ਇਸ ਬਹੁਤ ਹੀ ਪਿਆਰੀ ਭਤੀਜੀ ਨਾਲ ਮੈਨੂੰ ਨਵਾਜਣ ਲਈ । ਇਹ ਨਵੇਂ ਸਾਲ ਦਾ ਬਹੁਤ ਹੀ ਖੂਬਸੂਰਤ ਤੋਹਫ਼ਾ ਹੈ ਹਮੇਸ਼ਾ ਲਈ ਵਧਾਈਆਂ"। https://www.instagram.com/p/B6zzqQUFboU/ ਗਾਇਕਾ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੀ ਹੈ ਕਿ ਉਸ ਦੇ ਘਰ ਭਤੀਜੀ ਨੇ ਜਨਮ ਲਿਆ ਹੈ । ਉਨ੍ਹਾਂ ਨੇ ਆਪਣੇ ਭਰਾ ਆਜ਼ਾਦਬੀਰ ਜੌਹਲ ਨੂੰ ਟੈਗ ਕਰਦੇ ਹੋਏ ਵਧਾਈ ਦਿੱਤੀ ਹੈ । https://www.instagram.com/p/B6pgrWHlULJ/ ਦੱਸ ਦਈਏ ਕਿ ਜੈਨੀ ਜੌਹਲ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ਅਤੇ ਉਹ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਅਕਸਰ ਆਪਣੇ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ ।    
Advertisment

Stay updated with the latest news headlines.

Follow us:
Advertisment
Advertisment
Latest Stories
Advertisment